Drug Recovered: ਫਾਜ਼ਿਲਕਾ ਸਰਹੱਦ ਨੇੜੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ ਡਰੱਗ ਬਰਾਮਦ, ਜਾਂਚ ‘ਚ ਜੁਟੀ BSF ਅਤੇ POLICE
BSF ਵੱਲੋਂ ਨਸ਼ੇ ਦੀ ਇਸ ਖੇਪ ਨੂੰ ਖੋਲਣ ਤੇ ਪਤਾ ਲੱਗਾ ਕਿ ਇਸ ਦਾ ਵਜ਼ਨ ਤਕਰੀਬਨ 2 ਕਿਲੋ ਹੈ। ਫਿਲਹਾਲ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਇਸ ਖੇਪ ਕਿਸਦੇ ਕਹਿਣ ਤੇ ਭੇਜੀ ਗਈ ਸੀ।

ਫਾਜਿਲਕਾ ਨਿਊਜ਼। ਫਾਜ਼ਿਲਕਾ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਪੈਂਦੇ ਪਿੰਡ ਜੋਧਾ ਵਾਲੀ ਭੈਣੀ ਨੇੜੇ ਪਾਕਿਸਤਾਨ ਵੱਲੋਂ ਆਇਆ ਇਕ ਡਰੋਨ ਬਰਾਮਦ ਹੋਇਆ ਹੈ। ਇਸ ਡਰੋਨ ਦੇ ਨਾਲ ਹੈਰੋਇਨ ਦੀ ਵੱਡੀ ਖੇਪ ਦੀ ਵੀ ਬਰਾਮਦਗੀ ਹੋਈ ਹੈ। ਬੀਐਸਐਫ ਨੇ ਰੋਜਾਨਾ ਦੀ ਚੈਕਿੰਗ ਦੌਰਾਨ ਇਸ ਡਰੋਨ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ, ਪਾਕਿਸਤਾਨ ‘ਚ ਬੈਠੇ ਸਮੱਗਲਰਾਂ ਨੇ ਡਰੋਨ ਰਾਹੀਂ ਹੈਰੋਇਨ ਭਾਰਤ ਵੱਲ ਭੇਜੀ ਸੀ, ਪਰ ਸਪਲਾਈ ਤੋਂ ਪਹਿਲਾਂ ਹੀ ਇਹ ਖੇਪ ਬੀਐੱਸਐੱਫ ਦੇ ਹੱਥੇ ਚੜ੍ਹ ਗਈ।
ਬੀਐਸਐਫ 52 ਬਟਾਲੀਅਨ ਦੇ ਜਵਾਨਾਂ ਮੁਤਾਬਕ, ਬਰਾਮਦ ਹੋਇਆ ਡਰੋਨ ਡੀਜੀਆਈ ਮੈਟ੍ਰਿਕਸ 300 ਆਰਟੀਕੇ ਹੈ। ਖਬਰ ਲਿੱਖੇ ਜਾਣ ਤੱਕ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਜਾਰੀ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਬੀਐਸਐਫ ਨੇ ਬਰਾਮਦ ਕੀਤਾ ਨੀਲਾ ਲਿਫਾਫਾ
ਜਾਣਕਾਰੀ ਅਨੁਸਾਰ ਬੀਐਸਐਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੋਧਾ ਭੈਣੀ ਵਿੱਚ ਇੱਕ ਡਰੋਨ ਡਿੱਗਿਆ ਹੈ, ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਗਈ। ਉਨ੍ਹਾਂ ਨੇ ਉੱਥੇ ਜਾ ਕੇ ਵੇਖਿਆ ਤਾਂ ਡਰੋਨ ਨਾਲ ਹੈਰੋਇਨ ਦੇ ਦੋ ਪੈਕੇਟ ਬੰਨ੍ਹੇ ਹੋਏ ਸਨ। ਇਸ ਤੋਂ ਇਲਾਵਾ ਇੱਕ ਨੀਲੇ ਲਿਫਾਫੇ ਵਰਗੀ ਕੋਈ ਚੀਜ ਵੀ ਮਿਲੀ ਹੈ। ਸੂਚਨਾ ਮਿਲਦੇ ਹੀ ਬੀਐਸਐਫ ਦੇ ਡੀਆਈਜੀ ਵੀਪੀ ਬਡੋਲਾ ਮੌਕੇ ਤੇ ਪੁੱਜੇ ਅਤੇ ਪੂਰੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਇਹ ਵੀ ਪੜ੍ਹੋ

Punjab flood: ਫਾਜ਼ਿਲਕਾ ਦੇ ਦੋਨਾ ਨਾਨਕਾ ‘ਚ ਡੁੱਬੀ ਕਿਸ਼ਤੀ: ਲੋਕਾਂ ਨੇ ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ, ਸਤਲੁਜ ਦਰਿਆ ਪਾਰ ਕਰਦੇ ਸਮੇਂ ਹੋਇਆ ਹਾਦਸਾ

ਪੰਜਾਬ ਦਾ ਵਧਿਆ ਮਾਣ, ਫਾਜਿਲਕਾ ਦੇ ਤਿੰਨ ਨੌਜਵਾਨ ਵਿਗਿਆਨੀ ਵੀ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ

Punjab Flood: ਪਿੰਡ ਵਾਸੀਆਂ ਦੀ ਮਦਦ ਨਾਲ ਬਾਰਡਰ ‘ਤੇ ਬਣਾਇਆ 2200 ਮੀਟਰ ਲੰਬਾ ਬੰਨ੍ਹ, ਫਾਜਿਲਕਾ ਪ੍ਰਸ਼ਾਸਨ ਨੇ ਬਚਾਈ 3000 ਏਕੜ ਫਸਲ