ਜਲੰਧਰ ਪੁਲਿਸ ਦੀ ਗੈਂਗਸਟਰਾਂ ‘ਤੇ ਵੱਡੀ ਕਾਰਵਾਈ, ਜੋਗਾ ਫੋਲੜੀਵਾਲ ਤੇ ਸੋਨੂੰ ਖੱਤਰੀ ਗੈਂਗ ਦੇ 2 ਗੁਰਗੇ ਅਸਲੇ ਸਮੇਤ ਕਾਬੂ

Published: 

19 Mar 2026 23:27 PM IST

ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ਼ ਨੇ ਗੈਂਗਸਟਰ ਕਲਚਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਜੋਗਾ ਫੋਲੜੀਵਾਲ ਅਤੇ ਸੋਨੂੰ ਖੱਤਰੀ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਹਨ।

ਜਲੰਧਰ ਪੁਲਿਸ ਦੀ ਗੈਂਗਸਟਰਾਂ ਤੇ ਵੱਡੀ ਕਾਰਵਾਈ, ਜੋਗਾ ਫੋਲੜੀਵਾਲ ਤੇ ਸੋਨੂੰ ਖੱਤਰੀ ਗੈਂਗ ਦੇ 2 ਗੁਰਗੇ ਅਸਲੇ ਸਮੇਤ ਕਾਬੂ

ਜਲੰਧਰ ਪੁਲਿਸ ਨੇ ਜੋਗਾ ਫੋਲੜੀਵਾਲ ਤੇ ਸੋਨੂੰ ਖੱਤਰੀ ਗੈਂਗ ਦੇ 2 ਗੁਰਗੇ ਕੀਤੇ ਕਾਬੂ

ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ਼ ਨੇ ਗੈਂਗਸਟਰ ਕਲਚਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਜੋਗਾ ਫੋਲੜੀਵਾਲ ਅਤੇ ਸੋਨੂੰ ਖੱਤਰੀ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਲਾਲ ਉਰਫ਼ ਹੈਪੀ ਨਿਵਾਸੀ ਪਿੰਡ ਫੋਲੜੀਵਾਲ ਅਤੇ ਸਾਜਨ ਗਿੱਲ ਨਿਵਾਸੀ ਪਿੰਡ ਖਾਬਰਾ ਵਜੋਂ ਹੋਈ ਹੈ।

ਪੁਲਿਸ ਵੱਲੋਂ ਇਨ੍ਹਾਂ ਦੋਵਾਂ ਵਿਰੁੱਧ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਸਨ।

ਡੀਏਵੀ ਫਲਾਈਓਵਰ ਨੇੜੇ ਕੀਤਾ ਕਾਬੂ

ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਸਟਾਫ਼ ਦੇ ਐਸਐਚਓ ਸੁਰਿੰਦਰ ਕੰਬੋਜ ਦੀ ਅਗਵਾਈ ਹੇਠ ਪੁਲਿਸ ਟੀਮ ਡੀਏਵੀ ਫਲਾਈਓਵਰ ਦੇ ਨੇੜੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਘੇਰਾ ਪਾ ਕੇ ਦਬੋਚ ਲਿਆ। ਤਲਾਸ਼ੀ ਲੈਣ ‘ਤੇ ਇਨ੍ਹਾਂ ਕੋਲੋਂ ਦੋ ਨਾਜਾਇਜ਼ ਪਿਸਤੌਲ ਬਰਾਮਦ ਹੋਏ। ਪੁਲਿਸ ਰਿਕਾਰਡ ਅਨੁਸਾਰ, ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਅਪਰਾਧਿਕ ਮੁਕੱਦਮੇ ਦਰਜ ਹਨ।

ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਹੋਈ ਪੁੱਛਗਿੱਛ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ ਕਿ ਸਾਜਨ ਗਿੱਲ ਨੇ ਫਗਵਾੜਾ ਸਥਿਤ ‘ਸੁਧੀਰ ਸਵੀਟ ਸ਼ਾਪ’ ‘ਤੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਈਆਂ ਸਨ। ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਉਹ ਗੈਂਗਸਟਰ ਜੋਗਾ ਫੋਲੜੀਵਾਲ ਦੇ ਇਸ਼ਾਰੇ ‘ਤੇ ਪੈਸਿਆਂ ਦੇ ਲਾਲਚ ਵਿੱਚ ਲੋੜੀਂਦੇ ਅਪਰਾਧੀਆਂ ਨੂੰ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵੀ ਕਰਦਾ ਸੀ।

ਅਗਲੀ ਜਾਂਚ ‘ਤੇ ਪੁਲਿਸ ਦੀ ਨਜ਼ਰ

ਜਲੰਧਰ ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਇਹ ਨਾਜਾਇਜ਼ ਹਥਿਆਰ ਕਿੱਥੋਂ ਅਤੇ ਕਿਸ ਰਾਹੀਂ ਲੈ ਕੇ ਆਏ ਸਨ। ਇਸ ਤੋਂ ਇਲਾਵਾ, ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਜਾਲੰਧਰ ਦੇ ਕਿਸ ਵਿਸ਼ੇਸ਼ ਇਲਾਕੇ ਵਿੱਚ ਜਾਂ ਕਿਸ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਕਈ ਹੋਰ ਵੱਡੇ ਖੁਲਾਸੇ ਅਤੇ ਅਪਰਾਧਿਕ ਨੈੱਟਵਰਕ ਦੀਆਂ ਕੜੀਆਂ ਸਾਹਮਣੇ ਆ ਸਕਦੀਆਂ ਹਨ।

Follow Us
Related Stories
ਅੰਮ੍ਰਿਤਸਰ ਦੇ ਜੰਡਿਆਲਾ ਵਿਖੇ ਪੁਲਿਸ ਦੀ ਵੱਡੀ ਕਾਰਵਾਈ, 4 ਕਿਲੋ ਹੈਰੋਇਨ ਤੇ ਅਸਲੇ ਸਮੇਤ 3 ਕਾਬੂ
ਟੀ20 ਵਰਲਡ ਕੱਪ ਜਿੱਤਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਪਹੁੰਚੇ ਅੰਮ੍ਰਿਤਸਰ, ਮਾਂ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ; ਦੇਖੋ ਖ਼ਾਸ ਤਸਵੀਰਾਂ
ਅੰਮ੍ਰਿਤਸਰ ਪੁਲਿਸ ਨੇ ਪੰਡੋਰੀ ਵੜੈਚ ‘ਚ ਚਲਾਇਆ ਸਰਚ ਆਪ੍ਰੇਸ਼ਨ, ਘਰੋਂ ਮਿਲੇ ਹਥਿਆਰ, ਸ਼ੱਕੀ ਬੰਗਲਾਦੇਸ਼ੀ ਲਿਫ਼ਾਫ਼ੇ ਤੇ GPS ਡਿਵਾਈਸ
ਕੁੜਤਾ-ਪਜਾਮਾ ਪਹਿਨ ਕੇ ਦਫ਼ਤਰ ਪਹੁੰਚੇ SGPC ਦੇ ਮੁਲਾਜ਼ਮ, ਹਫ਼ਤੇ ਦੇ 3 ਦਿਨ ਲਾਗੂ ਰਹੇਗਾ ਡ੍ਰੇਸ ਕੋਡ
98 ਸਾਲਾ ਔਰਤ ਨੂੰ ਮਿਲਿਆ ਕੈਂਸਰ ਦਾ ਕੈਸ਼ਲੈੱਸ ਇਲਾਜ, ਪੰਜਾਬ ਦੇ ਮੁੱਖ ਮੰਤਰੀ ਹੈਲਥ ਸਕੀਮ ਦੀ ਅਣੋਖੀ ਪਹਿਲ
‘ਕ੍ਰਿਸ਼ਨ ਤੂੰ ਗੋਲੀਆਂ ਵੇਚਦਾਂ’ ਮੀਮ ‘ਤੇ ਮਹਿਲਾ ਕਮਿਸ਼ਨ ਦਾ ਸਖਤ ਐਕਸ਼ਨ, BOI ਨੂੰ ਜਾਂਚ ਦੇ ਆਦੇਸ਼; 7 ਦਿਨਾਂ ‘ਚ ਮੰਗੀ ਰਿਪੋਰਟ