Jalandhr Bypoll: ਭਾਜਪਾ ਦਾ ਦਾਅਵਾ, ਵੱਡੇ ਫਰਕ ਨਾਲ ਜਿੱਤਾਂਗੇ ਜਲੰਧਰ ਦੀ ਜਿਮਨੀ ਚੋਣ
ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਵਿਚ ਬੀਜੇਪੀ ਮਜਬੂਤ ਹੋਵੇਗੀ ਤਾਂ ਹੀ ਦਿੱਲੀ ਵਿਚ ਮਜਬੂਤ ਹੋਵੇਗੀ, ਇਸ ਲਈ ਪਾਰਟੀ ਪੂਰੀ ਜਾਨ ਲਗਾ ਕੇ ਇਹ ਚੋਣ ਵੱਡੇ ਮਾਰਜਨ ਨਾਲ ਜਿੱਤੇਗੀ।
ਗਰੇਵਾਲ ਨੇ ਵਿਰੋਧੀਆਂ ਤੇ ਨਿਸ਼ਾਨੇ
ਕਾਂਗਰਸ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਪਣੇ ਆਗੂ ਹੀ ਪਾਰਟੀ ਛੱਡ ਕੇ ਜਾ ਰਹੇ ਹਨ, ਪਾਰਟੀ ਵਿਚ ਖਿੱਚੋਤਾਣ ਦਿਨੋਂ ਦਿਨ ਵਧ ਰਹੀ ਹੈ।ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੇ ਵਿਅੰਗ ਕੱਸਦਿਆਂ ਉਹਨਾਂ ਕਿਹਾ ਕਿ ਚੰਗਾ ਹੋਇਆ ਸਿੱਧੂ ਜੇਲ੍ਹ ਤੋਂ ਬਾਹਰ ਆ ਗਏ ਹੁਣ ਸਾਨੂੰ ਚੋਣ ਜਿੱਤਣ ਲਈ ਬਹੁਤੀ ਮਿਹਨਤ ਨਹੀਂ ਕਰਨੀ ਪਵੇਗੀ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਸ ਵੀ ਪਾਰਟੀ ਵਿਚ ਜਾਂਦੇ ਹਨ ਉਥੇ ਖਿਲਾਰਾ ਪਾ ਦਿੰਦੇ ਹਨ। ਪੁਰਾਣੇ ਭਾਈਵਾਲ ਅਕਾਲੀ ਦਲ ਬਾਰੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਅਕਾਲੀ ਦਲ ਦੀ ਸੀਨੀਅਰ ਲੀਡਰਸਿੱਪ ਤੇ ਸਵਾਲ ਖੜ੍ਹੇ ਕਰਦਿਆ ਕਿਹਾ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸਿੱਪ ਨੇ ਅਕਾਲੀ ਦਲ, ਐਸਜੀਪੀਸੀ ਅਤੇ ਸਿਖ ਕੌਮ ਦਾ ਘਾਣ ਕੀਤਾ ਹੈ ਅਤੇ ਆਪਣੇ ਨਿਜੀ ਹਿਤ ਮੁੱਖ ਰੱਖੇ ਹਨ ਇਹੀ ਕਾਰਨ ਹੈ ਕਿ ਅੱਜ ਅਕਾਲੀ ਦਲ ਪੰਜਾਬ ਵਿਚੋਂ ਆਪਣੀ ਸਾਖ ਗਵਾ ਚੁਕਾ ਹੈ। ਅੰਮ੍ਰਿਤਪਾਲ ਦੇ ਮਸਲੇ ਤੇ ਬੋਲਦਿਆ ਉਹਨਾਂ ਕਿਹਾ ਕਿ ਇਸ ਦਾ ਜਿਮਨੀ ਚੋਣਾਂ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆ ਖਿਲਾਫ ਕਾਰਵਾਈ ਨੂੰ ਲੈ ਕੇ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਖਿਲਾਫ ਹਰ ਤਰਾਂ ਦੀ ਲੜਾਈ ਲਈ ਤਿਆਰ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
