ਦਾੜ੍ਹਾ ਤੇ ਕੇਸ ਕਰਵਾਏ ਕਤਲ, ਕਈ ਦਿਨ ਜੰਗਲਾਂ ‘ਚ ਤੁਰੇ, 70 ਦਿਨ ਮੈਗੀ ‘ਤੇ ਕੀਤਾ ਗੁਜ਼ਾਰਾ, ਡਿਪੋਰਟ ਕੀਤੇ ਸਾਬਕਾ ਫੌਜੀ ਦੀ ਇਹ ਹੈ ਕਹਾਣੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਨੇ ਦੱਸਿਆ ਕਿ ਉਹ 13 ਅਗਸਤ 2024 ਨੂੰ ਅੰਮ੍ਰਿਤਸਰ ਤੋਂ ਜਹਾਜ ਵਿੱਚ ਦਿੱਲੀ ਤੱਕ ਗਿਆ ਸੀ, ਫਿਰ ਦਿੱਲੀ ਤੋਂ ਉਸ ਦੀ ਫਲਾਈਟ ਮੁਬੰਈ ਅਤੇ ਓਸ ਤੋਂ ਬਾਅਦ ਰੋਬੀਆ ਗਈ। ਰੋਬੀਆ ਤੋਂ ਬਾਅਦ ਕੀਨੀਆ ਤੱਕ ਉਸ ਦੀ ਫ਼ਲਾਈਟ ਸੀ। ਕੀਨੀਆ ਤੋਂ ਅੱਗੇ ਉਸ ਦੀ ਅਗਲੀ ਫਲਾਈਟ ਡਕਾਰ ਸੀ।

American Deportation: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਅੰਮ੍ਰਿਤਸਰ ਵਾਸੀ ਮਨਦੀਪ ਸਿੰਘ ਨੇ ਆਪਣੇ ਇਸ ਸਫ਼ਰ ਦੀ ਦਰਦ ਭਰੀ ਕਹਾਣੀ ਸੁਣਾਈ ਹੈ। ਇਸ ਦੌਰਾਨ ਉਸ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਕਦੇ ਕਾਰਾਂ ‘ਚ ਲੰਮੇ ਪੈ ਕੇ ਕਈ ਦਿਨ ਸਫਰ ਕਰਨਾ ਪਿਆ, ਕਦੇ ਚਾਰ-ਚਾਰ ਦਿਨ ਜੰਗਲਾਂ ‘ਚ ਤੁਰਣਾ ਪਿਆ। ਕਦੇ ਉਸ ਨੂੰ ਕਿਸ਼ਤੀ ਰਾਹੀਂ 30-30 ਫੁੱਟ ਉੱਚੀਆਂ ਛਲਾਂ ਚੋਂ ਲੰਘਣਾ ਪਿਆ। ਉਸ ਨੇ 70 ਦਿਨ ਮੈਗੀ ਖਾ ਕੇ ਹੀ ਗੁਜ਼ਾਰਾ ਕੀਤਾ। ਇਸ ਦੌਰਾਨ ਅੰਮ੍ਰਿਤਧਾਰੀ ਮਨਦੀਪ ਸਿੰਘ ਨੂੰ ਦਾੜੀ ਦੇ ਕੇਸ ਵੀ ਕਤਲ ਕਰਵਾਉਣੇ ਪਏ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਨੇ ਦੱਸਿਆ ਕਿ ਉਹ 13 ਅਗਸਤ 2024 ਨੂੰ ਅੰਮ੍ਰਿਤਸਰ ਤੋਂ ਜਹਾਜ ਵਿੱਚ ਦਿੱਲੀ ਤੱਕ ਗਿਆ ਸੀ, ਫਿਰ ਦਿੱਲੀ ਤੋਂ ਉਸ ਦੀ ਫਲਾਈਟ ਮੁਬੰਈ ਅਤੇ ਓਸ ਤੋਂ ਬਾਅਦ ਰੋਬੀਆ ਗਈ। ਰੋਬੀਆ ਤੋਂ ਬਾਅਦ ਕੀਨੀਆ ਤੱਕ ਉਸ ਦੀ ਫ਼ਲਾਈਟ ਸੀ। ਕੀਨੀਆ ਤੋਂ ਅੱਗੇ ਉਸ ਦੀ ਅਗਲੀ ਫਲਾਈਟ ਡਕਾਰ ਸੀ। ਉਸ ਤੋਂ ਬਾਅਦ ਡਕਾਰ ਤੋਂ ਅਮਿਸਟਰ ਡੈਮ ਦੀ ਯਰੋਪ ਤੱਕ ਹੋਈ।
ਅਮਿਸਟਰ ਡੈਮ ਤੋਂ ਫਲਾਈਟ ਸੂਰੀਨੇਮ ਤੱਕ ਕਰਵਾਈ ਗਈ। ਇਸ ਤੋਂ ਬਾਅਦ ਸਾਰਾ ਰਸਤਾ ਅਮਰੀਕਾ ਤੱਕ ਗੱਡੀਆਂ ਰਾਹੀਂ ਰਸਤਾ ਤੈਅ ਕੀਤਾ। ਸੂਰੀ ਨੇਮ ਤੋਂ ਗਵਾਨਾ, ਫਿਰ ਗਵਾਨਾ ਤੋਂ ਬਾਅਦ ਵਿਲੀਵੀਆ ਗਏ ਸਨ, ਇਸ ਤੋਂ ਬਾਅਦ ਵੀਲੀਵੀਆ ਪਹੁੰਚੇ ਸਨ। ਇਸ ਤੋਂ ਬਾਅਦ ਪੇਰੂ, ਪੇਰੂ ਤੋਂ ਅੱਗੇ ਬ੍ਰਾਜ਼ੀਲ, ਬ੍ਰਾਜ਼ੀਲ ਤੋਂ ਬਾਅਦ ਇੱਕਵਾਡੋਰ ਗਏ। ਇਸ ਤੋਂ ਅੱਗੇ ਕੋਲੰਬੀਆ, ਕਲੰਬੀਆ ਤੋਂ ਬਾਅਦ ਫਿਰ ਪਨਾਮਾ ਪਹੁੰਚੇ ਸਨ। ਪਨਾਲ ਤੋਂ ਬਾਅਦ ਅੱਗੇ ਸਾਰਾ ਰਸਤਾ ਜੰਗਲ ਦਾ ਹੈ।
ਮਨਦੀਪ ਨੇ ਕਿਹਾ ਕਿ ਅਮਰੀਕਾ ਜਾਣ ਲਈ, ਕਈ ਵਾਰ ਮੈਂ ਕਾਰਾਂ ਵਿੱਚ ਲੁਕ ਜਾਂਦਾ ਸੀ ਅਤੇ ਕਈ ਵਾਰ ਮੈਂ ਚਾਰ ਦਿਨ ਜੰਗਲਾਂ ਵਿੱਚ ਘੁੰਮਦਾ ਰਹਿੰਦਾ ਸੀ। ਡੋਨਕਰਾਂ ਨੇ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਇੱਕ ਕਿਸ਼ਤੀ ਵਿੱਚ ਬਿਠਾ ਦਿੱਤਾ ਅਤੇ ਸਾਨੂੰ 30 ਫੁੱਟ ਉੱਚੀਆਂ ਲਹਿਰਾਂ ਵਿਚਕਾਰ ਛੱਡ ਦਿੱਤਾ। ਕਿਸੇ ਤਰ੍ਹਾਂ ਅਸੀਂ ਆਪਣੀ ਜਾਨ ਬਚਾਈ। ਰਸਤੇ ਵਿੱਚ, ਮੈਂ 70 ਤੋਂ ਵੱਧ ਦਿਨ ਸਿਰਫ਼ ਮੈਗੀ ਖਾਂਦੇ ਹੋਏ ਬਿਤਾਏ।
ਮਨਦੀਪ ਨੇ ਕਿਹਾ ਕਿ ਜਿਵੇਂ ਹੀ ਉਹ ਮੈਕਸੀਕੋ ਦੀ ਕੰਧ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਇਆ, ਉਸ ਨੂੰ ਉੱਥੇ ਫੌਜ ਨੇ ਫੜ ਲਿਆ। ਉਸ ਨੇ ਮੈਨੂੰ ਆਪਣੇ ਸਾਰੇ ਕੱਪੜੇ ਉਤਾਰਨ ਲਈ ਕਿਹਾ। ਇੱਕ ਸਿੱਖ ਹੋਣ ਦੇ ਨਾਤੇ, ਮੈਂ ਉਸ ਨੂੰ ਧਾਰਮਿਕ ਮਹੱਤਵ ਦਾ ਹਵਾਲਾ ਦਿੰਦੇ ਹੋਏ ਅਜਿਹਾ ਨਾ ਕਰਨ ਲਈ ਕਿਹਾ, ਪਰ ਉਸ ਨੇ ਮੇਰੀ ਇੱਕ ਨਹੀਂ ਸੁਣੀ।
ਇਹ ਵੀ ਪੜ੍ਹੋ
ਇਸ ‘ਤੇ ਉਸ ਨੇ ਮੇਰੀ ਪੱਗ ਉਤਾਰ ਦਿੱਤੀ ਅਤੇ ਕੂੜੇਦਾਨ ਵਿੱਚ ਸੁੱਟ ਦਿੱਤੀ। ਮੇਰੀ ਦਾੜ੍ਹੀ ਅਤੇ ਵਾਲ ਛੋਟੇ ਕਰ ਦਿੱਤੇ ਗਏ ਸਨ। ਉੱਥੇ ਸਾਨੂੰ ਸਿਰਫ਼ ਪਜਾਮਾ, ਕਮੀਜ਼ਾਂ, ਮੋਜ਼ੇ ਅਤੇ ਜੁੱਤੇ ਪਹਿਨਣ ਦੀ ਇਜਾਜ਼ਤ ਸੀ। ਜੁੱਤੀਆਂ ਦੇ ਤਸਮੇ ਵੀ ਉਤਾਰ ਦਿੱਤੇ ਗਏ। ਜਦੋਂ ਮੇਰੇ ਸਮੇਤ ਹੋਰ ਸਿੱਖ ਨੌਜਵਾਨਾਂ ਨੇ ਪੱਗ ਵਾਪਸ ਕਰਨ ਦੀ ਮੰਗ ਕੀਤੀ ਤਾਂ ਅਮਰੀਕੀ ਸੈਨਿਕਾਂ ਨੇ ਕਿਹਾ ਕਿ ਜੇਕਰ ਕੋਈ ਇਸ ਨਾਲ ਫਾਂਸੀ ਲਗਾ ਲੈਂਦਾ ਹੈ, ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ?