ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਡੱਬ ਨਾਲ ਲੱਗੇ ਪਿਸਤੌਲ ਨੇ ਲੈ ਲਈ ਜਾਨ, NRI ਨੌਜਵਾਨ ਨਾਲ ਸੋਫੇ ਤੋਂ ਉੱਠਦੇ ਸਮੇਂ ਹਾਦਸਾ, Video

ਹਰਪਿੰਦਰ ਕੁੱਝ ਰਿਸ਼ਤੇਦਾਰਾਂ ਨਾਲ ਸੋਫੇ 'ਤੇ ਬੈਠਾ ਸੀ, ਉਸ ਦੀ ਕਮਰ 'ਤੇ ਇੱਕ ਪਿਸਤੌਲ ਲਟਕ ਰਹੀ ਸੀ। ਜਿਵੇਂ ਹੀ ਉਹ ਸੋਫੇ ਤੋਂ ਉੱਠਿਆ, ਲੋਡਿਡ ਪਿਸਤੌਲ ਚੱਲ ਗਈ, ਜਿਸ ਨਾਲ ਉਸਦੇ ਪੇਟ 'ਚ ਗੋਲੀ ਲੱਗੀ। ਉਹ ਗੰਭੀਰ ਜ਼ਖਮੀ ਹੋ ਗਿਆ। ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ, ਪਰ ਇਸ ਦੌਰਾਨ ਉਸ ਦੀ ਬਠਿੰਡਾ ਜਾਂਦੇ ਸਮੇਂ ਮੌਤ ਹੋ ਗਈ।

ਡੱਬ ਨਾਲ ਲੱਗੇ ਪਿਸਤੌਲ ਨੇ ਲੈ ਲਈ ਜਾਨ, NRI ਨੌਜਵਾਨ ਨਾਲ ਸੋਫੇ ਤੋਂ ਉੱਠਦੇ ਸਮੇਂ ਹਾਦਸਾ, Video
Follow Us
arvinder-taneja-fazilka
| Published: 31 Dec 2025 12:13 PM IST

ਅਬੋਹਰ ਚ ਇੱਕ ਐਨਆਰਆਈ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਐਨਆਰੀਆਈ ਨੌਜਵਾਨ ਦੀ ਮੌਤ ਉਸ ਦੇ ਡੱਬ ਨਾਲ ਲੱਗੀ ਪਿਸਤੌਲ ਨਾਲ ਹੀ ਹੋਈ। ਨੌਜਵਾਨ ਜਦੋਂ ਸੋਫੇ ਤੋਂ ਉੱਠਣ ਲੱਗਾ ਦਾ ਰਿਵਾਲਵਰ ਚੱਲ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹਰਪਿੰਦਰ ਸਿੰਘ ਉਰਫ ਸੋਨੂੰ ਪੁੱਤਰ ਦਰਸ਼ਨ ਸਿੰਘ ਵਾਸੀ ਬੱਲੂਆਣਾ ਹਲਕੇ ਦੇ ਅਧੀਨ ਢਾਣੀ ਸੁੱਚਾ ਸਿੰਘ ਵਜੋਂ ਹੋਈ।

ਹਰਪਿੰਦਰ ਹਾਲ ਹੀ ਚ ਵਿਦੇਸ਼ ਤੋਂ ਵਾਪਸ ਆਇਆ ਸੀ। ਉਹ ਆਪਣੇ ਪਿੱਛੇ ਆਪਣੀ ਧੀ ਤੇ ਇੱਕ ਦੋ ਸਾਲ ਦੀ ਧੀ ਨੂੰ ਛੱਡ ਗਿਆ ਹੈ। ਉਸਦਾ ਅੰਤਿਮ ਸੰਸਕਾਰ ਬੀਤੀ ਦੁਪਹਿਰ ਡੂੰਘੇ ਸੋਗਮਈ ਮਾਹੌਲ ਚ ਕੀਤਾ ਗਿਆ, ਜਦਕਿ ਇਹ ਹਾਦਸਾ ਸੋਮਵਾਰ ਰਾਤ ਵਾਪਰਿਆ ਸੀ।

ਕਿਵੇਂ ਚਲੀ ਗੋਲੀ?

ਜਾਣਕਾਰੀ ਮੁਤਾਬਕ ਹਰਪਿੰਦਰ ਕੁੱਝ ਰਿਸ਼ਤੇਦਾਰਾਂ ਨਾਲ ਸੋਫੇ ‘ਤੇ ਬੈਠਾ ਸੀ, ਉਸ ਦੀ ਕਮਰ ‘ਤੇ ਇੱਕ ਪਿਸਤੌਲ ਲਟਕ ਰਹੀ ਸੀ। ਜਿਵੇਂ ਹੀ ਉਹ ਸੋਫੇ ਤੋਂ ਉੱਠਿਆ, ਲੋਡਿਡ ਪਿਸਤੌਲ ਚੱਲ ਗਈ, ਜਿਸ ਨਾਲ ਉਸਦੇ ਪੇਟ ਚ ਗੋਲੀ ਲੱਗੀ। ਉਹ ਗੰਭੀਰ ਜ਼ਖਮੀ ਹੋ ਗਿਆ। ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਦੇ ਹਸਪਤਾਲ ਚ ਰੈਫਰ ਕਰ ਦਿੱਤਾ, ਪਰ ਇਸ ਦੌਰਾਨ ਉਸ ਦੀ ਬਠਿੰਡਾ ਜਾਂਦੇ ਸਮੇਂ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ, ਸਥਾਨਕ ਵਿਧਾਇਕ ਗੋਲਡੀ ਮੁਸਾਫਿਰ ਸਮੇਤ ਵੱਡੀ ਗਿਣਤੀ ਚ ‘ਆਪ’ ਆਗੂ ਅਤੇ ਪਿੰਡ ਵਾਸੀ ਸਰਕਾਰੀ ਹਸਪਤਾਲ ਪਹੁੰਚ ਗਏ। ਵਿਧਾਇਕ ਗੋਲਡੀ ਮੁਸਾਫਿਰ ਨੇ ਇਸ ਦੁਖਦਾਈ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਤੇ ਮ੍ਰਿਤਕ ਦੇ ਪਰਿਵਾਰ ਨੂੰ ਦਿਲਾਸਾ ਦਿੱਤਾ। ਧਿਆਨ ਦੇਣ ਯੋਗ ਹੈ ਕਿ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਹਾਲ ਹੀ ਚ ਪੰਚਾਇਤ ਸੰਮਤੀ ਚੋਣਾਂ ਜਿੱਤੀਆਂ ਸਨ।

ਮੌਤ ਤੋਂ ਬਾਅਦ, ਪੁਲਿਸ ਵੱਲੋਂ ਬੀਤੀ ਦਿਨ ਪੋਸਟਮਾਰਟਮ ਜਾਂਚ ਕੀਤੀ ਗਈ। ਸਦਰ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ ਰਵਿੰਦਰ ਸ਼ਰਮਾ ਨੇ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਦਾ ਬਿਆਨ ਦਰਜ ਕੀਤਾ ਤੇ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।

Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ...
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ...
Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ
Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ...
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?...
ਨਵੇਂ ਸਾਲ 'ਚ ਕੜਾਕੇ ਦੀ ਠੰਢ: ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੀਂਹ ਅਤੇ ਧੁੰਦ ਦਾ ਅਲਰਟ
ਨਵੇਂ ਸਾਲ 'ਚ ਕੜਾਕੇ ਦੀ ਠੰਢ: ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੀਂਹ ਅਤੇ ਧੁੰਦ ਦਾ ਅਲਰਟ...
ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੀ ਲਪੇਟ 'ਚ ਟ੍ਰਾਈ ਸਿਟੀ ਪਰ ਸੁਖਣਾ ਲੇਕ 'ਤੇ ਵੱਖਰਾ ਹੈ ਨਜਾਰਾ, ਦੇਖੋ VIDEO
ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੀ ਲਪੇਟ 'ਚ ਟ੍ਰਾਈ ਸਿਟੀ ਪਰ ਸੁਖਣਾ ਲੇਕ 'ਤੇ ਵੱਖਰਾ ਹੈ ਨਜਾਰਾ, ਦੇਖੋ VIDEO...
ਔਨਲਾਈਨ ਫੂਡ ਡਿਲੀਵਰੀ ਦੀ ਚਮਕ ਦੇ ਪਿੱਛੇ ਸੱਚਾਈ: ਸੁਣ ਕੇ ਹੋ ਜਾਵੋਗੇ ਭਾਵੁੱਕ
ਔਨਲਾਈਨ ਫੂਡ ਡਿਲੀਵਰੀ ਦੀ ਚਮਕ ਦੇ ਪਿੱਛੇ ਸੱਚਾਈ: ਸੁਣ ਕੇ ਹੋ ਜਾਵੋਗੇ ਭਾਵੁੱਕ...
ਦਿਗਵਿਜੇ ਸਿੰਘ ਨੇ ਪੀਐਮ ਦੀ ਤਾਰੀਫ਼ 'ਤੇ ਦਿੱਤੀ ਸਫਾਈ, ਸੰਗਠਨ ਸੁਧਾਰਾ 'ਤੇ ਬੋਲੇ
ਦਿਗਵਿਜੇ ਸਿੰਘ ਨੇ ਪੀਐਮ ਦੀ ਤਾਰੀਫ਼ 'ਤੇ ਦਿੱਤੀ ਸਫਾਈ, ਸੰਗਠਨ ਸੁਧਾਰਾ 'ਤੇ ਬੋਲੇ...
ਵੀਰ ਬਾਲ ਦਿਵਸ ਤੇ ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ, ਅਕਾਲੀਆਂ ਬਾਰੇ ਕੀ ਬੋਲੇ?
ਵੀਰ ਬਾਲ ਦਿਵਸ ਤੇ ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ, ਅਕਾਲੀਆਂ ਬਾਰੇ ਕੀ ਬੋਲੇ?...