Bathinda Military Station ਚਾਰ ਜਾਵਾਨਾਂ ਦੇ ਕਤਲ ਦਾ ਮਾਮਲਾ, ਪੰਜਾਬ ਪੁਲਿਸ ਨੇ 12 ਜਵਾਨਾਂ ਨੂੰ ਭੇਜੇ ਸੰਮਨ
ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਾਂਚ ਦੌਰਾਨ ਉਸ ਸਮੇਂ ਡਿਊਟੀ 'ਤੇ ਮੌਜੂਦ 12 ਜਵਾਨਾਂ ਤੋਂ ਪੁੱਛਗਿੱਛ ਲਈ 160 ਸੀਆਰਪੀਸੀ ਤਹਿਤ ਸੰਮਨ ਜਾਰੀ ਕੀਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਕੁਝ ਸ਼ੱਕੀ ਤੱਥ ਸਾਹਮਣੇ ਆਏ ਹਨ।
Bathinda Military Station ਚਾਰ ਜਾਵਾਨਾਂ ਦੇ ਕਤਲ ਦਾ ਮਾਮਲਾ, ਪੰਜਾਬ ਪੁਲਿਸ ਨੇ 12 ਜਵਾਨਾਂ ਨੂੰ ਭੇਜੇ ਸੰਮਨ
ਬਠਿੰਡਾ ਨਿਊਜ਼: ਬੀਤੇ ਦਿਨੀਂ ਬਠਿੰਡਾ ਮਿਲਟਰੀ ਸਟੇਸ਼ਨ (Bathinda Military Station) ‘ਤੇ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ 12 ਜਵਾਨਾਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਹਨ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਕਤਲ ਤੋਂ ਬਾਅਦ ਥਾਣਾ ਕੈਂਟ ਵਿੱਚ ਯੂਨਿਟ ਦੇ ਮੇਜਰ ਸ਼ੁਕਲਾ ਦੇ ਬਿਆਨਾਂ ‘ਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਫੌਜ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


