ਗੁਰਦਾਸਪੁਰ ਦੇ ਘਰ ‘ਚ ਅਚਾਨਕ ਲੱਗੀ ਅੱਗ, ਸ਼ਖ਼ਸ ਦੀ ਸੜ ਕੇ ਹੋਈ ਮੌਤ
ਇਸ ਹਾਦਸੇ ਦੌਰਾਨ ਘਰ ਪਈ ਵਾਸ਼ਿੰਗ ਮਸ਼ੀਨ ਵੀ ਸੜ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਬਣਾ ਕੇ ਕਿਸੇ ਦੇ ਘਰ ਕਿਸੇ ਕੰਮ ਲਈ ਗਈ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਦਲੀਪ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਵਾਲਿਆਂ ਵੱਲੋਂ ਕੋਈ ਵੀ ਪੁਲਿਸ ਕਾਰਵਾਈ ਨਹੀਂ ਕਰਵਾਈ ਗਈ।

ਮਨੁੱਖ ਜਾਂ ਹੋਰ ਪ੍ਰਾਣੀ ਨੂੰ ਆਪਣੀ ਮੌਤ ਦਾ ਕੋਈ ਵੀ ਅੰਦਾਜ਼ਾ ਨਹੀਂ ਹੈ ਕਿ ਉਸ ਦਾ ਅੰਤ ਸਮਾਂ ਕਿਵੇਂ ਆਵੇਗਾ। ਅਜਿਹਾ ਹੀ ਇੱਕ ਮਾਮਲਾ ਕਾਹਨੂੰਵਾਨ ਕਸਬੇ ਵਿੱਚ ਦੇਖਣ ਨੂੰ ਮਿਲਿਆ ਹੈ। ਐਤਵਾਰ ਦੀ ਦੁਪਹਿਰ ਨੂੰ ਇੱਕ ਵਿਅਕਤੀ ਜਹਰੀਲੀਆਂ ਧਾਮੂੜੀਆਂ ਨੂੰ ਅੱਗ ਨਾਲ ਸਾੜਨ ਮੌਕੇ ਖੁਦ ਹੀ ਡੀਜ਼ਲ ਅਤੇ ਲੱਕੜਾਂ ਦੀ ਅੱਗ ਵਿੱਚ ਝੁਲਸ ਕੇ ਆਪਣੀ ਜਾਨ ਦੇ ਬੈਠਾ।
ਮੌਕੇ ਤੋਂ ਪ੍ਰਾਪਤ ਜਾਣਕਾਰੀਂ ਅਨੁਸਾਰ ਕਸਬਾ ਕਾਹਨੂੰਵਾਨ ਵਿੱਚ ਐਤਵਾਰ ਦੁਪਹਿਰ ਸਮੇਂ ਵਾਪਰੀ ਇੱਕ ਦਰਦਨਾਕ ਘਟਨਾ ਦੌਰਾਨ ਇੱਕ ਵਿਅਕਤੀ ਆਪਣੇ ਘਰ ਦੇ ਵਿੱਚ ਹੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਝੁਲਸ ਗਿਆ। ਪੂਰੀ ਤਰ੍ਹਾਂ ਸੜਨ ਕਾਰਨ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ।
ਕਸਬਾ ਕਾਹਨੂੰਵਾਨ ਵਾਸੀ ਦਲੀਪ ਸਿੰਘ ਪੁੱਤਰ ਭੀਖਮ ਸਿੰਘ ਐਤਵਾਰ ਦੁਪਹਿਰ ਸਮੇਂ ਆਪਣੇ ਘਰ ਦੇ ਵਿੱਚ ਇਕੱਲਾ ਸੀ ਤੇ ਉਸਦੀ ਪਤਨੀ ਕਿਸੇ ਦੇ ਘਰ ਵਿੱਚ ਗਈ ਹੋਈ ਸੀ। ਇਸੇ ਦੌਰਾਨ ਦਲੀਪ ਸਿੰਘ ਨੇ ਘਰ ਦੇ ਇੱਕ ਕਮਰੇ ਦੀ ਛੱਤ ਤੇ ਪਏ ਲੱਕੜੀ ਦੇ ਬਾਲਣ ਵਿੱਚ ਲੱਗੀਆਂ ਧਮੋੜੀਆਂ ਨੂੰ ਡੀਜਲ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਡੀਜਲ ਨਾਲ ਭੜਕੀ ਅੱਗ ਤੋਂ ਬਚਣ ਲਈ ਉਸ ਨੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਤਾਂ ਪੌੜੀ ਤੇ ਬਾਲਣ ਜਿਸ ਵਿੱਚ ਧਮੋੜੀਆਂ ਲੱਗੀਆਂ ਹੋਈਆਂ ਸਨ ਸਮੇਤ ਹੇਠਾਂ ਡਿੱਗ ਪਿਆ। ਡੀਜਲ ਨਾਲ ਭੜਕੀ ਅੱਗ ਦੀ ਲਪੇਟ ਵਿੱਚ ਉਹ ਆ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਹਾਦਸੇ ਦੌਰਾਨ ਘਰ ਪਈ ਵਾਸ਼ਿੰਗ ਮਸ਼ੀਨ ਵੀ ਸੜ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਬਣਾ ਕੇ ਕਿਸੇ ਦੇ ਘਰ ਕਿਸੇ ਕੰਮ ਲਈ ਗਈ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਦਲੀਪ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਵਾਲਿਆਂ ਵੱਲੋਂ ਕੋਈ ਵੀ ਪੁਲਿਸ ਕਾਰਵਾਈ ਨਹੀਂ ਕਰਵਾਈ ਗਈ।
ਮ੍ਰਿਤਕ ਦਲੀਪ ਸਿੰਘ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ ਤੇ ਉਸ ਦੀਆਂ 2 ਬੇਟੀਆਂ ਹਨ, ਜੋ ਵਿਆਹੀਆਂ ਹੋਈਆਂ ਹਨ। ਦਲੀਪ ਸਿੰਘ ਦੀ ਮੌਤ ‘ਤੇ ਮੁਹੱਲਾ ਵਾਸੀਆਂ ਤੇ ਕਸਬਾ ਵਾਸੀਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਦਾ ਕਹਿਣਾ ਸੀ ਕਿ ਬਹੁਤ ਹੀ ਗਰੀਬ ਅਤੇ ਨੇਕ ਇਨਸਾਨ ਸੀ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ।