ਇੱਕ ਹੋਰ ਟੋਲ ਪਲਾਜ਼ਾ ਹੋਇਆ ਫ੍ਰੀ, ਮੁੱਖ ਮੰਤਰੀ ਮਾਨ ਨੇ ਬੰਦ ਕਰਵਾਇਆ ਮੋਗਾ-ਕੋਟਕਪੂਰਾ ਰੋਡ ‘ਤੇ ਸਥਿਤ ਸਿੰਘਾਂਵਾਲਾ ਟੋਲ ਪਲਾਜ਼ਾ
Singhawala Toll Plaza Free: ਇਸ ਟੋਲ ਪਲਾਜ਼ਾ ਨੁੰ ਚਲਾਉਣ ਰਹੀ ਕੰਪਨੀ ਨੂੰ ਰੋਜ਼ਾਨਾ ਇਸ ਤੋਂ ਤਕਰੀਬਨ ਸਾਢੇ ਚਾਰ ਲੱਖ ਦੀ ਟੈਕਸ ਵਸੂਲੀ ਹੋ ਰਹੀ ਸੀ। ਇਸ ਦੇ ਟੈਕਸ ਮੁਕਤ ਹੋਣ ਤੋਂ ਬਾਅਦ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਤੋਂ ਆਉਣ ਵਾਲੇ ਵਾਹਨਾਂ ਨੂੰ ਵੀ ਫਾਇਦਾ ਹੋਵੇਗਾ।
ਕੋਟਕਪੂਰਾ-ਮੋਗਾ ਹਾਈਵੇਅ ‘ਤੇ ਪਿੰਡ ਚੰਦ ਪੁਰਾਣਾ ਵਿਖੇ ਸਥਿਤ ਸਿੰਘਾਂਵਾਲਾ ਟੋਲ ਪਲਾਜ਼ਾ ਆਵਾਜਾਈ ਲਈ ਮੁਕਤ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪ ਇਸ ਟੋਲ ਪਲਾਜ਼ਾ ਬੰਦ ਕਰਵਾਉਣ ਪਹੁੰਚੇ । ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਬੰਦ ਕਰਵਾਇਆ ਗਿਆ ਇਹ 10ਵਾਂ ਟੋਲ ਪਲਾਜ਼ਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਹੱਥਾਂ ਨਾਲ ਨੌ ਟੋਲ ਪਲਾਜ਼ੇ ਬੰਦ ਕਰਵਾ ਚੁੱਕੇ ਹਨ। ਉਨ੍ਹਾਂ ਨੇ ਬੀਤੇ ਦਿਨ ਟਵੀਟ ਕਰਕੇ ਸਿੰਘਾਂਵਾਲਾ ਟੋਲ ਪਲਾਜ਼ੇ ਨੂੰ ਬੰਦ ਕਰਨ ਦੀ ਜਾਣਕਾਰੀ ਦਿੱਤੀ ਸੀ।
ਹਾਲਾਂਕਿ, ਸਰਕਾਰ ਨੇ ਪਹਿਲਾਂ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਤਾਰੀਕ 21 ਜੁਲਾਈ ਦੱਸੀ ਸੀ, ਪਰ ਕਾਰਜਕਾਰੀ ਕੰਪਨੀ ਦੇ ਪੈਸੇ ਪੂਰੇ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਨੂੰ ਮਿੱਥੇ ਸਮੇਂ ਤੋਂ ਪਹਿਲਾਂ ਹੀ ਬੰਦ ਕਰਵਾ ਦਿੱਤਾ ਹੈ।ਅੱਜ ਮੋਗਾ-ਕੋਟਕਪੂਰਾ ਰੋਡ ਤੇ ਸਿੰਘਾਂਵਾਲਾ ਵਿਖੇ ਲੱਗਿਆ ਟੋਲ ਪਲਾਜ਼ਾ ਬੰਦ ਕਰਵਾ ਕੇ ਹਮੇਸ਼ਾ ਲਈ ਆਮ ਲੋਕਾਂ ਵਾਸਤੇ ਫ੍ਰੀ ਕਰ ਦਿੱਤਾ ਹੈ ਨਾਲ ਹੀ ਇਸ ਟੋਲ ਨੂੰ 436 ਦਿਨਾਂ ਲਈ ਵਧਾਉਣ ਦੀ ਅਪੀਲ ਖਾਰਿਜ ਕੀਤੀ… ਹੁਣ ਤੱਕ 10 ਟੋਲ ਪਲਾਜ਼ੇ ਸਾਡੀ ਸਰਕਾਰ ਸਵਾ ਸਾਲ ਚ ਬੰਦ ਕਰਵਾ ਚੁੱਕੀ ਹੈ..ਜਿਸ ਨਾਲ ਰੋਜ਼ਾਨਾ ਲਗਭਗ 45 ਲੱਖ ਰੁਪਏ ਲੋਕਾਂ ਦੇ pic.twitter.com/1ya4DvCNjk
— Bhagwant Mann (@BhagwantMann) July 5, 2023
ਵਿਧਾਨ ਸਭਾ ਸਪੀਕਰ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਲੱਖਾਂ ਲੋਕਾਂ ਲਈ ਰਾਹਤ ਦਾ ਸਬਬ ਬਣ ਕੇ ਆਇਆ ਹੈ।ਲੋਕਾਂ ਦੀ ਸਰਕਾਰ ਲੋਕਾਂ ਦੇ ਨਾਲ…
ਅੱਜ 10ਵਾਂ ਟੋਲ ਪਲਾਜ਼ਾ ਬੰਦ ਕਰ ਰਹੇ ਹਾਂ… ਮੋਗਾ-ਕੋਟਕਪੂਰਾ ਰੋਡ ਵਿਖੇ ਸਿੰਘਾਂਵਾਲਾ ਟੋਲ ਪਲਾਜ਼ਾ ਤੋਂ Live… https://t.co/hoMsaS9sNH — Bhagwant Mann (@BhagwantMann) July 5, 2023ਇਹ ਵੀ ਪੜ੍ਹੋ


