ਅੱਜ ਸ਼ਾਮ 5 ਵਜੇ ਤੋਂ ਜ਼ਿਮਨੀ ਚੋਣਾਂ ਲਈ ਪ੍ਰਚਾਰ ਬੰਦ, ਸ਼ਰਾਬ ਦੀਆਂ ਦੁਕਾਨਾਂ ਸਮੇਤ ਇਨ੍ਹਾਂ 'ਤੇ ਲੱਗੇਗੀ ਪਾਬੰਦੀ | election campaign bared before 48 hours of polling jalandhar bypoll know full detail in punjabi Punjabi news - TV9 Punjabi

ਥੋੜ੍ਹੀ ਦੇਰ ਵਿੱਚ ਜਲੰਧਰ ਜ਼ਿਮਨੀ ਚੋਣਾਂ ਲਈ ਪ੍ਰਚਾਰ ਬੰਦ, ਸ਼ਰਾਬ ਦੀਆਂ ਦੁਕਾਨਾਂ ਸਮੇਤ ਇਨ੍ਹਾਂ ‘ਤੇ ਲੱਗੇਗੀ ਪਾਬੰਦੀ

Updated On: 

08 Jul 2024 16:18 PM

Jalandhar Bypoll: ਵੋਟਿੰਗ ਤੋਂ 48 ਘੰਟੇ ਪਹਿਲਾਂ ਦੇ ਸਮੇਂ ਨੂੰ ਸਾਈਲੈਂਟ ਪੀਰੀਅਡ ਵਜੋਂ ਗਿਣਿਆ ਜਾਂਦਾ ਹੈ। ਇਸ ਪੀਰੀਅਡ ਦੌਰਾਨ ਚੋਣ ਕਮਿਸ਼ਨ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ। ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਦੇ ਤਹਿਤ ਇਹ ਪੀਰੀਅਡ ਵੋਟਿੰਗ ਤੋਂ ਬਾਅਦ ਆਪਣੇ ਆਪ ਖ਼ਤਮ ਹੋ ਜਾਂਦਾ ਹੈ।

ਥੋੜ੍ਹੀ ਦੇਰ ਵਿੱਚ ਜਲੰਧਰ ਜ਼ਿਮਨੀ ਚੋਣਾਂ ਲਈ ਪ੍ਰਚਾਰ ਬੰਦ, ਸ਼ਰਾਬ ਦੀਆਂ ਦੁਕਾਨਾਂ ਸਮੇਤ ਇਨ੍ਹਾਂ ਤੇ ਲੱਗੇਗੀ ਪਾਬੰਦੀ

ਜਲੰਧਰ ਪੱਛਮੀ 'ਚ ਫੱਸਵਾਂ ਮੁਕਾਬਲਾ

Follow Us On

Jalandhar Bypoll: ਜਲੰਧਰ ‘ਚ ਸੋਮਵਾਰ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਸਮਾਪਤ ਹੋ ਜਾਵੇਗਾ। ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਹਰ ਪਾਰਟੀ ਦੇ ਸੀਨੀਅਰ ਆਗੂ ਜਲੰਧਰ ‘ਚ ਬੈਠ ਕੇ ਚੋਣ ਪ੍ਰਚਾਰ ਲਈ ਜੁਟ ਚੁੱਕੇ ਹਨ। ਅਜਿਹੇ ‘ਚ ਅੱਜ ਸ਼ਾਮ ਤੋਂ ਸਾਰੀਆਂ ਪਾਰਟੀਆਂ ਨੂੰ ਚੋਣ ਪ੍ਰਚਾਰ ਬੰਦ ਕਰਣਗੇ ਹੁਕਮ ਜਾਰੀ ਹੋ ਜਾਣਗੇ।

ਇਸ ਜਾਬਤੇ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਲਾਗੂ ਕੀਤਾ ਜਾਵੇਗਾ। ਹਲਕੇ ‘ਚ ਅੱਜ ਸ਼ਾਮ 5 ਵਜੇ ਤੋਂ ਬਾਅਦ ਕਿਸੇ ਤਰ੍ਹਾਂ ਦੇ ਸਿਆਸੀ ਪ੍ਰੋਗਰਾਮਾਂ ਜਿਵੇਂ ਰੋਡ ਸ਼ੋਅ, ਜਨਤਕ ਮੀਟਿੰਗਾਂ, ਜਲੂਸ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗਾ। ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਸਾਈਲੈਂਟ ਪੀਰੀਅਡ ਸ਼ੁਰੂ ਹੋ ਜਾਵੇਗਾ।

ਵੋਟਿੰਗ ਤੋਂ 48 ਘੰਟੇ ਪਹਿਲਾਂ ਦੇ ਸਮੇਂ ਨੂੰ ਸਾਈਲੈਂਟ ਪੀਰੀਅਡ ਵਜੋਂ ਗਿਣਿਆ ਜਾਂਦਾ ਹੈ। ਇਸ ਪੀਰੀਅਡ ਦੌਰਾਨ ਚੋਣ ਕਮਿਸ਼ਨ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ। ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਦੇ ਤਹਿਤ ਇਹ ਪੀਰੀਅਡ ਵੋਟਿੰਗ ਤੋਂ ਬਾਅਦ ਆਪਣੇ ਆਪ ਖ਼ਤਮ ਹੋ ਜਾਂਦਾ ਹੈ। ਇਸ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਜੋ ਪੋਲਿੰਗ ਨੂੰ ਸਹੀ ਢੰਗ ਨਾਲ ਕਰਵਾਇਆ ਜਾ ਸਕੇ।

ਸ਼ਾਮ ਤੋਂ ਸ਼ੁਰੂ ਹੋਵੇਗਾ ਸਾਈਲੈਂਟ ਪੀਰੀਅਡ

ਅੱਜ ਸ਼ਾਮ ਤੋਂ ਸਾਈਲੈਂਟ ਪੀਰੀਅਡ ਦੌਰ ਸ਼ੁਰੂ ਹੋਣ ਤੋਂ ਬਾਅਦ ਟੈਲੀਵਿਜ਼ਨ ਜਾਂ ਹੋਰ ਕਿਸੇ ਤਰ੍ਹਾਂ ਦੇ ਪਲੇਟਫਾਰਮਾਂ ‘ਤੇ ਚੋਣ ਸਬੰਧੀ ਸਰਵੇਖਣ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲੱਗਾ ਦਿੱਤੀ ਜਾਵੇਗੀ। ਇਸ ਪੀਰੀਅਡ ਦੌਰਾਨ ਧਾਰਾ 126 ਤਹਿਤ ਅਜਿਹਾ ਕੋਈ ਕੰਮ ਨਹੀਂ ਕੀਤਾ ਜਾ ਸਕਦਾ ਜਿਸ ਦੇ ਚੱਲਦੇ ਚੋਣ ਨਤੀਜਿਆਂ ਨੂੰ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਕੀਤਾ ਜਾ ਸਕੇ। ਇਸ ਦੌਰਾਨ ਸੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਕਿਸੇ ਤਰ੍ਹਾਂ ਦੇ ਸਿਆਸੀ ਇਸ਼ਤਿਹਾਰ ਤੇ ਪਾਬੰਦੀ ਰਹੇਗੀ।

ਇਹ ਵੀ ਪੜ੍ਹੋ: ਬੱਬਰ ਖਾਲਸਾ ਦਾ ਅੱਤਵਾਦੀ ਬਬਲੁ ਗ੍ਰਿਫ਼ਤਾਰ, ਪੁਲਿਸ ਨੇ ਹੱਥਿਆਰ ਕੀਤੇ ਬਰਾਮਦ

ਜਲੰਧਰ ਪੱਛਮੀ ਦੇ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ 8 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਜਿਸ ਤੋਂ ਬਾਅਦ ਉਕਤ ਸ਼ਰਾਬ ਦੀਆਂ ਦੁਕਾਨਾਂ 10 ਜੁਲਾਈ ਨੂੰ ਸ਼ਾਮ 7 ਵਜੇ ਦੇ ਕਰੀਬ ਖੋਲ੍ਹਿਆਂ ਜਾਣਗੀਆਂ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Exit mobile version