ਇਸ ਵਾਰ ਗਰਮੀਆਂ ‘ਚ ਬਿਜਲੀ ਦੀ ਮੰਗ ਤੋੜੇਗੀ ਰਿਕਾਰਡ, 16300 ਮੈਗਾਵਾਟ ਤੱਕ ਪਹੁੰਚਣ ਦਾ ਅਨੁਮਾਨ
ਪਾਵਰਕਾਮ ਵੱਲੇਂ ਬੈਂਕਿੰਗ ਸਿਸਟਮ ਦੇ ਤਹਿਤ ਦੂਸਰੇ ਸੂਬਿਆਂ ਤੋਂ ਜੂਨ ਤੋਂ ਸਤੰਬਰ ਤੱਕ ਰੋਜ਼ਾਨਾ ਬਿਜਲੀ ਲਈ ਜਾਵੇਗੀ। ਇਸ ਦੇ ਨਾਲ ਹੀ ਸੋਲਰ ਬਿਜਲੀ ਖਰੀਦ ਦੇ ਪ੍ਰਬੰਧ ਵੀ ਕੀਤੇ ਗਏ ਹਨ। ਉੱਥੇ ਹੀ ਥਰਮਲ ਪਲਾਂਟਾਂ ਦੀਆ ਯੂਨੀਟਾਂ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਜਿਸ ਨਾਲ ਪੀਕ ਸੀਜ਼ਨ 'ਚ ਬਿਨਾਂ ਕਿਸੀ ਤਕਨੀਕੀ ਖਰਾਬੀ ਦੇ ਯੂਨੀਟਾਂ ਨੂੰ ਪੂਰੀ ਸਮਰੱਥਾ 'ਤੇ ਚਲਾਇਆ ਜਾ ਸਕੇ।

ਪੰਜਾਬ ‘ਚ ਇਸ ਬਾਰ ਗਰਮੀ ਅਤੇ ਝੋਨੇ ਦੀ ਸੀਜ਼ਨ ‘ਚ ਬਿਜਲੀ ਦੀ ਮੰਗ ਰਿਕਾਰਡ ਤੋੜ ਸਕਦੀ ਹੈ। ਪਾਵਰਕਾਮ ਦੇ ਅਨੁਮਾਨ ਦੇ ਮੁਤਾਬਕ ਇਸ ਬਾਰ ਬਿਜਲੀ ਦੀ ਵਧ ਤੋਂ ਵਧ ਮੰਗ 16300 ਮੈਗਾਵਾਟ ਤੱਕ ਜਾ ਸਕਦੀ ਹੈ, ਜਦਕਿ ਸਾਲ 2023 ‘ਚ ਬਿਜਲੀ ਦੀ ਵਧ ਤੋਂ ਵਧ ਮੰਗ 15325 ਮੈਗਾਵਾਟ ਦਰਜ ਕੀਤੀ ਗਈ ਸੀ। ਇਸ ਨੂੰ ਦੇਖਦੇ ਹੋਏ ਪਾਵਰਕਾਮ ਦੇ ਵੱਲੋਂ ਗਰਮੀ ਦੀ ਸੀਜ਼ਨ ‘ਚ ਖਪਤਕਾਰਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਬਿਜਲੀ ਸਪਲਾਈ ਕਰਨ ਦੇ ਪੂਰੇ ਦਾਅਵੇ ਕੀਤੇ ਜਾ ਰਹੇ ਹਨ।
ਸਭ ਤੋਂ ਜ਼ਰੂਰੀ ਪਾਵਰਕਾਮ ਵੱਲੇਂ ਬੈਂਕਿੰਗ ਸਿਸਟਮ ਦੇ ਤਹਿਤ ਦੂਸਰੇ ਸੂਬਿਆਂ ਤੋਂ ਜੂਨ ਤੋਂ ਸਤੰਬਰ ਤੱਕ ਰੋਜ਼ਾਨਾ ਬਿਜਲੀ ਲਈ ਜਾਵੇਗੀ। ਇਸ ਦੇ ਨਾਲ ਹੀ ਸੋਲਰ ਬਿਜਲੀ ਖਰੀਦ ਦੇ ਪ੍ਰਬੰਧ ਵੀ ਕੀਤੇ ਗਏ ਹਨ। ਉੱਥੇ ਹੀ ਥਰਮਲ ਪਲਾਂਟਾਂ ਦੀਆ ਯੂਨੀਟਾਂ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਜਿਸ ਨਾਲ ਪੀਕ ਸੀਜ਼ਨ ‘ਚ ਬਿਨਾਂ ਕਿਸੀ ਤਕਨੀਕੀ ਖਰਾਬੀ ਦੇ ਯੂਨੀਟਾਂ ਨੂੰ ਪੂਰੀ ਸਮਰੱਥਾ ‘ਤੇ ਚਲਾਇਆ ਜਾ ਸਕੇ।
ਦਰਅਸਲ, ਇਸ ਬਾਰ ਮੌਸਮ ਵਿਭਾਗ ਨੇ ਪੰਜਾਬ ‘ਚ ਗਰਮੀ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਡਾਇਰੈਕਟਰ ਏਕੇ ਸਿੰਘ ਦੇ ਮੁਤਾਬਕ ਇਸ ਵਾਰ ਹੀਟ ਵੇਬ ਅਤੇ ਅਕਸਟ੍ਰੀਮ ਵੈਦਰ ਕੰਡੀਸ਼ਨ ਜ਼ਿਆਦਾ ਰਹੇਗੀ। ਜਿਸ ਦੇ ਚੱਲਦੇ ਤਾਪਮਾਨ ਆਮ ਤੋਂ ਦੋ-ਤਿੰਨ ਡਿਗਰੀ ਉੱਪਰ ਹੀ ਰਹਿਣ ਦਾ ਅੰਦਾਜ਼ਾ ਹੈ। ਉੱਪਰੋਂ ਜੂਨ ਤੋਂ ਪੰਜਾਬ ‘ਚ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਗਰਮੀ ਅਤੇ ਝੋਨੇ ਦੀ ਸੀਜ਼ਨ ਦੇ ਚੱਲਦੇ ਬਿਜਲੀ ਦੀ ਮੰਗ 16300 ਮੈਗਾਵਾਟ ਤੱਕ ਦਰਜ ਕੀਤੀ ਜਾ ਸਕਦੀ ਹੈ।
ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ 2600 ਮੈਗਾਵਾਟ ਸੋਲਰ ਪਾਵਰ ਖਰੀਦ ਦੇ ਲਈ ਟੈਂਡਰ ਕੀਤੇ ਗਏ ਹਨ। ਇਸ ਦੇ ਨਾਲ ਹੀ ਅਲੱਗ-ਅਲੱਗ ਥਰਮਲ ਯੂਨੀਟਾਂ ਦੀ ਸਲਾਨਾ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ। ਖਾਸ ਤੌਰ ‘ਤੇ ਸਰਕਾਰ ਵੱਲੋਂ ਖਰੀਦੇ ਗਏ ਗੋਇੰਦਵਾਲ ਥਰਮਲ ਦੀ ਮੁਰੰਮਤ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਇਸ ਪਲਾਂਟ ‘ਚ ਤਕਨੀਕੀ ਦਿੱਕਤਾਂ ਜ਼ਿਆਦਾ ਰਹਿੰਦੀਆਂ ਹਨ। ਪੈਸਿਆਂ ਦੀ ਤੰਗੀ ਦੇ ਚੱਲਦੇ ਸਬੰਧਤ ਫਰਮ ਪਲਾਂਟ ਦੀ ਸਲਾਨਾ ਮੁਰੰਮਤ ਨਹੀਂ ਕਰ ਪਾਉਂਦੀ ਸੀ।
ਇੱਥੋਂ ਤੱਕ ਕਿ ਲਿੰਕਜ ਕੋਲਾ ਵੀ ਖਰੀਦ ਨਹੀਂ ਪਾਉਂਦੀ ਸੀ। ਇਸ ਕਰਕੇ ਪਲਾਂਟ ਦੀਆਂ ਦੋਵੇਂ ਯੂਨੀਟਾਂ ਕਦੇ ਤਾਂ ਤਕਨੀਕੀ ਖਰਾਬੀ ਅਤੇ ਕਦੇ ਕੋਲੇ ਦੀ ਕਮੀ ਕਾਰਨ ਬੰਦ ਰਹਿੰਦੀਆ ਸਨ। ਪਲਾਂਟ ਲੋਡ ਫੈਕਟਰ ਸਿਰਫ਼ 30 ਤੋਂ 35 ਫੀਸਦੀ ਸੀ, ਜਿਸ ਨੂੰ ਵਧਾ ਕੇ ਹੁਣ 60 ਫੀਸਦੀ ਤੱਕ ਲਿਆਂਦਾ ਗਿਆ ਹੈ। ਨਿਯਮਾਂ ਮੁਤਾਬਕ ਇੱਕ ਚੰਗੇ ਥਰਮਲ ਦਾ ਪਾਵਰ ਲੋਡ ਫੈਕਟਰ 75 ਫੀਸਦੀ ਰਹਿਣਾ ਚਾਹੀਦਾ ਹੈ। ਗੋਇੰਦਵਾਲ ਥਰਮਲ ਯੂਨਿਟ ਦੀ ਜ਼ਰੂਰੀ ਮੁਰੰਮਤ ਦੇ ਨਾਲ-ਨਾਲ ਇੱਥੇ ਪਾਵਰਕਾਮ ਦੀ ਪਛਵਾਰਾ ਖਾਣ ਤੋਂ ਕੋਲਾ ਵੀ ਆਉਣ ਲੱਗਾ ਹੈ। ਇਸੇ ਤਰ੍ਹਾਂ ਨਾਲ ਰੋਪੜ ਅਤੇ ਲਹਿਰਾਂ ਮੁਹੱਬਤ ਅਤੇ ਪ੍ਰਾਈਵੇਟ ‘ਚ ਤਲਵੰਡੀ ਸਾਬੋਂ ਅਤੇ ਰਾਜਪੁਰਾ ਥਰਮਲ ਦੀਆਂ ਯੂਨੀਟਾਂ ਦਾ ਵੀ ਸਲਾਨਾ ਰੱਖ-ਰਖਾਅ ਹੋ ਰਿਹਾ ਹੈ।