ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਲੰਬੀ ਮਾਈਨਰ ‘ਚ ਪਿਆ ਪਾੜ, 12 ਤੋਂ ਵੱਧ ਪਿੰਡਾਂ ‘ਚ ਆਈ ਪਾਣੀ ਦੀ ਕਿੱਲਤ

Lambi Minor: ਵਿਨੋਦ ਡੂਡੀ ਨੇ ਦੱਸਿਆ ਕਿ ਖੁੱਬਣ ਮਾਈਨਰ ਅਤੇ ਨਿਊ ਤਰਮਾਲਾ ਮਾਈਨਰ ਨੂੰ ਲੰਬੀ ਮਾਈਨਰ ਤੋਂ ਹੀ ਪਾਣੀ ਮਿਲਦਾ ਹੈ। ਪਰ ਇਸ ਨਹਿਰ ਦੇ ਟੁੱਟਣ ਕਾਰਨ ਪਿੰਡ ਖੁੱਬਣ, ਬਾਜੀਤਪੁਰ ਭੋਮਾ, ਚੱਕ ਰਾਧੇਵਾਲਾ, ਮੋਦੀਖੇੜਾ, ਮਹਿਰਾਣਾ, ਸੀਤੋ ਗੁੰਨੋ, ਰਾਮਪੁਰਾ ਨਰਾਇਣਪੁਰਾ, ਕੁਲਾਰ, ਖੈਰਪੁਰ, ਦੋਦਾ, ਭਾਗਸਰ, ਰਾਜਪੁਰਾ, ਬਹਾਵਵਾਲਾ, ਸ਼ੇਰੇਵਾਲਾ, ਖਟਵਾਂ, ਪੱਤੀਸਾਦਿਕ, ਅੱਚੜਿੱਕੀ ਸ਼ੇਖੜਾਂ, ਪਿੰਡ ਢੱਡਰੀਆਂ ਵਾਲੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੰਬੀ ਮਾਈਨਰ 'ਚ ਪਿਆ ਪਾੜ, 12 ਤੋਂ ਵੱਧ ਪਿੰਡਾਂ 'ਚ ਆਈ ਪਾਣੀ ਦੀ ਕਿੱਲਤ
ਲੰਬੀ ਮਾਈਨਰ ‘ਚ ਪਿਆ ਪਾੜ
Follow Us
arvinder-taneja-fazilka
| Updated On: 14 May 2024 14:54 PM IST

Lambi Minor: ਹਲਕਾ ਬੱਲੂਆਣਾ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਵਾਲੇ ਲੰਬੀ ਮਾਈਨਰ ਦਾ ਸੋਮਵਾਰ ਸਵੇਰੇ ਕਰੀਬ 5 ਵਜੇ ਮੁਕਤਸਰ ਦੇ ਪਿੰਡ ਸਿੱਖਵਾਲਾ ਨੇੜੇ ਭਾਰੀ ਪਾੜ ਪੈ ਗਿਆ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਦੂਜੇ ਪਾਸੇ ਨਹਿਰ ਦਾ ਕੰਢਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਨਹਿਰ ਵਿੱਚ ਪਾੜ ਪੈਣ ਦੀ ਸੂਚਨਾ ਮਿਲਦਿਆਂ ਹੀ ਪਿੰਡ ਖੁੱਡੀਆਂ ਹੈੱਡ ਤੋਂ ਪਾਣੀ ਦੀ ਨਿਕਾਸੀ ਰੋਕ ਦਿੱਤੀ ਗਈ ਅਤੇ ਮਾਮਲੇ ਦੀ ਸੂਚਨਾ ਵਿਭਾਗ ਨੂੰ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਵਿਨੋਦ ਭਾਗਸਰ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਆਏ ਤੇਜ਼ ਹਨੇਰੀ ਕਾਰਨ ਪਿੰਡ ਬਿਸ਼ਨਪੁਰਾ ਅਤੇ ਰਾਮਪੁਰਾ ਨਰਾਇਣਪੁਰਾ ਵਿਚਕਾਰ 108 ਟਾਵਰ ਨੇੜੇ ਲੰਬਾ ਮਾਈਨਰ ਟੁੱਟ ਗਿਆ ਸੀ। ਜਿਸ ਤੋਂ ਬਾਅਦ ਪਾਣੀ ਦੇ ਵਹਾਅ ਨੂੰ ਰੋਕ ਕੇ ਟੁੱਟੇ ਹਿੱਸੇ ਦੀ ਮੁਰੰਮਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੱਲ੍ਹ ਐਤਵਾਰ ਨੂੰ ਮੁੜ ਨਹਿਰ ਵਿੱਚ ਪਾਣੀ ਛੱਡਿਆ ਗਿਆ ਅਤੇ ਸੋਮਵਾਰ ਸਵੇਰੇ ਪਿੰਡ ਸਿੱਖਵਾਲਾ ਨੇੜੇ ਨਹਿਰ ਵਿੱਚ ਵੱਡਾ ਪਾੜ ਪੈ ਗਿਆ। ਜਿਸ ਕਾਰਨ ਸੈਂਕੜੇ ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਨਰਮੇ ਦੀ ਫ਼ਸਲ ਅਤੇ ਖੇਤਾਂ ਵਿੱਚ ਪਈ ਤੂੜੀ ਦੇ ਢੇਰ ਪਾਣੀ ਨਾਲ ਭਰ ਗਏ। ਇਹ ਵੀ ਪੜ੍ਹੋ: ਜਗਮੋਹਨ ਸਿੰਘ ਕੰਗ ਪੁੱਤਰ ਸਮੇਤ ਕਾਂਗਰਸ ਚ ਵਾਪਸੀ, ਖਰੜ ਚ AAP ਲਈ ਵਧੀ ਮੁਸ਼ਕਲ!

12 ਪਿੰਡਾ ਨੂੰ ਪਹੁੰਚਦਾ ਹੈ ਪਾਣੀ

ਵਿਨੋਦ ਡੂਡੀ ਨੇ ਦੱਸਿਆ ਕਿ ਖੁੱਬਣ ਮਾਈਨਰ ਅਤੇ ਨਿਊ ਤਰਮਾਲਾ ਮਾਈਨਰ ਨੂੰ ਲੰਬੀ ਮਾਈਨਰ ਤੋਂ ਹੀ ਪਾਣੀ ਮਿਲਦਾ ਹੈ। ਪਰ ਇਸ ਨਹਿਰ ਦੇ ਟੁੱਟਣ ਕਾਰਨ ਪਿੰਡ ਖੁੱਬਣ, ਬਾਜੀਤਪੁਰ ਭੋਮਾ, ਚੱਕ ਰਾਧੇਵਾਲਾ, ਮੋਦੀਖੇੜਾ, ਮਹਿਰਾਣਾ, ਸੀਤੋ ਗੁੰਨੋ, ਰਾਮਪੁਰਾ ਨਰਾਇਣਪੁਰਾ, ਕੁਲਾਰ, ਖੈਰਪੁਰ, ਦੋਦਾ, ਭਾਗਸਰ, ਰਾਜਪੁਰਾ, ਬਹਾਵਵਾਲਾ, ਸ਼ੇਰੇਵਾਲਾ, ਖਟਵਾਂ, ਪੱਤੀਸਾਦਿਕ, ਅੱਚੜਿੱਕੀ ਸ਼ੇਖੜਾਂ, ਪਿੰਡ ਢੱਡਰੀਆਂ ਵਾਲੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਨਹਿਰੀ ਬੰਦ ਹੋਣ ਕਾਰਨ ਨਰਮੇ ਦੀ ਬਿਜਾਈ ਪਹਿਲਾਂ ਹੀ ਪਛੜ ਗਈ ਹੈ ਅਤੇ ਹੁਣ ਸਿੰਚਾਈ ਲਈ ਪਾਣੀ ਨਾ ਮਿਲਣ ਕਾਰਨ ਲੋਕ ਨਰਮੇ ਦੀ ਬਿਜਾਈ ਕਰਨ ਦਾ ਵਿਚਾਰ ਹੀ ਛੱਡ ਰਹੇ ਹਨ। ਜਦੋਂ ਕਿ ਬਾਗਾਂ ਵਿੱਚ ਪਾਣੀ ਦੀ ਘਾਟ ਕਾਰਨ ਫਲ ਡਿੱਗ ਰਹੇ ਹਨ।

ਉਨ੍ਹਾਂ ਗੁੱਸਾ ਜ਼ਾਹਰ ਕੀਤਾ ਕਿ ਨਹਿਰ ਟੁੱਟਣ ਦੀ ਸੂਚਨਾ ਮਿਲਣ ਦੇ ਕਈ ਘੰਟਿਆਂ ਬਾਅਦ ਵੀ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ਤੇ ਨਹੀਂ ਪੁੱਜੇ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਟੁੱਟੀ ਨਹਿਰ ਦੀ ਜਲਦੀ ਮੁਰੰਮਤ ਕਰਵਾ ਕੇ ਪਾਣੀ ਛੱਡਿਆ ਜਾਵੇ ਤਾਂ ਜੋ ਤਬਾਹ ਹੋ ਰਹੀਆਂ ਫ਼ਸਲਾਂ ਅਤੇ ਕਿੰਨੂ ਦੇ ਬਾਗਾਂ ਨੂੰ ਬਚਾਇਆ ਜਾ ਸਕੇ |

Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ
Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ...
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ...
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ...
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!...
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ...
Delhi Red Fort Blast: ਫਿਦਾਇਨ ਹਮਲੇ ਦਾ ਸ਼ੱਕ, ਪਾਕਿਸਤਾਨ ਕੁਨੈਕਸ਼ਨ ਦੀ ਜਾਂਚ
Delhi Red Fort Blast: ਫਿਦਾਇਨ ਹਮਲੇ ਦਾ ਸ਼ੱਕ, ਪਾਕਿਸਤਾਨ ਕੁਨੈਕਸ਼ਨ ਦੀ ਜਾਂਚ...
Delhi Red Fort Blast : ਪੁਲਵਾਮਾ ਦੇ ਇਸ ਘਰ ਵਿੱਚ ਰਹਿੰਦਾ ਸੀ ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਮੁਲਜਮ ਡਾਕਟਰ ਉਮਰ
Delhi Red Fort Blast : ਪੁਲਵਾਮਾ ਦੇ ਇਸ ਘਰ ਵਿੱਚ ਰਹਿੰਦਾ ਸੀ ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਮੁਲਜਮ ਡਾਕਟਰ ਉਮਰ...
ਡੂੰਘਾਈ ਨਾਲ ਜਾਂਚ ਜਾਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਧਮਾਕੇ 'ਤੇ ਬੋਲੇ ਰਾਜਨਾਥ ਸਿੰਘ
ਡੂੰਘਾਈ ਨਾਲ ਜਾਂਚ ਜਾਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਧਮਾਕੇ 'ਤੇ ਬੋਲੇ ਰਾਜਨਾਥ ਸਿੰਘ...
Punjab University 'ਚ ਭਖਿਆ ਵਿਵਾਦ, ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਜਾਣੋ ਹੁਣ ਕਿਹੋ ਜਿਹੇ ਹਨ ਹਾਲਾਤ?
Punjab University 'ਚ ਭਖਿਆ ਵਿਵਾਦ, ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਜਾਣੋ ਹੁਣ ਕਿਹੋ ਜਿਹੇ ਹਨ ਹਾਲਾਤ?...