ਕਮਲਜੀਤ ਬਰਾੜ ਨੂੰ ਕੋਈ ਧਮਕੀ ਨਹੀਂ ਦਿੱਤੀ, ਭੱਟੀ ਬੋਲਿਆ- ਮੇਰਾ ਨਾਮ ਫੇਮ ਲੈਣ ਲਈ ਇਸਤੇਮਾਲ ਨਾ ਕਰੇ
ਭੱਟੀ ਨੇ ਕਿਹਾ ਇਹ ਆਦਮੀ ਸਕਿਓਰਟੀ ਲੈਣਾ ਚਾਹੁੰਦਾ ਹੈ ਜਾਂ ਫਿਰ ਮੇਰਾ ਨਾਮ ਨਾਲ ਫੇਮ ਲੈਣਾ ਚਾਹੁੰਦਾ ਹੈ। ਉਹ ਆਪਣੇ ਇੰਟਰਵਿਊ 'ਚ ਮੈਨੂੰ ਲੈ ਕੇ ਜੋ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਹੈ, ਉਸ 'ਤੇ ਲਗਾਮ ਲਗਾਏ। ਪਹਿਲੀ ਗੱਲ ਇਹ ਹੈ ਕਿ ਮੈਂ ਧਮਕੀ ਨਹੀਂ ਦਿੰਦਾ। ਜੇਕਰ ਮੇਰਾ ਇਸ ਨਾਲ ਕੋਈ ਮਸਲਾ ਹੁੰਦਾ ਤਾਂ ਮੈਂ ਇਸ ਦੇ ਗਲੇ 'ਚ ਪੱਟਾ ਪਾਂ ਦਿੰਦਾ ਤੇ ਫਿਰ ਕਾਲ ਲਗਾਉਂਦਾ।
ਕਮਲਜੀਤ ਬਰਾੜ ਨੂੰ ਕੋਈ ਧਮਕੀ ਨਹੀਂ ਦਿੱਤੀ, ਭੱਟੀ ਬੋਲਿਆ- ਮੇਰਾ ਨਾਮ ਫੇਣ ਲੈਣ ਲਈ ਇਸਤੇਮਾਲ ਨਾ ਕਰੇ
ਮੋਗਾ ਤੋਂ ਸਾਬਕਾ ਕਾਂਗਰਸ ਆਗੂ ਕਮਲਜੀਤ ਸਿੰਘ ਬਰਾੜ ਨੂੰ ਧਮਕੀ ਮਿਲਣ ਦੇ ਦਾਅਵੇ ‘ਤੇ ਪਾਕਿਸਤਾਨੀ ਡੌਨ ਸਹਿਜ਼ਾਦ ਭੱਟੀ ਦਾ ਆਡਿਓ ਸਾਹਮਣੇ ਆਇਆ ਹੈ। ਆਡਿਓ ‘ਚ ਭੱਟੀ ਕਹਿ ਰਿਹਾ ਹੈ ਕਿ ਉਸ ਨੇ ਕਿਸੇ ਨੂੰ ਵੀ ਜਾਣ ਤੋਂ ਮਾਰਨ ਦੀ ਧਮਕੀ ਨਹੀਂ ਦਿੱਤੀ ਹੈ। ਮੈਂ ਉਹ ਕਾਲ ਰਿਕਾਰਡਿੰਗ ਸੁਣੀ ਹੈ, ਨਾ ਮੈਂ ਤੇ ਨਾ ਹਾਂ ਮੇਰੇ ਕਿਸੇ ਬੰਦੇ ਨੇ ਕਮਲਜੀਤ ਬਰਾੜ ਨਾਮ ਦੇ ਵਿਅਕਤੀ ਨੂੰ ਧਮਕਾਇਆ ਹੈ। ਉਹ ਆਪਣੇ ਇੰਟਰਵਿਊ ‘ਚ ਉਸ ਦਾ ਨਾਮ ਵਰਤ ਰਿਹਾ ਹੈ। ਹੁਣ ਮੈਨੂੰ ਪਤਾ ਲੱਗਾ ਹੈ ਕਿ ਇਹ ਆਦਮੀ ਕੌਣ ਹੈ ਤੇ ਕਿਉਂ ਅਜਿਹਾ ਕਰ ਰਿਹਾ ਹੈ।
ਭੱਟੀ ਨੇ ਕਿਹਾ ਇਹ ਆਦਮੀ ਸਕਿਓਰਟੀ ਲੈਣਾ ਚਾਹੁੰਦਾ ਹੈ ਜਾਂ ਫਿਰ ਮੇਰਾ ਨਾਮ ਨਾਲ ਫੇਮ ਲੈਣਾ ਚਾਹੁੰਦਾ ਹੈ। ਉਹ ਆਪਣੇ ਇੰਟਰਵਿਊ ‘ਚ ਮੈਨੂੰ ਲੈ ਕੇ ਜੋ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਹੈ, ਉਸ ‘ਤੇ ਲਗਾਮ ਲਗਾਏ। ਪਹਿਲੀ ਗੱਲ ਇਹ ਹੈ ਕਿ ਮੈਂ ਧਮਕੀ ਨਹੀਂ ਦਿੰਦਾ। ਜੇਕਰ ਮੇਰਾ ਇਸ ਨਾਲ ਕੋਈ ਮਸਲਾ ਹੁੰਦਾ ਤਾਂ ਮੈਂ ਇਸ ਦੇ ਗਲੇ ‘ਚ ਪੱਟਾ ਪਾਂ ਦਿੰਦਾ ਤੇ ਫਿਰ ਕਾਲ ਲਗਾਉਂਦਾ। ਨਾ ਤਾਂ ਮੇਰੇ ਕੋਲ ਇਨ੍ਹਾਂ ਸਮੇਂ ਹੈ ਕਿ ਮੈਂ ਕਿਸੀ ਨੂੰ ਕਾਲ ਕਰਾਂ ਤਾ ਨਾ ਹੀ ਮੇਰੀ ਇਸ ਨਾਮ ਦੇ ਕਿਸੇ ਆਦਮੀ ਨਾਲ ਕੋਈ ਦੁਸ਼ਮਣੀ ਹੈ। ਮੈਂ ਇਸ ਦਾ ਇੰਟਰਵਿਊ ਸੁਣਿਆ ਹੈ, ਉਸ ਤੋਂ ਬਾਅਦ ਹੀ ਇੰਟਰਵਿਊ ਜਾਰੀ ਕਰ ਰਿਹਾ ਹੈ।
ਸ਼ਹਿਜਾਦ ਭੱਟੀ ਨੇ ਦਿੱਤੀ ਜਾਣ ਤੋਂ ਮਾਰਨ ਦੀ ਧਮਕੀ
ਦੱਸ ਦੇਈਏ ਕਿ ਬਾਘਾਪੁਰਾਣਾ ਦੇ ਸਾਬਕਾ ਐਮਐਲਏ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਦਾਅਵ ਕੀਤਾ ਹੈ ਕਿ ਉਸ ਨੂੰ ਪਾਕਿਸਤਾਨੀ ਡਾਨ ਸ਼ਹਿਜਾਦ ਭੱਟੀ ਨੇ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸ ਨੂੰ ਫ਼ੋਨ ਕੀਤਾ ਗਿਆ ਹੈ। ਇਹ ਕਾਲ 21 ਦਸੰਬਰ ਨੂੰ ਆਈ ਸੀ। ਕਮਲਜੀਤ ਨੇ ਦਾਅਵਾ ਕੀਤਾ ਹੈ ਕਿ ਨਾ ਤਾਂ ਉਹ ਇਹ ਗੱਲ ਸਕਿਓਰਟੀ ਲੈਣ ਲਈ ਕਰ ਰਿਹਾ ਹੈ ਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦਾ ਫੇਮ ਚਾਹੀਦਾ ਹੈ।
ਭੱਟੀ ਨੇ ਹੁਣ ਇਸ ਮਾਮਲੇ ‘ਤੇ ਕਿਹਾ ਹੈ ਕਿ ਉਹ ਕਮਲਜੀਤ ਬਰਾੜ ਨੂੰ ਨਹੀਂ ਜਾਣਦਾ। ਪਹਿਲੀ ਵਾਰ ਉਸ ਨੇ ਇਸ ਦਾ ਨਾਮ ਸੁਣਿਆ ਹੈ। ਬੱਸ ਮੈਂ ਇਹ ਚਾਹੁੰਦਾ ਹਾਂ ਕਿ ਮੇਰੇ ਨਾਮ ਦਾ ਇਸਤੇਮਾਲ ਸਕਿਓਰਟੀ ਲੈਣ ਦੇ ਲਈ ਇਸਤੇਮਾਲ ਨਾ ਕੀਤਾ ਜਾਵੇ। ਮੇਰਾ ਕਿਸੇ ਦੇ ਨਾਲ ਕੋਈ ਮਸਲਾ ਨਹੀਂ ਹੈ। ਜੇਕਰ ਇਹ ਫਿਰ ਵੀ ਨਹੀਂ ਮੰਨਦਾ ਤਾਂ ਇਸ ਨੂੰ ਲੱਗਾ ਰਹਿਣ ਦੋ। ਮੈਂ ਆਪਣੇ ਬੰਦਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਵੱਲ ਧਿਆਨ ਦਾ ਦਿਓ। ਬਾਕੀ ਖੁਸ਼ ਰਹੋ ਸਭ।
