ਮਸ਼ਹੂਰ ਪੰਜਾਬੀ ਗਾਇਕ ਸਿਮਰਨ ਦੋਰਾਹਾ ਨੇ ਕਰ ਦਿੱਤੀ ਇਹ ਹਰਕਤ, ਵਾਈਰਲ ਹੋਈ CCTV ਵੀਡੀਓ

Published: 

07 Feb 2023 10:28 AM

ਢਾਬੇ ਵਾਲੇ ਨੇ ਗਾਇਕ ਖਿਲਾਫ ਕਾਰਵਾਈ ਦੀ ਮੰਗ ਕੀਤੀ। ਦੱਸ ਦੇਈਏ ਕਿ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸੀਸੀਟੀਵੀ ਨੂੰ ਹਾਸਲ ਕਰਨ ਦੀ ਗੱਲ ਕਹੀ ਹੈ।

ਮਸ਼ਹੂਰ ਪੰਜਾਬੀ ਗਾਇਕ ਸਿਮਰਨ ਦੋਰਾਹਾ ਨੇ ਕਰ ਦਿੱਤੀ ਇਹ ਹਰਕਤ, ਵਾਈਰਲ ਹੋਈ CCTV ਵੀਡੀਓ
Follow Us On

ਮਸ਼ਹੂਰ ਪੰਜਾਬੀ ਗਾਇਕ ਸਿਮਰ ਦੋਰਾਹਾ ਦੀ ਇੱਕ ਵੀਡਿਓ ਸਾਮਣੇ ਆਈ ਹੈ। ਇਸ ਵਿੱਚ ਗਾਇਕ ਇੱਕ ਢਾਬੇ ਉਪਰ ਬਦਮਾਸ਼ੀ ਕਰਦਾ ਦਿਖਾਈ ਦੇ ਰਿਹਾ ਹੈ। ਸਿਮਰ ਦੋਰਾਹਾ ਢਾਬੇ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਅਤੇ ਧਮਕੀਆਂ ਦਿੰਦਾ ਹੈ। ਢਾਬੇ ਵਾਲੇ ਨੇ ਗਾਇਕ ਖਿਲਾਫ ਕਾਰਵਾਈ ਦੀ ਮੰਗ ਕੀਤੀ। ਦੱਸ ਦੇਈਏ ਕਿ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸੀਸੀਟੀਵੀ ਨੂੰ ਹਾਸਲ ਕਰਨ ਦੀ ਗੱਲ ਕਹੀ ਹੈ।

ਢਾਬੇ ‘ਤੇ ਖਲ੍ਹਾਰਿਆ ਸਮਾਨ

ਢਾਬੇ ‘ਤੇ ਕੰਮ ਕਰਦੇ ਸੂਰਜ ਨੇ ਦੱਸਿਆ ਕਿ ਬੀਤੀ ਰਾਤ ਮਾਲਕ ਦੇ ਜਾਣ ਮਗਰੋਂ ਕੁੱਝ ਲੋਕ ਸਮਾਨ ਲੈਕੇ ਗਏ। ਇਹ ਲੋਕ ਕਰੀਬ ਇੱਕ ਘੰਟੇ ਮਗਰੋਂ ਆਕੇ ਕਹਿਣ ਲੱਗੇ ਕਿ ਸਮਾਨ ਘੱਟ ਦਿੱਤਾ ਹੈ। ਜਦੋਂ ਉਸਨੇ ਕਿਹਾ ਕਿ ਸਾਮਾਨ ਪੂਰਾ ਦਿੱਤਾ ਹੈ। ਇਸੇ ਦੌਰਾਨ ਇਹ ਵਿਅਕਤੀ ਗਾਲ੍ਹਾਂ ਕੱਢਣ ਲੱਗੇ। ਜ਼ਬਰਦਸਤੀ ਕੈਮਰੇ ਦੇਖਣ ਲੱਗੇ। ਉਸ ਨਾਲ ਕੁੱਟਮਾਰ ਕੀਤੀ ਗਈ। ਸੀਸੀਟੀਵੀ ਵਿੱਚ ਵੀ ਪੰਜਾਬੀ ਗਾਇਕ ਸਿਮਰਨ ਦੋਰਾਹਾ ਗਾਲਾਂ ਕਢਦਾ ਨਜ਼ਰ ਆ ਰਿਹਾ ਹੈ।

ਮੌਕੇ ‘ਤੇ ਪਹੁੰਚ ਪੁਲਿਸ ਨੇ ਲਿਆ ਜ਼ਾਇਜਾ

ਜਦੋਂ ਮਾਲਕ ਨੂੰ ਫੋਨ ਕੀਤਾ ਤਾਂ ਉਨ੍ਹਾਂ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ। ਢਾਬੇ ਦੇ ਮਾਲਿਕ ਵੱਲੋਂ ਗਾਇਕ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਦੋਰਾਹਾ ਥਾਣਾ ਮੁਖੀ ਵਿਜੈ ਕੁਮਾਰ ਨੇ ਕਿਹਾ ਕਿ ਮਾਮਲਾ ਓਹਨਾਂ ਦੇ ਧਿਆਨ ‘ਚ ਹੈ। ਜੇਕਰ ਕੋਈ ਸ਼ਿਕਾਇਤ ਕਰੇਗਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੋਨਾਂ ਹੀ ਪਾਰਟੀਆਂ ਨੂੰ ਥਾਣੇ ਵਿੱਚ ਬੁਲਾਇਆ ਜਾਵੇਗਾ ਅਤੇ ਇਨ੍ਹਾਂ ਕੋਲੋਂ ਪੱਖ ਜਾਣਿਆ ਜਾਵੇਗਾ ਜੇਕਰ ਕੋਈ ਵੀ ਕਸੂਰ ਵਾਰ ਹੋਇਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।