ਗੈਂਗਸਟਰ ਪੈਰੀ ਦੇ ਕਤਲ ਤੋਂ ਪਹਿਲਾਂ ਲਾਰੈਂਸ ਨੇ ਕੀਤਾ ਸੀ ਫ਼ੋਨ, ਦਿੱਤੀ ਧਮਕੀ- ਹੁਣ ਮੈਂ ਹੀ ਰਹਾਂਗਾ, ਕਥਿਤ ਆਡੀਓ ਵਾਇਰਲ

Updated On: 

05 Dec 2025 14:38 PM IST

Lawrence Bishnoi Viral Audio Call: ਕਥਿਤ ਕਾਲ 'ਚ ਲਾਰੈਂਸ ਕਹਿੰਦਾ ਹੈ ਮੈਂ ਇੱਕ ਵਾਰ ਦੱਸਣਾ ਸੀ, ਤੁਸੀਂ ਸਾਰਿਆਂ ਨੇ ਬਹੁਤ ਕਰ ਲਈ ਓਪੋਜੀਸ਼ਨ, ਹੁਣ ਗੱਲ ਵਿਗੜ ਗਈ ਹੈ ਤੇ ਹੁਣ ਕੰਮ ਚਲੇਗਾ। ਜਿਵੇਂ ਹੁਣ ਮੈਂ ਹਾਂ ਤਾਂ ਮੈਂ ਹੀ ਰਹਾਂਗਾ। ਤੇਰੇ ਨਾਲ ਇੱਕ ਵਾਰ ਗੱਲ ਕਰਨੀ ਸੀ। ਟੀਵੀ9 ਪੰਜਾਬੀ ਇਕ ਕਾਲ ਦੀ ਪੁਸ਼ਟੀ ਨਹੀਂ ਕਰਦਾ ਹੈ।

ਗੈਂਗਸਟਰ ਪੈਰੀ ਦੇ ਕਤਲ ਤੋਂ ਪਹਿਲਾਂ ਲਾਰੈਂਸ ਨੇ ਕੀਤਾ ਸੀ ਫ਼ੋਨ, ਦਿੱਤੀ ਧਮਕੀ- ਹੁਣ ਮੈਂ ਹੀ ਰਹਾਂਗਾ, ਕਥਿਤ ਆਡੀਓ ਵਾਇਰਲ
Follow Us On

ਚੰਡੀਗੜ੍ਹ ਗੈਂਗਵਾਰ ਚ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਉਸ ਨਾਲ ਗੱਲਬਾਤ ਕੀਤੀ ਸੀ। ਇਸ ਦੀ ਇੱਕ ਕਥਿਤ ਆਡੀਓ ਕਾਲ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਚ ਲਾਰੈਂਸ ਬਿਸ਼ਨੋਈ ਤੇ ਪੈਰੀ ਇੱਕ ਦੂਸਰੇ ਨਾਲ ਗੱਲ ਕਰ ਰਹੇ ਹਨ। ਇਸ ਦੌਰਾਨ ਲਾਰੈਂਸ ਹਾਲ ਹੀ ਚ ਹੋਏ ਪੈਰੀ ਦੇ ਵਿਆਹ ਦੀ ਗੱਲ ਕਰਦਾ ਹੈ। ਉਹ ਇੱਕ ਦੂਜੇ ਦਾ ਹਾਲ-ਚਾਲ ਪੁੱਛਦੇ ਹਨ ਤੇ ਫਿਰ ਲਾਰੈਂਸ ਧਮਕੀ ਭਰੇ ਲਹਿਜ਼ੇ ਚ ਪੈਰੀ ਨੂੰ ਚੇਤਾਵਨੀ ਦਿੰਦਾ ਹੈ।

ਕਥਿਤ ਕਾਲ ਚ ਲਾਰੈਂਸ ਕਹਿੰਦਾ ਹੈ ਮੈਂ ਇੱਕ ਵਾਰ ਦੱਸਣਾ ਸੀ, ਤੁਸੀਂ ਸਾਰਿਆਂ ਨੇ ਬਹੁਤ ਕਰ ਲਈ ਓਪੋਜੀਸ਼ਨ, ਹੁਣ ਗੱਲ ਵਿਗੜ ਗਈ ਹੈ ਤੇ ਹੁਣ ਕੰਮ ਚਲੇਗਾ। ਜਿਵੇਂ ਹੁਣ ਮੈਂ ਹਾਂ ਤਾਂ ਮੈਂ ਹੀ ਰਹਾਂਗਾ। ਤੇਰੇ ਨਾਲ ਇੱਕ ਵਾਰ ਗੱਲ ਕਰਨੀ ਸੀ। ਟੀਵੀ9 ਪੰਜਾਬੀ ਇਕ ਕਾਲ ਦੀ ਪੁਸ਼ਟੀ ਨਹੀਂ ਕਰਦਾ ਹੈ।

ਆਡੀਓ ਚ ਕੀ ਸੁਣਾਈ ਦੇ ਰਿਹਾ?

ਇਸ ਆਡੀਓ ਕਾਲ ਚ ਪਹਿਲਾਂ ਲਾਰੈਂਸ ਬਿਸ਼ਨੋਈ ਤੇ ਇੰਦਰਪ੍ਰੀਤ ਸਿੰਘ ਪੈਰੀ, ਪਹਿਲਾਂ ਇੱਕ ਦੂਸਰੇ ਨੂੰ ਸਿਹਤ ਦਾ ਹਾਲ-ਚਾਲ ਪੁੱਛਦੇ ਹਨ। ਲਾਰੈਂਸ ਪੁੱਛਦਾ ਹੈ ਕਿ ਤੂੰ ਵਿਆਹ ਕਰਵਾ ਲਿਆ, ਜਵਾਬ ਚ ਪੈਰੀ ਕਹਿੰਦਾ ਹੈ ਕਿ ਹਾਂ ਕਰਵਾ ਲਿਆ ਹੈ। 13 ਤਰੀਕ ਨੂੰ ਹੋਇਆ ਹੈ। ਮੈਂ ਘਰ ਗਿਆ ਸੀ, ਘਰਵਾਲੇ ਘਰ ਨਹੀਂ ਸਨ। ਉਹ ਗਏ ਹੋਏ ਸਨ, ਜਿੱਥੇ ਉਹ ਜਾਂਦੇ ਹਨ।

ਲਾਰੈਂਸ ਪੁੱਛਦਾ ਹੈ ਪਿੰਡ ਜਾ ਕੇ ਆਇਆ ਤਾਂ ਪੈਰੀ ਕਹਿੰਦਾ ਹੈ ਹਾਂ ਜਾ ਕੇ ਆਇਆ ਸੀ, ਮੈਂ ਫੋਨ ਕਰਵਾਇਆ, ਕਹਿ ਰਹੇ ਸਨ ਕਿ ਮੱਥਾ ਟੇਕਣ ਲਈ ਗਏ ਹਨ।

ਲਾਰੈਂਸ ਕਹਿੰਦਾ ਹੈ ਚੱਲ ਠੀਕ ਹੈ, ਤੈਨੂੰ ਪਤਾ ਹੀ ਹੈ ਕਿ ਹੁਣ ਗੱਲ ਵਿਗੜ ਗਈ ਹੈ। ਹੁਣ ਤਾਂ ਕੰਮ ਚਲੇਗਾ, ਮੈਂ ਕਿਹਾ ਤੇਰੇ ਨਾਲ ਗੱਲ ਕਰ ਲਵਾਂ। ਕੋਰਟ ਚ ਕਹਿੰਦਾ ਹੁੰਦਾ ਸੀ ਕਿ ਗੱਲ ਕਰਵਾ ਦੇ, ਕੋਰਟ ਚ ਗਿਆ ਸੀ ਤੂੰ।

ਪੈਰੀ ਕਹਿੰਦਾ ਹੈ- ਮੈਂ ਤਾਂ ਗਿਆ ਨਹੀਂ ਕੋਰਟ ਚ, ਮੈਨੂੰ ਤਾਂ ਮੈਸੇਜ ਵੀ ਨਹੀਂ ਲੱਗਾ, ਨਹੀਂ ਤਾਂ ਮੈਂ ਜਾ ਆਉਂਦਾ ਕੋਰਟ ਚ। ਤੂੰ ਸੁਣਾ ਠੀਕ ਹੈ, ਮੈਂ ਸੁਣਿਆ ਸੀ ਤੂੰ ਬਿਮਾਰ ਹੈਂ।

ਬਿਸ਼ਨੋਈ ਕਹਿੰਦਾ ਹੈ- ਹਾਂ ਮੈਂ 2-4 ਮਹੀਨਿਆਂ ਤੋਂ ਪਰੇਸ਼ਾਨ ਸੀ ਕੁੱਝ ਇੱਧਰ-ਉੱਧਰ, ਕੁੱਝ ਜੇਲ੍ਹ ਚ ਪਰੇਸ਼ਾਨ ਸੀ। ਏਟੀਐਸ ਵਾਲੇ ਆਉਂਦੇ ਹਨ।

ਲਾਰੈਂਸ ਕਹਿੰਦਾ ਹੈ ਕਿ ਸ਼ੁਰੂਆਤ ਹੋ ਗਈ ਹੈ। ਮੈਂ ਕਰਾਂਗਾ। ਇੱਕ ਵਿਕੀ ਟੇਹਲੇ ਨਾਲ ਗੱਲ ਹੁੰਦੀ ਹੈ ਤੇਰੀ।

ਪੈਰੀ ਕਹਿੰਦਾ ਹੈ- ਹਾਂ ਹੋ ਜਾਂਦੀ।

ਲਾਰੈਂਸ ਕਹਿੰਦਾ ਹੈ – ਉਸ ਨੂੰ ਫੋਨ ਲਾਈ।

ਪੈਰੀ- ਮੇਰੇ ਕੋਲ ਫੋ਼ਨ ਇੱਕ ਹੈ। ਮੈਸੇਜ ਲਾਵਾਂ।

ਬਿਸ਼ਨੋਈ ਕਹਿੰਦਾ ਹੈ- ਨਹੀਂ ਮੈਸੇਜ ਨਾ ਲਾ। ਹੁਣ ਸਥਿਤੀ ਵਿਗੜ ਗਈ ਹੈ। ਮੌਜੂਦਾ ਸਥਿਤੀ ਜਿਵੇਂ ਮਰਜ਼ੀ ਹੋਵੇ। ਰੱਬ ਸੁੱਖ ਰੱਖੇ, ਜਿਵੇਂ ਮੈਂ ਹੈ ਤਾਂ ਮੈਂ ਹੀ ਰਹੂੰਗਾ, ਹੁਣ ਕੋਈ ਦਿੱਕਤ ਨਹੀਂ। ਤੁਸੀਂ ਸਾਰਿਆਂ ਨੇ ਓਪੋਜੀਸ਼ਨ ਕਰ ਲਈ। ਇਸ ਤੋਂ ਬਾਅਦ ਲਾਰੈਂਸ ਕਹਿੰਦਾ ਆਵਾਜ਼ ਨਹੀਂ ਆ ਰਹੀ ਤੇਰੀ ਤੇ ਪੈਰੀ ਵੀ ਕਹਿੰਦਾ ਹੈ ਤੇਰੀ ਆਵਾਜ਼ ਕੱਟ ਰਹੀ ਹੈ। ਇਸ ਤੋਂ ਬਾਅਦ ਫ਼ੋਨ ਕੱਟ ਜਾਂਦਾ ਹੈ।