AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

PGI, ਚੰਡੀਗੜ੍ਹ ‘ਚ ਨਹੀਂ ਦਿਖਣਗੀਆਂ ਲੰਬੀਆਂ ਲਾਈਨਾਂ, ਇੱਕ ਹੀ ਪਲੈਟਫਾਰਮ ‘ਤੇ ਮਿਲਣਗੀਆਂ ਸਾਰੀਆਂ ਸੇਵਾਵਾਂ

ਪੀਜੀਆਈ ਇਸ ਯੋਜਨਾ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ। ਨਵੇਂ ਐਚਆਈਐਸ-2 ਸਿਸਟਮ ਦੇ ਜਰੀਏ ਸੰਪਰਕ ਕੇਂਦਰਾਂ ਨੂੰ ਆਪਸ 'ਚ ਜੋੜਿਆ ਜਾ ਸਕੇਗਾ, ਜਿਸ ਨਾਲ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ, ਬਿੱਲ ਤੇ ਹੋਰ ਸੇਵਾਵਾਂ ਇੱਕ ਹੀ ਪਲੈਟਫਾਰਮ 'ਤੇ ਮਿਲਣਗੀਆਂ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਉਨ੍ਹਾਂ ਮਰੀਜ਼ਾਂ ਨੂੰ ਮਿਲੇਗਾ, ਜੋ ਪੇਂਡੂ ਇਲਾਕੇ ਤੇ ਛੋਟੇ ਸ਼ਹਿਰਾਂ ਤੋਂ ਆਉਂਦੇ ਹਨ ਤੇ ਤਕਨੀਕੀ ਜਾਣਕਾਰੀ ਦੀ ਕਮੀ ਕਾਰਨ ਸਵੇਰੇ-ਸਵੇਰੇ ਕਾਰਡ ਬਣਵਾਉਣ ਲਈ ਲਾਈਨਾਂ 'ਚ ਲੱਗਣ ਲਈ ਮਜ਼ਬੂਰ ਹੁੰਦੇ ਹਨ।

PGI, ਚੰਡੀਗੜ੍ਹ 'ਚ ਨਹੀਂ ਦਿਖਣਗੀਆਂ ਲੰਬੀਆਂ ਲਾਈਨਾਂ, ਇੱਕ ਹੀ ਪਲੈਟਫਾਰਮ 'ਤੇ ਮਿਲਣਗੀਆਂ ਸਾਰੀਆਂ ਸੇਵਾਵਾਂ
ਚੰਡੀਗੜ੍ਹ PGI
tv9-punjabi
| Published: 02 Jan 2026 10:52 AM IST

ਪੀਜੀਆਈ, ਚੰਡੀਗੜ੍ਹ ਚ ਇਲਾਜ਼ ਲਈ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਓਪੀਡੀ ਕਾਰਡ ਬਣਾਉਣ ਦੇ ਲਈ ਲੰਬੀਆਂ ਲਾਈਨਾਂ ਨਹੀਂ ਲਗਾਉਣੀਆਂ ਪੈਣਗੀਆਂ। ਹਸਪਤਾਲ ਦੀ ਸੇਵਾਵਾਂ ਨੂੰ ਡਿਜੀਟਲ ਤੇ ਮਰੀਜ਼ ਕੇਂਦਰਿਤ ਬਣਾਉਣ ਦੀ ਦਿਸ਼ਾ ਚ ਵੱਡਾ ਕਦਮ ਚੁੱਕਿਆ ਗਿਆ ਹੈ। ਪੀਜੀਆਈ ਨੇ ਆਪਣੇ ਹਸਪਤਾਲ ਇਨਫੋਰਮੇਸ਼ਨ ਸਿਸਟਮ (ਐਚਆਈਐਸ) ਦੇ ਵਰਜਨ-2 ਨੂੰ ਸੰਗਰੂਰ ਦੇ ਸੈਟੇਲਾਈਨ ਸੈਂਟਰ ਚ ਟ੍ਰਾਇਲ ਦੇ ਆਧਾਰ ਤੇ ਲਾਗੂ ਕਰ ਦਿੱਤਾ ਹੈ। ਇਹ ਦੇ ਸਫਲ ਸੰਚਾਲਨ ਤੋਂ ਬਾਅਦ ਪੀਜੀਆਈ, ਚੰਡੀਗੜ੍ਹ ਚ ਇਸ ਨੂੰ ਲਾਗੂ ਕੀਤਾ ਜਾਵੇਗਾ। ਪੀਜੀਆਈ ਇਸ ਯੋਜਨਾ ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ। ਨਵੇਂ ਐਚਆਈਐਸ-2 ਸਿਸਟਮ ਦੇ ਜਰੀਏ ਸੰਪਰਕ ਕੇਂਦਰਾਂ ਨੂੰ ਆਪਸ ਚ ਜੋੜਿਆ ਜਾ ਸਕੇਗਾ, ਜਿਸ ਨਾਲ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ, ਬਿੱਲ ਤੇ ਹੋਰ ਸੇਵਾਵਾਂ ਇੱਕ ਹੀ ਪਲੈਟਫਾਰਮ ਤੇ ਮਿਲਣਗੀਆਂ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਉਨ੍ਹਾਂ ਮਰੀਜ਼ਾਂ ਨੂੰ ਮਿਲੇਗਾ, ਜੋ ਪੇਂਡੂ ਇਲਾਕੇ ਤੇ ਛੋਟੇ ਸ਼ਹਿਰਾਂ ਤੋਂ ਆਉਂਦੇ ਹਨ ਤੇ ਤਕਨੀਕੀ ਜਾਣਕਾਰੀ ਦੀ ਕਮੀ ਕਾਰਨ ਸਵੇਰੇ-ਸਵੇਰੇ ਕਾਰਡ ਬਣਵਾਉਣ ਲਈ ਲਾਈਨਾਂ ਚ ਲੱਗਣ ਲਈ ਮਜ਼ਬੂਰ ਹੁੰਦੇ ਹਨ।

ਹਸਪਤਾਲ ਪ੍ਰਸ਼ਾਸਨ ਦੇ ਮੁਤਾਬਕ ਪਹਿਲੇ ਚਰਨ ਚ ਮਰੀਜ਼ਾਂ ਦਾ ਰਜਿਸਟ੍ਰੇਸ਼ਨ, ਬਿਲਿੰਗ ਤੇ ਐਡਮਿਸ਼ਨ-ਡਿਸਚਾਰਜ ਟ੍ਰਾਂਸਫਰ ਨਾਲ ਜੁੜੇ ਮਾਡਿਊਲ ਲਾਗੂ ਕਰ ਦਿੱਤੇ ਗਏ ਹਨ, ਜਿਨ੍ਹਾਂ ਦਾ ਇਸਤੇਮਾਲ ਰੋਜ਼ਾਨਾਂ ਦੇ ਕੰਮਾਂ ਚ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਡਾਕਟਰ ਡੈਸਕ, ਲੈਬਰੋਟਰੀ ਸੇਵਾਵਾਂ ਤੇ ਸਟੋਰ ਇਨਵੈਂਟਰੀ ਮਨੇਜਮੈਂਟ ਵਰਗੇ ਅਹਿਮ ਮਾਡਿਊਲਸ ਤੇ ਟ੍ਰਾਇਲ ਰਨ ਲਗਭਗ ਪੂਰਾ ਹੋ ਚੁੱਕਿਆ, ਜਿਨ੍ਹਾਂ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਪੀਜੀਆਈ ਦੀ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਦੱਸਿਆ ਕਿ ਨਵੇਂ ਐਚਆਈਐਸ-2 ਸਿਸਟਮ ਨਾਲ ਹਸਪਤਾਲ ਦੇ ਕੰਮਾਂ ਚ ਪਾਰਦਰਸ਼ਤਾ ਤੇ ਕਾਰਜ ਸਮਰੱਥਾ ਵਧੇਗੀ। ਨਾਲ ਹੀ ਮਰੀਜ਼ਾਂ ਦੀ ਸੁਵਿਧਾ ਚ ਵੱਡਾ ਸੁਧਾਰ ਹੋਵੇਗਾ। ਰਜਿਸਟ੍ਰੇਸ਼ਨ, ਬਿੱਲਿੰਗ ਤੇ ਹੋਰ ਸੇਵਾਵਾਂ ਲਈ ਮਰੀਜ਼ਾਂ ਨੂੰ ਵੱਖ-ਵੱਖ ਕਾਊਂਟਰਾਂ ਤੇ ਚੱਕਰ ਨਹੀਂ ਲਗਾਉਣੇ ਪੈਣਗੇ, ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ। ਸੰਗਰੂਰ ਚ ਲਾਗੂ ਕੀਤਾ ਗਿਆ ਇਹ ਐਚਆਈਐਸ ਡਿਜੀਟਲ ਮਾਡਲ ਭਵਿੱਖ ਚ ਪੀਜੀਆਈ ਦੇ ਸਾਰੇ ਕੇਂਦਰਾਂ ਚ ਇੱਕ ਸਮਾਨ ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰੇਗਾ।

Follow Us
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?...
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ...
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...