Punjab Tornado: ਮੀਂਹ, ਗੜੇਮਾਰੀ ਤੇ ਤੂਫ਼ਾਨ ਕਾਰਨ ਫਸਲਾਂ ਬਰਬਾਦ, ਘਰੋਂ ਬੇਘਰ ਹੋਏ ਲੋਕ
Tornado hits Punjab: ਪੰਜਾਬ ਭਰ ਵਿੱਚ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ। ਇਸ ਮੀਂਹ, ਗੜੇਮਾਰੀ ਅਤੇ ਤੁਫਾਨ ਕਾਰਨ ਕਈ ਲੋਕ ਘਰੋਂ ਬੇਘਰ ਹੋ ਗਏ ਹਨ। ਮਾਰਚ ਮਹੀਨੇ ਦੇ ਅੰਤ ਵਿੱਚ ਮੌਸਮ ਨੇ ਤਬਾਹੀ ਮਚਾ ਦਿੱਤੀ ਹੈ।
Massive Tornado hits Punjab: ਜਾਂਦੇ-ਜਾਂਦੇ ਮਾਰਚ ਵਿੱਚ ਇੱਕ ਵਾਰ ਫਿਰ ਮੌਸਮ ਨੇ ਤਬਾਹੀ ਮਚਾ ਦਿੱਤੀ ਹੈ। ਜਿੱਥੇ ਮੌਸਮ ਦੇ ਬਦਲੇ ਮਿਜ਼ਾਜ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਕਿਸਾਨਾਂ ਦੀ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ। ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਸਮੇਤ ਕਈ ਥਾਵਾਂ ‘ਤੇ ਮੀਂਹ ਅਤੇ ਗੜੇਮਾਰੀ (Rain, hailstorm) ਹੋਈ। ਕਈ ਥਾਵਾਂ ‘ਤੇ ਤੇਜ਼ ਹਵਾਵਾਂ ਵੀ ਚੱਲੀਆਂ ਜਿਸ ਕਾਰਨ ਕਣਕ ਦੀ ਫ਼ਸਲ ਨੂੰ ਕਾਫੀ ਨੁਕਸਾਨ ਹੋਇਆ ਅਤੇ ਕਈ ਲੋਕ ਘਰੋਂ ਬੇਘਰ ਹੋ ਗਏ।
ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ
ਹਰਿਆਣਾ ਦੇ ਜ਼ਿਆਦਾਤਰ ਜ਼ਿਲਿਆਂ ‘ਚ ਵੀ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਸਿਰਸਾ, ਫਤਿਹਾਬਾਦ ‘ਚ ਕੁਝ ਥਾਵਾਂ ‘ਤੇ ਭਾਰੀ ਗੜੇਮਾਰੀ ਵੀ ਹੋਈ। ਕਣਕ ਅਤੇ ਸਰ੍ਹੋਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਫ਼ਸਲ ‘ਤੇ ਗੜੇ ਪਏ ਹਨ, ਉਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਮੌਸਮ ਵਿਗਿਆਨੀਆਂ (Meteorologists) ਦਾ ਕਹਿਣਾ ਹੈ ਕਿ 26 ਮਾਰਚ ਤੋਂ ਮੌਸਮ ਖੁਸ਼ਕ ਹੋ ਜਾਵੇਗਾ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਫ਼ਸਲ ‘ਤੇ ਗੜੇ ਪਏ ਹਨ, ਉਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ।
ਇੱਥੋਂ ਤੱਕ ਕਿ ਪਾਣੀ ‘ਚ ਫਸਲ ਦੇ ਡੁੱਬਣ ਕਾਰਨ ਦਾਣਾ ਖ਼ਰਾਬ ਹੋ ਸਕਦਾ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਲਗਾਤਾਰ ਮੀਂਹ, ਤੂਫਾਨ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ।
ਫਾਜਿਲਕਾ ‘ਚ ਝੱਖੜ ਨੇ ਢਾਇਆ ਕਹਿਰ
ਸ਼ੁੱਕਰਵਾਰ ਨੂੰ ਫਾਜ਼ਿਲਕਾ ‘ਚ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ। ਇਸ ਕਾਰਨ ਮਕਾਨਾਂ ਦੀਆਂ ਕੰਧਾਂ ਡਿੱਗ ਗਈਆਂ ਅਤੇ ਲੋਕ ਜ਼ਖਮੀ ਹੋ ਗਏ। ਬਾਗਾਂ ਵਿੱਚ ਦਰੱਖਤ ਉੱਖੜ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੀਂਹ ਕਾਰਨ ਜਿਨ੍ਹਾਂ ਦਾ ਘਰ ਢਹਿ ਗਿਆ ਹੈ, ਉਸ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ ਤੇ ਫਸਲਾਂ ਦੀ ਗਿਰਦਾਵਰੀ (Girdavari) ਦੇ ਵੀ ਹੁਕਮ ਦਿੱਤੇ ਗਏ ਹਨ।
ਸਭ ਤੋਂ ਜ਼ਿਆਦਾ ਨੁਕਸਾਨ ਫਾਜ਼ਿਲਕਾ ਦੇ ਬਕੈਂਨ ਵਾਲਾ ਤੇ ਅਬੋਹਰ ਦੇ ਹਰੀਪੁਰਾ ‘ਚ ਵੇਖਣ ਨੂੰ ਮਿਲਿਆ ਹੈ। ਦੋਨਾਂ ਪਿੰਡਾਂ ਦੇ ਕਰੀਬ ਡੇਢ ਦਰਜਨ ਦੇ ਕਰੀਬ ਲੋਕ ਗੰਭੀਰ ਤੌਰ ‘ਤੇ ਫੱਟੜ ਹੋਏ ਹਨ ਜਿਨ੍ਹਾਂ ਦਾ ਫਾਜ਼ਿਲਕਾ ਤੇ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਚੱਕਰਵਾਤੀ ਤੂਫ਼ਾਨ ਕਾਰਨ ਕਰੀਬ 50 ਘਰ ਨੁਕਸਾਨੇ ਗਏ। ਤੂਫ਼ਾਨ ਨਾਲ ਕਈ ਕਿਸਾਨਾਂ ਦੇ ਅਮਰੂਦ ਅਤੇ ਕਿੰਨੂਆਂ ਦੇ ਬਾਗ ਉਜੜ ਗਏ ਉੱਥੇ ਹੀ ਕਣਕ ਦੀ ਫ਼ਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ
ਸੁਖਬੀਰ ਸਿੰਘ ਬਾਦਲ ਵੱਲੋਂ 5 ਲੱਖ ਰੁਪਏ ਦੇਣ ਦਾ ਐਲਾਨ
ਸੁਖਬੀਰ ਸਿੰਘ ਬਾਦਲ ਅਬੋਹਰ ਦੇ ਪਿੰਡ ਬਬਕੈਂਨ ਵਾਲਾ ਪੁੱਜੇ ਅਤੇ ਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਸੁਖਬੀਰ ਸਿੰਘ ਬਾਦਲ ਨੇ ਆਪਣੇ ਐਮਪੀ ਕੋਟੇ ‘ਚੋਂ 5 ਲੱਖ ਰੁਪਏ ਅਤੇ ਇੱਕ ਲੱਖ ਰੁਪਏ ਨਿੱਜੀ ਤੌਰ ‘ਤੇ ਦੇਣ ਦਾ ਐਲਾਨ ਕੀਤਾ ਹੈ।