Faridkot ਚੋਂ ਲੰਘਦੀ ਸਰਹਿੰਦ ਫੀਡਰ ਨਹਿਰ ਵਿੱਚ ਰੁੜੇ ਤਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

Updated On: 

16 Apr 2023 21:36 PM

ਦੋਸਤ ਦਾ ਜਨਮ ਦਿਨ ਮਨਾਉਣ ਲਈ ਫਰੀਦਕੋਟ ਨਹਿਰਾਂ 'ਤੇ ਆਏ ਪਿੰਡ ਬੀਹਲੇ ਵਾਲਾ ਦੇ 3 ਨੌਜਵਾਨਾਂ ਦੀ ਕਾਰ ਬੇਕਾਬੂ ਹੋ ਗਈ ਸੀ ਜਿਸ ਕਾਰਨ ਕਾਰ ਸਰਹਿੰਦ ਫੀਡਰ ਨਹਿਰ ਵਿੱਚ ਡਿੱਗ ਗਏ ਤਿੰਨੇ ਨੌਜਵਾਨ ਡੁੱਬ ਗਏ। ਤੇ ਹੁਣ ਨੇੜਲੇ ਪਿੰਡਾਂ ਦੇ ਲੋਕਾਂ ਅਤੇ NDRF ਦੀਆਂ ਟੀਮਾਂ ਵੱਲੋਂ ਲਗਾਤਾਰ 2 ਦਿਨਾਂ ਤੋਂ ਮੁਸਤੈਦੀ ਨਾਲ ਭਾਲ ਕੀਤੀ ਗਈ ਤਾਂ ਤਿੰਨੇ ਲਾਸ਼ਾਂ ਬਰਾਮਦ ਹੋ ਗਈਆਂ।

Faridkot ਚੋਂ ਲੰਘਦੀ ਸਰਹਿੰਦ ਫੀਡਰ ਨਹਿਰ ਵਿੱਚ ਰੁੜੇ ਤਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਫਰੀਦਕੋਟ ਚੋਂ ਲੰਘਦੀ ਸਰਹਿੰਦ ਫੀਡਰ ਨਹਿਰ ਵਿੱਚ ਰੁੜੇ ਤਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ।

Follow Us On

ਫਰੀਦਕੋਟ। ਦੋਸਤ ਦਾ ਜਨਮ ਦਿਨ ਮਨਾਉਣ ਲਈ ਫਰੀਦਕੋਟ (Faridkot) ਨਹਿਰ ਤੇ ਆਏ ਪਿੰਡ ਬੀਹਲੇ ਵਾਲਾ ਦੇ 3 ਲੜਕੇ ਜੋ ਕਥਿਤ ਕਾਰ ਬੇਕਾਬੂ ਹੋ ਜਾਣ ਕਾਰਨ ਸਰਹਿੰਦ ਫੀਡਰ ਨਹਿਰ ਵਿੱਚ ਆਪਣੀ ਸਕੌਡਾ ਕਾਰ ਸਮੇਤ ਡਿੱਗ ਗਏ ਸਨ। ਇਨ੍ਹਾਂ ਤਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਬੜੀ ਮੁਸ਼ੱਕਤ ਨਾਲ NDRF ਦੀਆਂ ਟੀਮਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਨਹਿਰ ਵਿਚੋਂ ਲੱਭ ਲਈਆਂ ਹਨ। ਜਿਨਾਂ ਨੂੰ ਪੁਲਿਸ ਵੱਲੋਂ ਆਪਣੇ ਕਬਜੇ ਵਿੱਚ ਲੈ ਕੇ ਪੋਸਮਾਰਟਮ ਲਈ ਹਸਪਤਾਲ ਵਿੱਚ ਰਖਵਾਇਆ ਗਿਆ ਹੈ।

ਦੋਸਤ ਦਾ ਜਨਮ ਦਿਨ ਮਨਾਉਣ ਆਏ ਸਨ

ਜਿਕਰਯੋਗ ਹੈ ਕਿ ਪਿੰਡ ਬੀਹਲੇ ਵਾਲਾ ਦੇ 5 ਨੋਜਵਾਨ ਲੜਕੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਫਰੀਦਕੋਟ ਨਹਿਰਾਂ ਤੇ ਆਏ ਸਨ ਅਤੇ ਇਹਨਾਂ ਵਿਚੋਂ 3 ਨੌਜਵਾਨ ਕਾਰ ਪਰ ਸਵਾਰ ਹੋ ਕਿ ਸਹਿਰੋਂ ਕੋਈ ਸਮਾਨ ਲੈਣ ਲਈ ਗਏ ਸਨ ਜੋ ਵਾਪਸ ਪਰਤਦੇ ਸਮੇਂ ਕਾਰ ਬੇਕਾਬੂ ਹੋ ਜਾਣ ਕਾਰਨ ਕਾਰ ਸਮੇਤ ਸਰਹਿੰਦ ਨਹਿਰ (Sirhind Canal) ਵਿਚ ਡਿੱਗ ਗਏ ਸਨ। ਮੌਕੇ ਤੇ ਲੋਕਾਂ ਨੇ ਕਾਰ ਨੂੰ ਤਾਂ ਨਹਿਰ ਵਿਚੋਂ ਬਾਹਰ ਕੱਢ ਲਿਆ ਸੀ ਪਰ ਕਾਰ ਵਿਚ ਸਵਾਰ ਤਿੰਨ ਨੌਜਵਾਨ, ਹਰਮਨਜੋਤ ਸਿੰਘ , ਦਵਿੰਦਰ ਸਿੰਘ ਅਤੇ ਜਗਮੋਹਨ ਸਿੰਘ ਨਹਿਰ ਵਿਚ ਪਾਣੀ ਦੇ ਤੇਜ਼ ਬਹਾਅ ਵਿਚ ਰੁੜ੍ਹ ਗਏ ਸਨ।

NDRF ਦੇ 35 ਮੈਂਬਰੀ ਦਲ ਨੂੰ ਬੁਲਾਇਆ ਗਿਆ ਸੀ

ਜਿਨ੍ਹਾਂ ਦੀ ਭਾਲ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ NDRF ਦੇ ਇਕ 35 ਮੈਂਬਰੀ ਦਲ ਨੂੰ ਬੁਲਾਇਆ ਗਿਆ ਸੀ ਜੋ ਨੇੜਲੇ ਪਿੰਡਾਂ ਦੇ ਸਹਿਯੋਗ ਨਾਲ ਪਿਛਲੇ 2 ਦਿਨਾਂ ਤੋਂ ਲਗਾਤਾਰ ਨੌਜਵਾਨਾਂ ਦੀ ਭਾਲ ਕਰ ਰਹੇ ਸਨ। ਦੇਰ ਰਾਤ ਹਰਮਨਜੋਤ ਸਿੰਘ ਨਾਮ ਦੇ ਨੋਜਵਾਨ ਦੀ ਲਾਸ ਮਿਲ ਗਈ ਸੀ ਜਦੋਂ ਕਿ ਬਾਕੀ ਦੋ ਨੌਜਵਾਨਾਂ ਦਵਿੰਦਰ ਸਿੰਘ ਅਤੇ ਜਗਮੋਹਨ ਸਿੰਘ ਦੀਆਂ ਲਾਸ਼ਾਂ ਅੱਜ ਮਿਲੀਆਂ ਹਨ ਜਿਨਾਂ ਨੂੰ ਪੁਲਿਸ (Police) ਨੇ ਪੋਸਮਾਰਟਮ ਲਈ ਮਿਰਤਕ ਦੇਹ ਸਭਾਲ ਕੇਂਦਰ ਵਿਚ ਰੱਖਿਆ ਹੈ।

‘GGS ਮੈਡੀਕਲ ਦੇ ਮੋਰਚਰੀ ਹਾਊਸ ਫਰਿਜਰ ਨਹੀਂ ਹੈ’

ਗੱਲਬਾਤ ਕਰਦਿਆਂ ਪਿੰਡ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਜੋ ਤਿੰਨ ਨੌਜਵਾਨ ਨਹਿਰ ਵਿਚ ਰੁੜੇ ਸਨ ਉਹਨਾਂ ਵਿਚੋਂ ਹਰਮਨਜੋਤ ਦੀ ਲਾਸ਼ ਕੱਲ੍ਹ ਦੇਰ ਰਾਤ ਮਿਲ ਗਈ ਸੀ ਅਤੇ ਬਾਕੀ ਦੋਹਾਂ ਨੌਜਵਾਨਾਂ ਦਵਿੰਦਰ ਸਿੰਘ ਅਤੇ ਜਗਮੋਹਨ ਸਿੰਘ ਦੀਆਂ ਲਾਸ਼ਾਂ ਮਿਲੀਆਂ ਹਨ ਜਿੰਨਾਂ ਨੂੰ ਉਹ GGS ਮੈਡੀਕਲ ਦੀ ਮੋਰਚਰੀ ਵਿਚ ਰੱਖਣ ਆਏ ਸਨ ਪਰ ਇਥੇ ਫਰਿਜਰ ਨਾ ਹੋਣ ਕਾਰਨ ਹੁਣ ਨਿੱਜੀ ਮਿਰਤਕ ਦੇਹ ਸਭਾਲ ਕੇਂਦਰ ਵਿਚ ਵਿਚ ਰੱਖ ਰਹੇ ਹਾਂ। ਉਹਨਾਂ ਦੱਸਿਆ ਕਿ ਲਾਸ਼ਾਂ ਨੂੰ ਲੱਭਣ ਵਿਚ NDRF ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਬਹੁਤ ਮਿਹਨਤ ਕੀਤੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version