AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੁਧਿਆਣਾ ‘ਚ ਫ਼ਰਜ਼ੀ DSP ਗ੍ਰਿਫ਼ਤਾਰ: 2 ਸਾਲਾਂ ਤੱਕ ਵਰਦੀ ਪਾ ਕੇ ਝਾੜਿਆ ਰੋਅਬ, ਵਿਆਹ ਤੋਂ ਬਾਅਦ ਪਤਨੀ ਨਾਲ ਕੀਤਾ ਜਬਰ-ਜ਼ਨਾਹ

ਪੰਜਾਬ ਪੁਲਿਸ ਦਾ ਫ਼ਰਜ਼ੀ ਡੀ.ਐੱਸ.ਪੀ. ਬਣ ਕੇ ਪਿਛਲੇ ਦੋ ਸਾਲਾਂ ਤੋਂ ਲੋਕਾਂ ਤੇ ਰੋਅਬ ਝਾੜਨ ਅਤੇ ਵੱਡੇ ਪੱਧਰ ਤੇ ਧੋਖਾਧੜੀ ਕਰਨ ਵਾਲੇ ਕਰਨਵੀਰ ਸਿੰਘ ਨੂੰ ਆਖ਼ਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਆਪਣੇ ਆਪ ਨੂੰ ਪੀ.ਏ.ਪੀ. (ਪੰਜਾਬ ਆਰਮਡ ਪੁਲਿਸ) ਜਲੰਧਰ ਵਿਖੇ ਤਾਇਨਾਤ ਦੱਸਦਾ ਸੀ ਅਤੇ ਵਰਦੀ ਦੇ ਨਾਲ-ਨਾਲ ਪੁਲਿਸ ਦੇ ਅਧਿਕਾਰਤ ਬੈਜ ਤੇ ਡਿਸਕ ਦੀ ਵੀ ਖੁੱਲ੍ਹ ਕੇ ਵਰਤੋਂ ਕਰਦਾ ਸੀ।

ਲੁਧਿਆਣਾ 'ਚ ਫ਼ਰਜ਼ੀ DSP ਗ੍ਰਿਫ਼ਤਾਰ: 2 ਸਾਲਾਂ ਤੱਕ ਵਰਦੀ ਪਾ ਕੇ ਝਾੜਿਆ ਰੋਅਬ, ਵਿਆਹ ਤੋਂ ਬਾਅਦ ਪਤਨੀ ਨਾਲ ਕੀਤਾ ਜਬਰ-ਜ਼ਨਾਹ
rajinder-arora-ludhiana
| Updated On: 29 Sep 2026 15:50 PM IST
Share

ਪੰਜਾਬ ਪੁਲਿਸ ਦਾ ਫ਼ਰਜ਼ੀ ਡੀ.ਐੱਸ.ਪੀ. ਬਣ ਕੇ ਪਿਛਲੇ ਦੋ ਸਾਲਾਂ ਤੋਂ ਲੋਕਾਂ ਤੇ ਰੋਅਬ ਝਾੜਨ ਅਤੇ ਵੱਡੇ ਪੱਧਰ ਤੇ ਧੋਖਾਧੜੀ ਕਰਨ ਵਾਲੇ ਕਰਨਵੀਰ ਸ਼ਰਮਾ ਨੂੰ ਆਖ਼ਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਆਪਣੇ ਆਪ ਨੂੰ ਪੀ.ਏ.ਪੀ. (ਪੰਜਾਬ ਆਰਮਡ ਪੁਲਿਸ) ਜਲੰਧਰ ਵਿਖੇ ਤਾਇਨਾਤ ਦੱਸਦਾ ਸੀ ਅਤੇ ਵਰਦੀ ਦੇ ਨਾਲ-ਨਾਲ ਪੁਲਿਸ ਦੇ ਅਧਿਕਾਰਤ ਬੈਜ ਤੇ ਡਿਸਕ ਦੀ ਵੀ ਖੁੱਲ੍ਹ ਕੇ ਵਰਤੋਂ ਕਰਦਾ ਸੀ। ਖੰਨਾ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਉਸ ਨੇ ਖ਼ੁਦ ਨੂੰ ਕੌਮਾਂਤਰੀ ਪੱਧਰ ਦਾ ਨਾਮਵਰ ਕਬੱਡੀ ਖਿਡਾਰੀ ਦੱਸ ਕੇ ਇੱਕ ਆਈਲੈਟਸ ਪਾਸ ਲੜਕੀ ਨੂੰ ਆਪਣੇ ਝਾਂਸੇ ਵਿੱਚ ਲਿਆ ਅਤੇ ਵਿਆਹ ਕਰਵਾ ਲਿਆ ਸੀ।

ਹਾਲਾਂਕਿ, ਵਿਆਹ ਦੀ ਪਹਿਲੀ ਰਾਤ ਹੀ ਮੁਲਜ਼ਮ ਨੇ ਆਪਣੀ ਪਤਨੀ ਨਾਲ ਜ਼ਬਰਦਸਤੀ ਕਰਦਿਆਂ ਜਬਰ-ਜ਼ਨਾਹ ਕੀਤਾ। ਇਸ ਦੇ ਨਾਲ ਹੀ ਉਸ ਵੱਲੋਂ ਦਾਜ ਵਿੱਚ ਲਗਜ਼ਰੀ ਗੱਡੀ ਦੀ ਮੰਗ ਵੀ ਰੱਖ ਦਿੱਤੀ ਗਈ, ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰ ਵਿਆਹ ਤੋਂ ਤੀਜੇ ਦਿਨ ਹੀ ਉਸ ਨੂੰ ਵਾਪਸ ਆਪਣੇ ਘਰ ਲੈ ਆਏ। ਇਸ ਮਗਰੋਂ ਪੀੜਤਾ ਦੀ ਸ਼ਿਕਾਇਤ ਤੇ ਕਰਨਵੀਰ ਸਿੰਘ ਖ਼ਿਲਾਫ਼ ਜਬਰ-ਜ਼ਨਾਹ ਦੀ ਸੰਗੀਨ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਲਗਾਤਾਰ ਭਗੌੜਾ ਚੱਲ ਰਿਹਾ ਸੀ ਅਤੇ ਹੁਣ ਪੁਲਿਸ ਵੱਲੋਂ ਦਬੋਚੇ ਜਾਣ ਮਗਰੋਂ ਉਸ ਦੇ ਫ਼ਰਜ਼ੀਵਾੜੇ ਦੀ ਪੂਰੀ ਕਹਾਣੀ ਪਰਤ-ਦਰ-ਪਰਤ ਬੇਪਰਦ ਹੋ ਗਈ ਹੈ।

ਸਪੋਰਟਸ ਕੋਟੇ ਰਾਹੀਂ ਸਿੱਧੀ ਭਰਤੀ ਦਾ ਦਾਅਵਾ

ਜਾਂਚ ਵਿੱਚ ਜੁਟੇ ਸੀਨੀਅਰ ਪੁਲਿਸ ਅਧਿਕਾਰੀਆਂ ਮੁਤਾਬਕ ਕਰਨਵੀਰ ਸਿੰਘ ਕਰੀਬ ਦੋ ਸਾਲ ਪਹਿਲਾਂ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਡੀ.ਐੱਸ.ਪੀ. ਦੱਸਣ ਲੱਗ ਪਿਆ ਸੀ। ਉਹ ਆਮ ਲੋਕਾਂ ਵਿੱਚ ਇਹ ਪ੍ਰਚਾਰਦਾ ਸੀ ਕਿ ਉਸ ਦੀ ਭਰਤੀ ਸਪੋਰਟਸ ਕੋਟੇ ਰਾਹੀਂ ਸਿੱਧੇ ਤੌਰ ਤੇ ਡੀ.ਐੱਸ.ਪੀ. ਵਜੋਂ ਹੋਈ ਹੈ ਅਤੇ ਉਸ ਦੀ ਮੌਜੂਦਾ ਤਾਇਨਾਤੀ ਪੀ.ਏ.ਪੀ. ਜਲੰਧਰ ਵਿਖੇ ਹੈ। ਉਹ ਬਾਕਾਇਦਾ ਡੀ.ਐੱਸ.ਪੀ. ਰੈਂਕ ਦੀ ਵਰਦੀ ਪਹਿਨਦਾ ਸੀ ਅਤੇ ਉਸ ਉੱਪਰ ਪੁਲਿਸ ਫੋਰਸ ਦੇ ਨਿਯਮਿਤ ਬੈਜ ਅਤੇ ਡਿਸਕ ਲਗਾ ਕੇ ਰੱਖਦਾ ਸੀ।

ਇੱਥੋਂ ਤੱਕ ਕਿ ਉਹ ਕਈ ਵੱਡੇ ਸਮਾਜਿਕ ਅਤੇ ਖੇਡ ਸਮਾਗਮਾਂ ਵਿੱਚ ਪੁਲਿਸ ਅਧਿਕਾਰੀ ਦੇ ਤੌਰ ਤੇ ਬਤੌਰ ਮੁੱਖ ਮਹਿਮਾਨ (ਚੀਫ਼ ਗੈਸਟ) ਸ਼ਾਮਲ ਹੁੰਦਾ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਪ੍ਰੋਗਰਾਮਾਂ ਦੌਰਾਨ ਉਸ ਦੇ ਨਾਲ ਅਸਲੀ ਪੁਲਿਸ ਮੁਲਾਜ਼ਮ ਵੀ ਤਾਇਨਾਤ ਨਜ਼ਰ ਆਏ। ਹੁਣ ਪੁਲਿਸ ਪ੍ਰਸ਼ਾਸਨ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ ਕਿ ਉਸ ਨੇ ਫ਼ਰਜ਼ੀ ਪੁਲਿਸ ਅਧਿਕਾਰੀ ਦੀ ਪਛਾਣ ਦੀ ਵਰਤੋਂ ਕਿਹੜੇ-ਕਿਹੜੇ ਮੌਕਿਆਂ ਤੇ ਕੀਤੀ ਅਤੇ ਕੀ ਇਸ ਜ਼ਰੀਏ ਕਿਸੇ ਆਮ ਵਿਅਕਤੀ ਨੂੰ ਧੋਖਾ ਦੇ ਕੇ ਉਸ ਦਾ ਸ਼ੋਸ਼ਣ ਜਾਂ ਠੱਗੀ ਮਾਰੀ ਗਈ ਹੈ।

2024 ਵਿੱਚ ਸ਼੍ਰੀਨਗਰ ‘ਚ ਵੀ ਫੜਿਆ ਗਿਆ ਸੀ ਮੁਲਜ਼ਮ

ਕਰਨਵੀਰ ਦੀ ਕਥਿਤ ਫ਼ਰਜ਼ੀ ਪੁਲਿਸ ਪਛਾਣ ਦਾ ਮਾਮਲਾ ਸਾਲ 2024 ਵਿੱਚ ਜੰਮੂ-ਕਸ਼ਮੀਰ ਅੰਦਰ ਵੀ ਸਾਹਮਣੇ ਆਇਆ ਸੀ। ਉਸ ਵੇਲੇ ਉਹ ਇੱਕ ਹੋਰ ਨੌਜਵਾਨ ਸਮੇਤ ਪੁਲਿਸ ਦੀ ਵਰਦੀ ਪਹਿਨ ਕੇ ਸ਼੍ਰੀਨਗਰ ਦੇ ਸੰਵੇਦਨਸ਼ੀਲ ਨਹਿਰੂ ਪਾਰਕ ਇਲਾਕੇ ਵਿੱਚ ਸ਼ੱਕੀ ਹਾਲਾਤਾਂ ਚ ਘੁੰਮ ਰਿਹਾ ਸੀ। ਸਥਾਨਕ ਪੁਲਿਸ ਨੂੰ ਦੋਵਾਂ ਦੀਆਂ ਹਰਕਤਾਂ ਸ਼ੱਕੀ ਜਾਪੀਆਂ, ਜਿਸ ਮਗਰੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਜਦੋਂ ਪੁਲਿਸ ਨੇ ਉਨ੍ਹਾਂ ਦੇ ਸ਼ਨਾਖ਼ਤੀ ਕਾਰਡਾਂ ਅਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਤਾਂ ਉਸ ਦੇ ਡੀ.ਐੱਸ.ਪੀ. ਹੋਣ ਦਾ ਦਾਅਵਾ ਪੂਰੀ ਤਰ੍ਹਾਂ ਖੋਖਲਾ ਸਾਬਤ ਹੋਇਆ। ਮੌਜੂਦਾ ਪੁਲਿਸ ਰਿਕਾਰਡ ਮੁਤਾਬਕ ਇਸ ਘਟਨਾ ਤੋਂ ਬਾਅਦ ਹੀ ਕਰਨਵੀਰ ਦੇ ਫ਼ਰਜ਼ੀ ਪੁਲਿਸ ਅਧਿਕਾਰੀ ਬਣ ਕੇ ਘੁੰਮਣ ਦਾ ਭਾਂਡਾ ਫੁੱਟਿਆ ਸੀ।

ਗੰਨਮੈਨ ਲੈਣ ਖ਼ਾਤਰ ਖ਼ੁਦ ਨੂੰ ਧਮਕੀਆਂ ਦਿਵਾਉਣ ਦੀ ਰਚੀ ਸੀ ਸਾਜ਼ਿਸ਼

ਪੜਤਾਲ ਦੌਰਾਨ ਇਹ ਤੱਥ ਵੀ ਉੱਭਰ ਕੇ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਰਨਵੀਰ ਖ਼ਿਲਾਫ਼ ਦੋਰਾਹਾ ਥਾਣੇ ਵਿੱਚ ਵੀ ਇੱਕ ਮੁਕੱਦਮਾ ਦਰਜ ਹੈ। ਉਸ ਉੱਤੇ ਦੋਸ਼ ਹੈ ਕਿ ਪੁਲਿਸ ਵੱਲੋਂ ਸਰਕਾਰੀ ਸੁਰੱਖਿਆ ਅਤੇ ਗੰਨਮੈਨ ਹਾਸਲ ਕਰਨ ਦੇ ਲਾਲਚ ਵਿੱਚ ਉਸ ਨੇ ਖ਼ੁਦ ਨੂੰ ਫ਼ੋਨ ਤੇ ਧਮਕੀਆਂ ਦਿਵਾਉਣ ਦੀ ਪੂਰੀ ਸਾਜ਼ਿਸ਼ ਰਚੀ ਸੀ। ਤਫ਼ਤੀਸ਼ ਦੌਰਾਨ ਕਥਿਤ ਧਮਕੀਆਂ ਵਾਲੇ ਮੋਬਾਈਲ ਨੰਬਰ ਅਤੇ ਜਿੰਮ ਵਿੱਚ ਉਸ ਦੇ ਸੰਪਰਕ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਭੂਮਿਕਾ ਬੇਨਕਾਬ ਹੋਈ ਸੀ। ਪੁਲਿਸ ਨੇ ਤਕਨੀਕੀ ਜਾਂਚ ਅਤੇ ਸੀ.ਡੀ.ਆਰ. ਦੇ ਆਧਾਰ ਤੇ ਇਸ ਸਾਜ਼ਿਸ਼ ਦੀ ਪੁਸ਼ਟੀ ਕੀਤੀ ਸੀ।

ਕੌਮਾਂਤਰੀ ਕਬੱਡੀ ਖਿਡਾਰੀ ਹੋਣ ਦੇ ਦਾਅਵਿਆਂ ਦੀ ਵੀ ਜਾਂਚ ਸ਼ੁਰੂ

ਮੁਲਜ਼ਮ ਕਰਨਵੀਰ ਆਪਣੇ ਆਪ ਨੂੰ ਨਾਮੀ ਕਬੱਡੀ ਖਿਡਾਰੀ ਅਤੇ ਇੱਕ ਵੱਡੇ ਕਬੱਡੀ ਪਿਛੋਕੜ ਵਾਲੇ ਪਰਿਵਾਰ ਦਾ ਮੈਂਬਰ ਦੱਸਦਾ ਆ ਰਿਹਾ ਸੀ। ਵਿਆਹ ਦੇ ਸਮੇਂ ਵੀ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਕਬੱਡੀ ਖਿਡਾਰੀ ਦੱਸ ਕੇ ਰਿਸ਼ਤਾ ਤੈਅ ਕੀਤਾ ਗਿਆ ਸੀ। ਹੁਣ ਪੁਲਿਸ ਵਿਭਾਗ ਉਸ ਦੇ ਖੇਡ ਕਰੀਅਰ ਦੇ ਦਾਅਵਿਆਂ ਦੇ ਸਾਰੇ ਵੇਰਵੇ ਇਕੱਠੇ ਕਰ ਰਿਹਾ ਹੈ। ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਉਸ ਨੇ ਕਿਹੜੇ ਵੱਡੇ ਕੌਮੀ ਜਾਂ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਸੀ ਅਤੇ ਕੀ ਖੇਡਾਂ ਦੇ ਖੇਤਰ ਵਿੱਚ ਉਸ ਦੇ ਨਾਂ ਤੇ ਕੋਈ ਜਾਇਜ਼ ਉਪਲਬਧੀ ਜਾਂ ਇਨਾਮ ਦਰਜ ਹੈ ਵੀ ਜਾਂ ਇਹ ਵੀ ਇੱਕ ਫ਼ਰਜ਼ੀ ਦਾਅਵਾ ਹੀ ਸੀ।

ਗ਼ੈਰ-ਕਾਨੂੰਨੀ ਵਿੱਤੀ ਲਾਭ ਲੈਣ ਦੇ ਪਹਿਲੂ ਤੇ ਵੀ ਨਜ਼ਰ

ਜਬਰ-ਜ਼ਨਾਹ ਦੇ ਪੁਰਾਣੇ ਕੇਸ ਵਿੱਚ ਗ੍ਰਿਫ਼ਤਾਰੀ ਮਗਰੋਂ ਪੁਲਿਸ ਹੁਣ ਕਰਨਵੀਰ ਦੇ ਸਾਰੇ ਪਿਛੋਕੜ, ਪੁਰਾਣੇ ਰਿਕਾਰਡ ਅਤੇ ਸ਼ੱਕੀ ਗਤੀਵਿਧੀਆਂ ਦੀ ਬਾਰੀਕੀ ਨਾਲ ਘੋਖ ਕਰ ਰਹੀ ਹੈ। ਪੁਲਿਸ ਜਾਂਚ ਦੇ ਦਾਇਰੇ ਵਿੱਚ ਉਸ ਦਾ ਫ਼ਰਜ਼ੀ ਡੀ.ਐੱਸ.ਪੀ. ਬਣਨਾ, ਪੁਲਿਸ ਦੀ ਵਰਦੀ ਤੇ ਸਰਕਾਰੀ ਚਿੰਨ੍ਹਾਂ ਦੀ ਦੁਰਵਰਤੋਂ, ਸਾਲ 2024 ਵਿੱਚ ਸ਼੍ਰੀਨਗਰ ਵਿਖੇ ਫੜੇ ਜਾਣ ਦਾ ਵਾਕਿਆ ਅਤੇ ਦੋਰਾਹਾ ਵਿੱਚ ਗੰਨਮੈਨ ਲੈਣ ਲਈ ਰਚੀ ਗਈ ਸਾਜ਼ਿਸ਼ ਸ਼ਾਮਲ ਹੈ।

ਇਸ ਦੇ ਨਾਲ ਹੀ ਪੁਲਿਸ ਇਸ ਗੰਭੀਰ ਪਹਿਲੂ ਦੀ ਵੀ ਤਫ਼ਤੀਸ਼ ਕਰ ਰਹੀ ਹੈ ਕਿ ਕੀ ਉਸ ਨੇ ਖ਼ੁਦ ਨੂੰ ਉੱਚ ਪੁਲਿਸ ਅਧਿਕਾਰੀ ਦੱਸ ਕੇ ਆਮ ਲੋਕਾਂ ਦੇ ਕੰਮ ਕਰਵਾਉਣ ਬਦਲੇ ਕੋਈ ਮੋਟੀ ਰਕਮ ਜਾਂ ਗ਼ੈਰ-ਕਾਨੂੰਨੀ ਵਿੱਤੀ ਲਾਭ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਦਾਲਤੀ ਕਾਰਵਾਈ ਅਤੇ ਮੁਕੰਮਲ ਰਿਮਾਂਡ ਦੌਰਾਨ ਹੋਣ ਵਾਲੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਨਾਲ ਜੁੜੇ ਹੋਰ ਕਈ ਅਹਿਮ ਖ਼ੁਲਾਸੇ ਸਾਹਮਣੇ ਆਉਣ ਦੀ ਉਮੀਦ ਹੈ।

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...