ਸ਼ਾਮ 6 ਵਜੇ ਤੱਕ ਸਰਹੱਦੀ ਪਿੰਡਾਂ ਤੇ ਬੀਐੱਸਐੱਫ ਦੀਆਂ ਚੌਕੀਆਂ ਨਜ਼ਦੀਕ ਆਉਣ ਤੇ ਪਾਬੰਦੀ, ਡੀਸੀ ਨੇ ਜਾਰੀ ਕੀਤੇ ਹੁਕਮ
ਜ਼ਿਲ੍ਹਾ ਮੈਜਿਸਟਰੇਟ ਡਾ. ਸੇਨੂੰ ਦੁੱਗਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੇ ਇਹ ਹੁਕਮ 31 ਮਈ 2023 ਤੱਕ ਲਾਗੂ ਰਹਿਣਗੇ।

ਫਾਜਿਲਕਾ। ਦੀ ਜ਼ਿਲਾ ਮੈਜਿਸਟ੍ਰੇਨ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੁੱਝ ਹੁਕਮ ਜਾਰੀ ਕੀਤੇ ਹਨ। ਡੀਸੀ ਦੇ ਹੁਕਮਾਂ ਅਨੂਸਾਰ ਹੁਣ ਕੋਈ ਵੀ ਵਿਅਕਤੀ 6 ਵਜੇ ਤੋਂ ਬਾਅਦ ਸਰਹੱਦੀ ਪਿੰਡਾਂ ਅਤੇ ਬੀਐੱਸਐੱਫ ਦੀਆਂ ਚੌਕੀਆਂ ਨਜ਼ਦੀਕ ਨਹੀਂ ਆ ਸਕਦਾ।
ਦਰਅਸਲ ਬੀਤੇ ਦਿਨੀਂ ਸਰਹੱਦੀ ਇਲਾਕਿਆਂ ਦੇ ਵਿੱਚੋ ਪੰਜਾਬ ਪੁਲਿਸ ਦੇ ਵੱਲੋਂ ਕਈ ਸ਼ੱਕੀ ਲੋਕਾਂ ਨੂੰ ਰਾਤ ਦੇ ਸਮੇਂ ਸਰਹੱਦੀ ਪਿੰਡਾਂ ਦੇ ਵਿੱਚ ਬਿਨਾਂ ਵਜ੍ਹਾ ਘੁੰਮਦੇ ਹੋਏ ਹਿਰਾਸਤ ਵਿਚ ਲਿਆ ਗਿਆ ਸੀ। ਇਨ੍ਹਾਂ ਦੇ ਵਿੱਚੋਂ ਇੱਕ ਮਾਮਲੇ ਵਿਚ ਥਾਣਾ ਸਦਰ ਜਲਾਲਾਬਾਦ ਪੁਲਿਸ ਨੇ 3 ਲੋਕਾਂ ਨੂੰ 75 ਗ੍ਰਾਮ ਹੈਰੋਇਨ ਇਕ ਬਿਨਾਂ ਨੰਬਰ ਮੋਟਰਸਾਈਕਲ ਇਕ ਕਾਰ ਸਮੇਤ ਕਾਬੂ ਕਰ ਉਨ੍ਹਾਂ ਦੇ ਖਿਲਾਫ਼ ਐਨ ਡੀ ਪੀ ਐਸ ਐਕਟ ਦੇ ਤਹਿਤ ਥਾਣਾ ਸਦਰ ਜਲਾਲਾਬਾਦ ਵਿਖੇ ਮੁਕਦਮਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਡੀਸੀ ਫਾਜਿਲਕਾ ਵੱਲੋਂ ਹੁਕਮ ਜਾਰੀ ਕੀਤੇ ਘਏ ਕਿ ਕੋਈ ਵੀ ਵਿਅਕਤੀ 6 ਵਜੇ ਤੋਂ ਬਾਅਦ ਸਰਹੱਦੀ ਪਿੰਡਾਂ ਤੇ ਬੀਐੱਸਐੱਫ ਦੀਆਂ ਚੌਕੀਆਂ ਨੇੜੇ ਨਹੀਂ ਆ ਸਕਦਾ। ਡੀਸੀ ਵੱਲੋਂ ਜਾਰੀ ਇਹ ਹੁਕਮ 31 ਮਈ ਤੱਕ ਲਾਗੂ ਰਹਿਣਗੇ।
‘ਪਾਕਿਸਤਾਨ ਕਰ ਰਿਹਾ ਲਗਾਤਾਰ ਸ਼ਰਾਰਤਾਂ’
ਜ਼ਿਕਰਯੋਗ ਹੈ ਕਿ ਸਰਹੱਦ ਦੇ ਉਸ ਪਾਰ ਗੁਆਂਢੀ ਮੁਲਕ ਪਾਕਿਸਤਾਨ ਦੇ ਵੱਲੋਂ ਲਗਾਤਾਰ ਵੱਖ-ਵੱਖ ਤਰੀਕੇ ਆਪਣਾ ਹੈਰੋਇਨ ਅਤੇ ਹਥਿਆਰਾਂ ਦੀ ਸਪਲਾਈ ਸਾਡੇ ਮੁਲਕ ਦੇ ਵਿਚ ਕੀਤੀ ਜਾ ਰਹੀ ਹੈ। ਜਿਸ ਨੂੰ ਰੋਕਣ ਦੇ ਲਈ ਸਰਹੱਦ ਤੇ ਤੈਨਾਤ ਬੀਐਸਐਫ ਅਤੇ ਪੰਜਾਬ ਪੁਲਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਸਰਹੱਦੀ ਇਲਾਕਿਆਂ ਤੇ ਨਜ਼ਰ ਰੱਖਣ ਵਾਲੀਆਂ ਏਜੰਸੀਆਂ ਵੀ ਸਰਹੱਦ ਤੇ ਹੋਣ ਵਾਲੀਆਂ ਗਤੀਵਿਧੀਆਂ ਤੇ ਕਰੜੀ ਨਜ਼ਰ ਰੱਖਦੀਆਂ ਹਨ।‘ਹੈਰੋਇਨ ਦੀਆਂ ਖੇਪਾਂ ਬਰਾਮਦ ਹੋਈਆਂ ਸਨ’
ਬੀਤੇ ਸਮੇਂ ਦੇ ਵਿਚ ਸਰਹੱਦ ਤੇ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ ਇਸ ਦੌਰਾਨ ਕਈ ਵਾਰ ਡ੍ਰੋਨ ਵੀ ਸੁਰੱਖਿਆ ਏਜੰਸੀਆਂ ਦੇ ਹੱਥ ਲੱਗੇ ਹਨ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵੀ ਹਰਕਤ ਵਿਚ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਏ ਗਏ ਇਸ ਫੈਸਲੇ ਦੇ ਸੰਬੰਧ ਵਿੱਚ ਸਰਹੱਦੀ ਪਿੰਡਾਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਹ ਯਕੀਨੀ ਬਣਾਇਆ ਗਿਆ ਕਿ ਸ਼ਾਮ 6 ਵਜੇ ਤੋਂ ਸਵੇਰੇ 8 ਵਜੇ ਤੱਕ ਬਿਨਾਂ ਮਤਲਬ ਦੇ ਕੋਈ ਵੀ ਇਨ੍ਹਾਂ ਇਲਾਕਿਆਂ ਵਿਚ ਨਾ ਜਾਵੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓਇਹ ਵੀ ਪੜ੍ਹੋ

Punjab flood: ਫਾਜ਼ਿਲਕਾ ਦੇ ਦੋਨਾ ਨਾਨਕਾ ‘ਚ ਡੁੱਬੀ ਕਿਸ਼ਤੀ: ਲੋਕਾਂ ਨੇ ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ, ਸਤਲੁਜ ਦਰਿਆ ਪਾਰ ਕਰਦੇ ਸਮੇਂ ਹੋਇਆ ਹਾਦਸਾ

ਪੰਜਾਬ ਦਾ ਵਧਿਆ ਮਾਣ, ਫਾਜਿਲਕਾ ਦੇ ਤਿੰਨ ਨੌਜਵਾਨ ਵਿਗਿਆਨੀ ਵੀ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ

Punjab Flood: ਪਿੰਡ ਵਾਸੀਆਂ ਦੀ ਮਦਦ ਨਾਲ ਬਾਰਡਰ ‘ਤੇ ਬਣਾਇਆ 2200 ਮੀਟਰ ਲੰਬਾ ਬੰਨ੍ਹ, ਫਾਜਿਲਕਾ ਪ੍ਰਸ਼ਾਸਨ ਨੇ ਬਚਾਈ 3000 ਏਕੜ ਫਸਲ