AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਲੁਧਿਆਣਾ ‘ਚ ਅੱਜ ਕਿਸਾਨਾਂ ਦਾ ਚੱਕਾ ਜਾਮ, ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ

Ludhiana: ਲੁਧਿਆਣਾ ਵਾਸੀਆਂ ਦੇ ਨਾਲ-ਨਾਲ ਨੈਸ਼ਨਲ ਹਾਈਵੇ-44 ਤੋਂ ਲੰਘਣ ਵਾਲੇ ਲੋਕਾਂ ਨੂੰ ਅੱਜ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਜਥੇਬੰਦੀਆਂ ਨੇ ਬਸਤੀ ਜੋਧੇਵਾਲ ਚੌਕ 'ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।

ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ
ਲੁਧਿਆਣਾ ‘ਚ ਅੱਜ ਕਿਸਾਨਾਂ ਦਾ ਚੱਕਾ ਜਾਮ Photo Credit: CHATgpt
tv9-punjabi
| Published: 15 Jul 2026 09:36 AM IST
Share

ਲੁਧਿਆਣਾ ਵਾਸੀਆਂ ਦੇ ਨਾਲ-ਨਾਲ ਨੈਸ਼ਨਲ ਹਾਈਵੇ-44 ਤੋਂ ਲੰਘਣ ਵਾਲੇ ਲੋਕਾਂ ਨੂੰ ਅੱਜ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਜਥੇਬੰਦੀਆਂ ਨੇ ਬਸਤੀ ਜੋਧੇਵਾਲ ਚੌਕ ‘ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਸਥਾਨਕ ਅਤੇ ਸੂਬਾ ਪੱਧਰੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਅੱਜ ਸਵੇਰੇ 11 ਵਜੇ ਤੋਂ ਨੈਸ਼ਨਲ ਹਾਈਵੇ-44 ਜਾਮ ਕਰਨਗੀਆਂ।

ਕਿਸਾਨ ਜਥੇਬੰਦੀਆਂ ਦੇ ਅਨੁਸਾਰ, ਕਿਸਾਨਾਂ ਅਤੇ ਇਲਾਕਾ ਵਾਸੀਆਂ ਦਾ ਵੱਡਾ ਕਾਫ਼ਲਾ ਮਤੀਵਾੜਾ ਤੋਂ ਰਵਾਨਾ ਹੋ ਕੇ ਬਸਤੀ ਜੋਧੇਵਾਲ ਚੌਕ ਪਹੁੰਚੇਗਾ। ਇਸ ਤੋਂ ਬਾਅਦ ਕਿਸਾਨ ਬਸਤੀ ਜੋਧੇਵਾਲ ਚੌਕ ਅਤੇ ਨੈਸ਼ਨਲ ਹਾਈਵੇ-44 ਦੇ ਫਲਾਈਓਵਰ ‘ਤੇ ਚੱਕਾ ਜਾਮ ਕਰਨਗੇ। ਉੱਥੇ ਹੀ, ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਚੱਕਾ ਜਾਮ ਦੌਰਾਨ ਬਸਤੀ ਜੋਧੇਵਾਲ ਚੌਕ ਵੱਲ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਾਂ-ਸਾਰਣੀ

ਸਵੇਰੇ 9:00 ਵਜੇ: ਸਾਰੇ ਕਿਸਾਨ ਅਤੇ ਸਮਰਥਕ ਮੱਤੇਵਾੜਾ ਅਨਾਜ ਮੰਡੀ ਵਿਖੇ ਇਕੱਠੇ ਹੋਣਗੇ।

ਸਵੇਰੇ 11:00 ਵਜੇ: ਇੱਥੋਂ ਵੱਡੀ ਗਿਣਤੀ ਵਿੱਚ ਕਾਫ਼ਲਾ ਰਵਾਨਾ ਹੋ ਕੇ ਬਸਤੀ ਜੋਧੇਵਾਲ ਚੌਕ ਪਹੁੰਚੇਗਾ, ਜਿੱਥੇ ਪੁਲ ਦੇ ਉੱਪਰੋਂ ਨੈਸ਼ਨਲ ਹਾਈਵੇ-44 ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਜਾਵੇਗਾ।

ਟ੍ਰੈਫਿਕ ਐਡਵਾਈਜ਼ਰੀ

ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅੱਜ ਬਸਤੀ ਜੋਧੇਵਾਲ ਅਤੇ ਨੈਸ਼ਨਲ ਹਾਈਵੇ-44 ਵੱਲ ਜਾਣ ਵਾਲੇ ਰਸਤਿਆਂ ‘ਤੇ ਭਾਰੀ ਟ੍ਰੈਫਿਕ ਜਾਮ ਹੋ ਸਕਦਾ ਹੈ। ਇਸ ਲਈ ਪਰੇਸ਼ਾਨੀ ਤੋਂ ਬਚਣ ਲਈ ਵਿਕਲਪਕ ਰਸਤਿਆਂ ਦੀ ਵਰਤੋਂ ਕਰੋ।

‘ਭਾਰਤ ਬਚਾਓ ਮੋਰਚਾ’ ਦੀ ਮੋਟਰਸਾਈਕਲ ਰੈਲੀ ਨੂੰ ਵੀ ਮਿਲੇਗਾ ਸਮਰਥਨ

ਹਾਈਵੇ ਜਾਮ ਦੇ ਨਾਲ-ਨਾਲ ਅੱਜ ‘ਭਾਰਤ ਬਚਾਓ ਮੋਰਚਾ’ ਵੱਲੋਂ ਦੇਸ਼ ਭਰ ਵਿੱਚ ਕੱਢੀ ਜਾ ਰਹੀ ਵਿਸ਼ਾਲ ਮੋਟਰਸਾਈਕਲ ਰੈਲੀ ਨੂੰ ਵੀ ਸਮਰਥਨ ਦਿੱਤਾ ਜਾਵੇਗਾ। ਸ਼ਕਤੀ ਪ੍ਰਦਰਸ਼ਨ ਅਤੇ ਜਨ-ਜਾਗਰੂਕਤਾ ਦੇ ਮਕਸਦ ਨਾਲ ਕੱਢੀ ਜਾ ਰਹੀ ਇਹ ਰੈਲੀ ਅੱਜ ਦੇ ਧਰਨੇ ਅਤੇ ਮੰਗਾਂ ਦੇ ਸਮਰਥਨ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਸ਼ਾਮਲ ਹੋਵੇਗੀ।

Follow Us
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ...
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ......
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ...
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ...
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?...
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ...
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT...
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ...
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...