Accident: ਫਰੀਦਕੋਟ ‘ਚ ਵੱਡਾ ਹਾਦਸਾ, ਨਹਿਰ ‘ਚ ਡਿੱਗੀ ਕਾਰ, 3 ਨੌਜਵਾਨ ਪਾਣੀ ‘ਚ ਰੁੜ੍ਹੇ
Car Accident: ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਤਿੰਨ ਮੁੰਡੇ ਜਨਮ ਦਿਨ ਮਨਾਉਣ ਲਈ ਸਕੌਡਾ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ। ਉਨ੍ਹਾਂ ਦੀ ਬੇਕਾਬੂ ਹੋਈ ਕਾਰ ਸਰਹਿੰਦ ਨਹਿਰ ਜਾ ਡਿੱਗੀ।
ਫਰੀਦਕੋਟ ‘ਚ ਵੱਡਾ ਹਾਦਸਾ, ਨਹਿਰ ‘ਚ ਡਿੱਗੀ ਕਾਰ, 3 ਨੌਜਵਾਨ ਪਾਣੀ ‘ਚ ਰੁੜ੍ਹੇ
ਫਰੀਦਕੋਟ ਨਿਊਜ਼: ਪੰਜਾਬ ਦੇ ਜਿਲ੍ਹਾ ਫਰੀਦਕੋਟ ਤੋਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਤਿੰਨ ਮੁੰਡੇ ਜਨਮ ਦਿਨ ਮਨਾਉਣ ਲਈ ਸਕੌਡਾ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ। ਉਨ੍ਹਾਂ ਦੀ ਬੇਕਾਬੂ ਹੋਈ ਕਾਰ ਸਰਹਿੰਦ ਨਹਿਰ (Sirhind feeder canal) ਜਾ ਡਿੱਗੀ। ਜਿਸ ਤੋਂ ਬਾਅਦ ਕਾਰ ਵਿੱਚ ਸਵਾਰ ਤਿੰਨ ਮੁੰਡੇ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਏ। ਮਿਲੀ ਜਾਣਕਾਰੀ ਮੁਤਾਬਕ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਪੰਜ ਮੁੰਡੇ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਲਈ ਸਰਹਿੰਦ ਨਹਿਰ ‘ਤੇ ਪੁੱਜੇ ਸਨ।
ਜਗਮੋਹਣ ਸਿੰਘ, ਹਰਮਨਜੋਤ ਸਿੰਘ ਤੇ ਦਵਿੰਦਰ ਸਿੰਘ ਕਾਰ ‘ਚ ਸਵਾਰ ਹੋ ਕੇ ਸ਼ਹਿਰ ਤੋਂ ਕੋਈ ਸਾਮਾਨ ਲੈਣ ਚਲੇ ਗਏ। ਅਕਾਸ਼ਦੀਪ ਸਿੰਘ ਤੇ ਦਿਲਪ੍ਰੀਤ ਸਿੰਘ ਉੱਥੇ ਹੀ ਰੁਕੇ ਰਹੇ। ਸ਼ਹਿਰ ਤੋਂ ਸਾਮਾਨ ਲੈ ਕੇ ਵਾਪਸ ਆ ਰਹੇ ਜਗਮੋਹਣ ਸਿੰਘ, ਹਰਮਨਜੋਤ ਸਿੰਘ ਤੇ ਦਵਿੰਦਰ ਸਿੰਘ ਦੀ ਤੇਜ ਰਫਤਾਰ ਹੋਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਟਕਰਾਉਂਦੀ ਹੋਈ ਨਹਿਰ ‘ਚ ਡਿੱਗੀ।


