ED ਦੀ ਪੰਜਾਬ ‘ਚ ਵੱਡੀ ਕਾਰਵਾਈ, ਪਟਿਆਲਾ ਤੇ ਮੋਹਾਲੀ ਦੇ ਟਿਕਾਣਿਆਂ ‘ਤੇ ਛਾਪੇਮਾਰੀ

Updated On: 

16 Sep 2026 09:59 AM IST

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਮੁਤਾਬਕ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਦੀ ਕਮਰਸ਼ੀਅਲ ਮਾਰਕੀਟ 'ਚ ਸ਼ੋਅਰੂਮ ਨੰਬਰ 8, 9 ਤੇ 10 'ਤੇ ED ਵੱਲੋਂ ਕਾਰਵਾਈ ਕੀਤੀ ਗਈ। ਇਨ੍ਹਾਂ ਥਾਵਾਂ ਨੂੰ Flying Feathers ਤੇ DM Web Based Solutions ਨਾਮ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ED ਦੀ ਪੰਜਾਬ ਚ ਵੱਡੀ ਕਾਰਵਾਈ, ਪਟਿਆਲਾ ਤੇ ਮੋਹਾਲੀ ਦੇ ਟਿਕਾਣਿਆਂ ਤੇ ਛਾਪੇਮਾਰੀ

ਪੰਜਾਬ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਦੋ ਥਾਵਾਂ ‘ਤੇ ਛਾਪੇਮਾਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ED ਵੱਲੋਂ ਪਟਿਆਲਾ ਤੇ ਮੋਹਾਲੀ ‘ਚ ਕੁਝ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ‘ਚ ਕਥਿਤ ਫਰਜ਼ੀ ਕਾਲ ਸੈਂਟਰ ਤੇ ਵਿੱਤੀ ਧੋਖਾਧੜੀ ਨਾਲ ਜੁੜੇ ਮਾਮਲੇ ਦੀ ਜਾਂਚ ਕੀਤੇ ਜਾਣ ਦਾ ਦਾਅਵਾ ਜਾ ਰਿਹ ਹੈ।

ਪਟਿਆਲਾ ਦੇ ਅਰਬਨ ਅਸਟੇਟ ‘ਚ ਕਾਰਵਾਈ ਦਾ ਦਾਅਵਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਦਾਅਵਿਆਂ ਮੁਤਾਬਕ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਦੀ ਕਮਰਸ਼ੀਅਲ ਮਾਰਕੀਟ ‘ਚ ਸ਼ੋਅਰੂਮ ਨੰਬਰ 8, 9 ਤੇ 10 ‘ਤੇ ਈਡੀ ਵੱਲੋਂ ਕਾਰਵਾਈ ਕੀਤੀ ਗਈ। ਇਨ੍ਹਾਂ ਥਾਵਾਂ ਨੂੰ ਫਲਾਇੰਗ ਫੈਦਰਲ ਤੇ ਡੀਐਮ ਵੈੱਬ ਬੇਸਡ ਸੂਲਿਊਸ਼ਨਸ ਨਾਮ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇੱਥੇ IELTS ਕਲਾਸਾਂ ਦੀ ਆੜ ‘ਚ ਕਥਿਤ ਤੌਰ ‘ਤੇ ਵਿਦੇਸ਼ੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਵਾਲਾ ਕਾਲ ਸੈਂਟਰ ਚੱਲ ਰਿਹਾ ਸੀ। ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਹੋਣੀ ਹਾਲੇ ਬਾਕੀ ਹੈ।

ਮੋਹਾਲੀ ਦੀ ਆਈਟੀ ਸੀਟੀ ‘ਚ ਵੀ ਕਾਰਵਾਈ

ਇਸੇ ਤਰ੍ਹਾਂ ਦੂਜੀ ਕਾਰਵਾਈ ਮੋਹਾਲੀ ਦੇ ਆਈਟੀ ਸੀਟੀ, ਸੈਕਟਰ 82-A ਦੇ ਪਲਾਟ ਨੰਬਰ 2010 ਨਾਲ ਜੋੜੀ ਜਾ ਰਹੀ ਹੈ। ਦਾਅਵਿਆਂ ਮੁਤਾਬਕ ਇੱਥੇ ਵੀ ਈਡੀ ਵੱਲੋਂ ਤਲਾਸ਼ੀ ਲਈ ਗਈ ਤੇ ਕਥਿਤ ਵਿੱਤੀ ਲੈਣ-ਦੇਣ ਨਾਲ ਸਬੰਧਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਈਡੀ ਦੀ ਕਾਰਵਾਈ ਨਾਲ ਜੁੜੇ ਅਧਿਕਾਰਤ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ

Loading...
Unable to load recommendations.
Follow Us