PGI, ਚੰਡੀਗੜ੍ਹ ‘ਚ ਨਹੀਂ ਦਿਖਣਗੀਆਂ ਲੰਬੀਆਂ ਲਾਈਨਾਂ, ਇੱਕ ਹੀ ਪਲੈਟਫਾਰਮ ‘ਤੇ ਮਿਲਣਗੀਆਂ ਸਾਰੀਆਂ ਸੇਵਾਵਾਂ
ਪੀਜੀਆਈ ਇਸ ਯੋਜਨਾ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ। ਨਵੇਂ ਐਚਆਈਐਸ-2 ਸਿਸਟਮ ਦੇ ਜਰੀਏ ਸੰਪਰਕ ਕੇਂਦਰਾਂ ਨੂੰ ਆਪਸ 'ਚ ਜੋੜਿਆ ਜਾ ਸਕੇਗਾ, ਜਿਸ ਨਾਲ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ, ਬਿੱਲ ਤੇ ਹੋਰ ਸੇਵਾਵਾਂ ਇੱਕ ਹੀ ਪਲੈਟਫਾਰਮ 'ਤੇ ਮਿਲਣਗੀਆਂ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਉਨ੍ਹਾਂ ਮਰੀਜ਼ਾਂ ਨੂੰ ਮਿਲੇਗਾ, ਜੋ ਪੇਂਡੂ ਇਲਾਕੇ ਤੇ ਛੋਟੇ ਸ਼ਹਿਰਾਂ ਤੋਂ ਆਉਂਦੇ ਹਨ ਤੇ ਤਕਨੀਕੀ ਜਾਣਕਾਰੀ ਦੀ ਕਮੀ ਕਾਰਨ ਸਵੇਰੇ-ਸਵੇਰੇ ਕਾਰਡ ਬਣਵਾਉਣ ਲਈ ਲਾਈਨਾਂ 'ਚ ਲੱਗਣ ਲਈ ਮਜ਼ਬੂਰ ਹੁੰਦੇ ਹਨ।
ਚੰਡੀਗੜ੍ਹ PGI
ਪੀਜੀਆਈ, ਚੰਡੀਗੜ੍ਹ ‘ਚ ਇਲਾਜ਼ ਲਈ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਓਪੀਡੀ ਕਾਰਡ ਬਣਾਉਣ ਦੇ ਲਈ ਲੰਬੀਆਂ ਲਾਈਨਾਂ ਨਹੀਂ ਲਗਾਉਣੀਆਂ ਪੈਣਗੀਆਂ। ਹਸਪਤਾਲ ਦੀ ਸੇਵਾਵਾਂ ਨੂੰ ਡਿਜੀਟਲ ਤੇ ਮਰੀਜ਼ ਕੇਂਦਰਿਤ ਬਣਾਉਣ ਦੀ ਦਿਸ਼ਾ ‘ਚ ਵੱਡਾ ਕਦਮ ਚੁੱਕਿਆ ਗਿਆ ਹੈ। ਪੀਜੀਆਈ ਨੇ ਆਪਣੇ ਹਸਪਤਾਲ ਇਨਫੋਰਮੇਸ਼ਨ ਸਿਸਟਮ (ਐਚਆਈਐਸ) ਦੇ ਵਰਜਨ-2 ਨੂੰ ਸੰਗਰੂਰ ਦੇ ਸੈਟੇਲਾਈਨ ਸੈਂਟਰ ‘ਚ ਟ੍ਰਾਇਲ ਦੇ ਆਧਾਰ ‘ਤੇ ਲਾਗੂ ਕਰ ਦਿੱਤਾ ਹੈ। ਇਹ ਦੇ ਸਫਲ ਸੰਚਾਲਨ ਤੋਂ ਬਾਅਦ ਪੀਜੀਆਈ, ਚੰਡੀਗੜ੍ਹ ‘ਚ ਇਸ ਨੂੰ ਲਾਗੂ ਕੀਤਾ ਜਾਵੇਗਾ। ਪੀਜੀਆਈ ਇਸ ਯੋਜਨਾ ‘ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ। ਨਵੇਂ ਐਚਆਈਐਸ-2 ਸਿਸਟਮ ਦੇ ਜਰੀਏ ਸੰਪਰਕ ਕੇਂਦਰਾਂ ਨੂੰ ਆਪਸ ‘ਚ ਜੋੜਿਆ ਜਾ ਸਕੇਗਾ, ਜਿਸ ਨਾਲ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ, ਬਿੱਲ ਤੇ ਹੋਰ ਸੇਵਾਵਾਂ ਇੱਕ ਹੀ ਪਲੈਟਫਾਰਮ ‘ਤੇ ਮਿਲਣਗੀਆਂ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਉਨ੍ਹਾਂ ਮਰੀਜ਼ਾਂ ਨੂੰ ਮਿਲੇਗਾ, ਜੋ ਪੇਂਡੂ ਇਲਾਕੇ ਤੇ ਛੋਟੇ ਸ਼ਹਿਰਾਂ ਤੋਂ ਆਉਂਦੇ ਹਨ ਤੇ ਤਕਨੀਕੀ ਜਾਣਕਾਰੀ ਦੀ ਕਮੀ ਕਾਰਨ ਸਵੇਰੇ-ਸਵੇਰੇ ਕਾਰਡ ਬਣਵਾਉਣ ਲਈ ਲਾਈਨਾਂ ‘ਚ ਲੱਗਣ ਲਈ ਮਜ਼ਬੂਰ ਹੁੰਦੇ ਹਨ।
ਇਹ ਵੀ ਪੜ੍ਹੋ
ਹਸਪਤਾਲ ਪ੍ਰਸ਼ਾਸਨ ਦੇ ਮੁਤਾਬਕ ਪਹਿਲੇ ਚਰਨ ‘ਚ ਮਰੀਜ਼ਾਂ ਦਾ ਰਜਿਸਟ੍ਰੇਸ਼ਨ, ਬਿਲਿੰਗ ਤੇ ਐਡਮਿਸ਼ਨ-ਡਿਸਚਾਰਜ ਟ੍ਰਾਂਸਫਰ ਨਾਲ ਜੁੜੇ ਮਾਡਿਊਲ ਲਾਗੂ ਕਰ ਦਿੱਤੇ ਗਏ ਹਨ, ਜਿਨ੍ਹਾਂ ਦਾ ਇਸਤੇਮਾਲ ਰੋਜ਼ਾਨਾਂ ਦੇ ਕੰਮਾਂ ‘ਚ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਡਾਕਟਰ ਡੈਸਕ, ਲੈਬਰੋਟਰੀ ਸੇਵਾਵਾਂ ਤੇ ਸਟੋਰ ਇਨਵੈਂਟਰੀ ਮਨੇਜਮੈਂਟ ਵਰਗੇ ਅਹਿਮ ਮਾਡਿਊਲਸ ‘ਤੇ ਟ੍ਰਾਇਲ ਰਨ ਲਗਭਗ ਪੂਰਾ ਹੋ ਚੁੱਕਿਆ, ਜਿਨ੍ਹਾਂ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਪੀਜੀਆਈ ਦੀ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਦੱਸਿਆ ਕਿ ਨਵੇਂ ਐਚਆਈਐਸ-2 ਸਿਸਟਮ ਨਾਲ ਹਸਪਤਾਲ ਦੇ ਕੰਮਾਂ ‘ਚ ਪਾਰਦਰਸ਼ਤਾ ਤੇ ਕਾਰਜ ਸਮਰੱਥਾ ਵਧੇਗੀ। ਨਾਲ ਹੀ ਮਰੀਜ਼ਾਂ ਦੀ ਸੁਵਿਧਾ ‘ਚ ਵੱਡਾ ਸੁਧਾਰ ਹੋਵੇਗਾ। ਰਜਿਸਟ੍ਰੇਸ਼ਨ, ਬਿੱਲਿੰਗ ਤੇ ਹੋਰ ਸੇਵਾਵਾਂ ਲਈ ਮਰੀਜ਼ਾਂ ਨੂੰ ਵੱਖ-ਵੱਖ ਕਾਊਂਟਰਾਂ ‘ਤੇ ਚੱਕਰ ਨਹੀਂ ਲਗਾਉਣੇ ਪੈਣਗੇ, ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ। ਸੰਗਰੂਰ ‘ਚ ਲਾਗੂ ਕੀਤਾ ਗਿਆ ਇਹ ਐਚਆਈਐਸ ਡਿਜੀਟਲ ਮਾਡਲ ਭਵਿੱਖ ‘ਚ ਪੀਜੀਆਈ ਦੇ ਸਾਰੇ ਕੇਂਦਰਾਂ ‘ਚ ਇੱਕ ਸਮਾਨ ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰੇਗਾ।
