AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

DM Suicide Case: ਗਗਨਦੀਪ ਕੇਸ ‘ਚ ਆਹਮੋ-ਸਾਹਮਣੇ ਹਰਿਆਣਾ ਤੇ ਪੰਜਾਬ, ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਵਾਰ-ਪਲਟਵਾਰ

ਬੀਤੇ ਦਿਨਾਂ ਤੋਂ ਵਿਰੋਧੀਆਂ ਵੱਲੋਂ ਡੀਐਮ ਖ਼ੁਦਕੁਸੀ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ, ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਵੱਖ-ਵੱਖ ਉਦਾਹਰਣਾਂ ਦੇ ਕੇ ਕਿਹਾ ਸੀ ਕਿ- ਕੀ ਉਨ੍ਹਾਂ ਮਾਮਲਿਆਂ 'ਚ ਸੀਬੀਆਈ ਜਾਂਚ ਹੋਈ ਸੀ?

DM Suicide Case: ਗਗਨਦੀਪ ਕੇਸ 'ਚ ਆਹਮੋ-ਸਾਹਮਣੇ ਹਰਿਆਣਾ ਤੇ ਪੰਜਾਬ, ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਵਾਰ-ਪਲਟਵਾਰ
DM Suicide Case: ਗਗਨਦੀਪ ਕੇਸ ‘ਚ ਆਹਮੋ-ਸਾਹਮਣੇ ਹਰਿਆਣਾ ਤੇ ਪੰਜਾਬ
tv9-punjabi
| Updated On: 25 Mar 2026 08:44 AM IST

ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੇ ਖ਼ੁਦਕੁਸੀ ਮਾਮਲੇ ‘ਚ ਸਿਆਸੀ ਸੰਗ੍ਰਾਮ ਵੱਧਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਹਰਿਆਣਾ ‘ਚ ਵੀ ਇਸ ਮੁੱਦੇ ਨੂੰ ਲੈ ਕੇ ਸਿਆਸਤ ਭੱਖ ਗਈ ਹੈ। ਬੀਤੀ ਦਿਨੀਂ, ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਵੱਲੋਂ ਸੀਬੀਆਈ ਜਾਂਚ ਦੀ ਮੰਗ ‘ਤੇ ਹਮਲਾਵਰ ਰੁਖ਼ ਅਪਣਾਇਆ ਸੀ। ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਏਡੀਜੀਪੀ ਵਾਈ ਪੂਰਨ ਕੁਮਾਰ ਖ਼ੁਦਕੁਸੀ ਮਾਮਲੇ ‘ਚ ਘੇਰਿਆ ਸੀ ਤੇ ਕਿਹਾ ਸੀ ਕਿ ਉਸ ਮਾਮਲੇ ‘ਚ ਸੀਬੀਆਈ ਜਾਂਚ ਹੋਈ ਸੀ। ਦੂਜੇ ਪਾਸੇ, ਹੁਣ ਹਰਿਆਣਾ ਦੇ ਮੁੱਖ ਮੰਤਰੀ ਨੇ ਜਵਾਬ ਦਿੱਤਾ ਹੈ ਕਿ ਪੰਜਾਬ ਦੇ ਹਰਿਆਣਾ ਦੇ ਮਾਮਲੇ ਵੱਖ-ਵੱਖ ਹਨ।

ਸਿਆਸੀ ਸੰਗ੍ਰਾਮ

ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਵਿਰੋਧੀਆਂ ਵੱਲੋਂ ਡੀਐਮ ਖ਼ੁਦਕੁਸੀ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ, ਇਸ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਵੱਖ-ਵੱਖ ਉਦਾਹਰਣਾਂ ਦੇ ਕੇ ਕਿਹਾ ਸੀ ਕਿ- ਕੀ ਉਨ੍ਹਾਂ ਮਾਮਲਿਆਂ ‘ਚ ਸੀਬੀਆਈ ਜਾਂਚ ਹੋਈ ਸੀ?

ਸੀਐਮ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਘੇਰਦੋ ਹੋਏ ਕਿਹਾ, ਹਾਲਾਂਕਿ ਜੇ ਮੈਂ ਬਰਾਬਰ ਦੀਆਂ ਉਦਾਹਰਣਾਂ ਦੇਵਾਂਗਾ ਤਾਂ ਹਰਿਆਣਾ ਦੇ ਏਡੀਜੀਪੀ ਨੇ ਚੰਡੀਗੜ੍ਹ ਚ ਖ਼ੁਦਕੁਸ਼ੀ ਕਰ ਲਈ ਸੀ, ਉਸ ਦੀ ਕਿਹੜੀ ਸੀਬੀਆਈ ਜਾਂਚ ਹੋਈ ਸੀ। ਉਸ ਮਾਮਲੇ ਚ ਸਿਰਫ਼ ਡੀਜੀਪੀ ਦੀ ਬਦਲੀ ਕਰਕੇ ਸਾਰ ਦਿੱਤਾ ਗਿਆ। ਇੱਕ ਮਾਮਲੇ ਚ ਪਟਿਆਲਾ ਚ ਬੱਸ ਸਟੈਂਡ ਨੇੜੇ ਪ੍ਰੈੱਸ ਅੱਗੇ ਇੱਕ ਵਿਅਕਤੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਭਰਤ ਇੰਦਰ ਚਹਿਲ ਦਾ ਨਾਮ ਲੈ ਕੇ ਆਪਣੇ-ਆਪ ਨੂੰ ਅੱਗ ਲਗਾ ਲਈ ਗਈ ਸੀ , ਉਸ ਮਾਮਲੇ ਚ ਕਿਹੜੀ ਸੀਬੀਆਈ ਜਾਂਚ ਹੋਈ ਤੇ ਕਿਸ ਨੇ ਅਸਤੀਫ਼ਾ ਦਿੱਤਾ ਸੀ।

ਮਹਿਲ ਕਲਾਂ ਦੇ ਕਿਰਨਜੀਤ ਕੌਰ ਕਾਂਡ ਦੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਯਾਦ ਮਨਾਈ ਜਾਂਦੀ ਹੈ। ਉਸ ਮਾਮਲੇ ਚ ਦੋਸ਼ੀਆਂ ਨੂੰ ਕਦੋਂ ਸਜ਼ਾ ਮਿਲੀ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਲੈ ਕੇ ਇੱਕ ਪਰਿਵਾਰ ਨੇ ਛਲਾਂਗ ਲਗਾ ਦਿੱਤੀ ਸੀ। ਉਸ ਮਾਮਲੇ ਚ ਧੀ ਤੇ ਪਿਓ ਦੀ ਮੌਤ ਹੋ ਗਈ ਸੀ ਤੇ ਮਾਂ ਬੱਚ ਗਈ ਸੀ। ਉਸ ਮਾਮਲੇ ਚ ਕਿਹੜੀ ਜਾਂਚ ਹੋਈ ਸੀ।

ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇੱਕ ਬੰਦਾ ਸੁਨੀਲ ਕੁਮਾਰ ਅਮਿਤ ਸ਼ਾਹ ਦਾ ਨਾਮ ਲੈ ਕੇ ਮਰ ਗਿਆ ਸੀ। ਉਸ ਮਾਮਲੇ ਚ ਅਮਿਤ ਸ਼ਾਹ ਨੇ ਕਦੋਂ ਅਸਤੀਫ਼ਾ ਦਿੱਤਾ ਸੀ ਤੇ ਕਦੋਂ ਸੀਬੀਆਈ ਜਾਂਚ ਹੋਈ ਸੀ।

ਪੰਜਾਬ ਤੇ ਹਰਿਆਣਾ ਦਾ ਮਾਮਲਾ ਅਲੱਗ: ਸੈਣੀ

ਦੂਜੇ ਪਾਸੇ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਦਾ ਜਵਾਬ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਹਰਿਆਣਾ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਦੀ ਖ਼ੁਦਕੁਸੀ ਦਾ ਵਿਸ਼ਾ ਅਲੱਗ ਹੈ। ਇੱਥੇ ਕੋਈ ਸਰਕਾਰ ਵੱਲੋਂ ਕਿਸੇ ‘ਤੇ ਦਬਾਅ ਨਹੀਂ ਸੀ। ਸਾਡੇ ਮਾਮਲੇ ‘ਚ ਸਰਕਾਰ ਵੱਲੋਂ ਕੋਈ ਦਬਾਅ ਨਹੀਂ ਸੀ ਕਿ ਤੂੰ ਇਸ ਟੈਂਡਰ ‘ਚ ਇਸ ਤਰ੍ਹਾਂ ਕਰ ਦੇ। ਸਾਡੇ ਮਾਮਲੇ ‘ਚ ਅਜਿਹਾ ਕੋਈ ਦਬਾਅ ਨਹੀਂ ਸੀ।

ਪੰਜਾਬ ਪੁਲਿਸ ਜਾਂਚ ਦੇ ਸਮਰੱਥ: ਸੀਐਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸੀਬੀਆਈ ਜਾਂਚ ਦੀ ਮੰਗ ‘ਤੇ ਕਿਹਾ ਸੀ ਕਿ ਪੰਜਾਬ ਪੁਲਿਸ ਨਿਰਪੱਖ ਜਾਂਚ ਦੇ ਸਮਰੱਥ ਹੈ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਬਿਲਕੁਲ ਇਹ ਕਹਿੰਦੇ ਹਾਂ ਕਿ ਕਿਸੇ ਦੇ ਜਾਨ ਦੀ ਕੋਈ ਕੀਮਤ ਨਹੀਂ। ਉਨ੍ਹਾਂ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਅਸਤੀਫ਼ੇ ਤੇ ਗ੍ਰਿਫ਼ਤਾਰੀ ‘ਤੇ ਕਿਹਾ ਕਿ ਅਸੀਂ ਅਹਿਸਾਨ ਨਹੀਂ ਕੀਤਾ, ਇਹ ਸਾਡਾ ਫਰਜ਼ ਸੀ। ਅਸੀਂ ਮਾਮਲੇ ਦੀ ਜਾਂਚ ਕਰਵਾ ਰਹੇ ਹਾਂ, ਪੰਜਾਬ ਪੁਲਿਸ ਜਾਂਚ ਦੇ ਸਮਰੱਥ ਹੈ। ਮਾਮਲੇ ਚ(ਸਾਬਕਾ ਮੰਤਰੀ ਭੁੱਲਰ ਦਾ) ਰਿਮਾਂਡ ਵੀ ਮਿਲੇਗਾ, ਜੋ ਕੁੱਝ ਵੀ ਜਾਂਚ ਚ ਸਾਜ਼ਿਸ਼ਕਰਤਾ ਆਵੇਗਾ ਤਾਂ ਉਸ ਦੇ ਖਿਲਾਫ਼ ਵੀ ਕਾਰਵਾਈ ਹੋਵੇਗੀ।

Follow Us
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ...
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ...
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ...
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ...
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ...
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ...
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ...
Delhi Blast Case: ਜੰਮੂ-ਕਸ਼ਮੀਰ ਵਿੱਚ NIA ਦੀ 12 ਠਿਕਾਣਿਆਂ 'ਤੇ ਰੇਡ
Delhi Blast Case: ਜੰਮੂ-ਕਸ਼ਮੀਰ ਵਿੱਚ NIA ਦੀ 12 ਠਿਕਾਣਿਆਂ 'ਤੇ ਰੇਡ...
EPFO ਦਾ ਡਿਜੀਟਲ ਅਪਡੇਟ, ਹੁਣ 3 ਦਿਨਾਂ ਮਿਲਣਗੇ ਪੈਸੇ ਤੇ ਆਸਾਨ ਹੋਵੇਗਾ ਖਾਤਾ ਟ੍ਰਾਂਸਫਰ
EPFO ਦਾ ਡਿਜੀਟਲ ਅਪਡੇਟ, ਹੁਣ 3 ਦਿਨਾਂ ਮਿਲਣਗੇ ਪੈਸੇ ਤੇ ਆਸਾਨ ਹੋਵੇਗਾ ਖਾਤਾ ਟ੍ਰਾਂਸਫਰ...