AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਵਿਧਾਇਕ ਹਰਮੀਤ ਪਠਾਣਮਾਜਰਾ ਗ੍ਰਿਫ਼ਤਾਰ, ਅਦਾਲਤ ਵੱਲੋਂ ਭਗੌੜਾ ਕੀਤਾ ਗਿਆ ਸੀ ਘੋਸ਼ਿਤ

ਵਿਧਾਇਕ ਹਰਮੀਤ ਪਠਾਣਮਾਜਰਾ ਦੀ ਗ੍ਰਿ਼ਫ਼ਤਾਰੀ 'ਤੇ ਐਸਐਸਪੀ ਪਟਿਆਲਾ, ਵਰੁਣ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਜਾਰੀ ਸੀ। ਇਸ ਮਾਮਲੇ 'ਚ ਦੋ-ਤਿੰਨ ਇੰਟਰ ਸਟੇਟ ਆਪ੍ਰੇਸ਼ਨ ਤੋਂ ਬਾਅਦ ਪਠਾਣਮਾਜਰਾ ਤੇ ਉਨ੍ਹਾਂ ਦੇ 3 ਸਾਥੀਆਂ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ, ਗਵਾਲੀਅਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਪਠਾਣਮਾਜਰਾ ਤੇ ਉਨ੍ਹਾਂ ਦੇ 3 ਸਾਥੀਆਂ ਨੂੰ ਪਟਿਆਲਾ ਲਿਆਂਦਾ ਗਿਆ ਹੈ ਤੇ ਕਾਨੂੰਨ ਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਵਿਧਾਇਕ ਹਰਮੀਤ ਪਠਾਣਮਾਜਰਾ ਗ੍ਰਿਫ਼ਤਾਰ, ਅਦਾਲਤ ਵੱਲੋਂ ਭਗੌੜਾ ਕੀਤਾ ਗਿਆ ਸੀ ਘੋਸ਼ਿਤ
MLA ਹਰਮੀਤ ਪਠਾਣਮਾਜਰਾ ਦੀ ਪੁਰਾਣੀ ਤਸਵੀਰ
amanpreet-kaur
| Updated On: 25 Mar 2026 10:10 AM IST

ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਗ੍ਰਿਫ਼ਤਾਰੀ ਹੋ ਗਈ ਹੈ। ਉਹ ‘ਤੇ ਜਬਰ-ਜਨਾਹ, ਧੋਖਾਧੜੀ ਤੇ ਹੋਰ ਗੰਭੀਰ ਅਪਰਾਧਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ 2, ਸਤੰਬਰ, 2025 ਤੋਂ ਫ਼ਰਾਰ ਚੱਲ ਰਹੇ ਸਨ। ਉਨ੍ਹਾਂ ਨੂੰ ਇਸ ਮਾਮਲੇ ‘ਚ Proclaimed Offender ਕਰਾਰ ਦਿੱਤਾ ਗਿਆ ਸੀ, ਯਾਨੀ ਕਿ ਪਠਾਣਮਾਜਰਾ ਨੂੰ ਅਦਾਲਤ ਵੱਲੋ ਭਗੌੜਾ ਘੋਸ਼ਿਤ ਕਰਾਰ ਦਿੱਤਾ ਗਿਆ ਸੀ। ਹੁਣ ਲੰਬੇ ਸਮੇਂ ਦੇ ਆਪ੍ਰੇਸ਼ਨ ਤੋਂ ਬਾਅਦ ਪਟਿਆਲਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਗ੍ਰਿਫ਼ਤਾਰੀ ‘ਤੇ ਪਟਿਆਲਾ SSP ਦੀ ਜਾਣਕਾਰੀ

ਵਿਧਾਇਕ ਹਰਮੀਤ ਪਠਾਣਮਾਜਰਾ ਦੀ ਗ੍ਰਿ਼ਫ਼ਤਾਰੀ ‘ਤੇ ਐਸਐਸਪੀ ਪਟਿਆਲਾ, ਵਰੁਣ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਜਾਰੀ ਸੀ। ਇਸ ਮਾਮਲੇ ‘ਚ ਦੋ-ਤਿੰਨ ਇੰਟਰ ਸਟੇਟ ਆਪ੍ਰੇਸ਼ਨ ਤੋਂ ਬਾਅਦ ਪਠਾਣਮਾਜਰਾ ਤੇ ਉਨ੍ਹਾਂ ਦੇ 3 ਸਾਥੀਆਂ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ, ਗਵਾਲੀਅਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਪਠਾਣਮਾਜਰਾ ਤੇ ਉਨ੍ਹਾਂ ਦੇ 3 ਸਾਥੀਆਂ ਨੂੰ ਪਟਿਆਲਾ ਲਿਆਂਦਾ ਗਿਆ ਹੈ ਤੇ ਕਾਨੂੰਨ ਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਠਾਣਮਾਜਰਾ ਦੀ ਜਦੋਂ ਇਹ ਗ੍ਰਿਫ਼ਤਾਰੀ ਹੋਈ, ਉਸ ਸਮੇਂ ਉਹ ਇੱਕ ਸਕਾਰਪੀਓ ਕਾਰ ‘ਚ ਆਪਣੇ ਤਿੰਨ ਸਾਥੀਆਂ ਨਾਲ ਮੌਜੂਦ ਸਨ। ਪਟਿਆਲਾ ਪੁਲਿਸ ਦੀਆਂ 5 ਤੋਂ 6 ਟੀਮਾਂ ਇਸ ਮਾਮਲੇ ‘ਚ ਗ੍ਰਾਊਂਡ ‘ਤੇ ਤੈਨਾਤ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ‘ਚ ਕਾਮਯਾਬੀ ਹਾਸਲ ਕੀਤੀ ਹੈ।

ਕੀ ਹੈ ਪੂਰਾ ਮਾਮਲਾ?

ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਚ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਇੱਕ ਔਰਤ ਨਾਲ ਧੋਖੇ ਨਾਲ ਵਿਆਹ ਕਰਵਾ ਕੇ ਜਬਰ-ਜਨਾਹ ਕੀਤਾ ਸੀ। ਉਨ੍ਹਾਂ ਦੀ ਦੂਜੀ ਪਤਨੀ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਪਠਾਣਮਾਜਰਾ ਨੇ ਉਨ੍ਹਾਂ ਤੋਂ ਆਪਣੇ ਪਹਿਲੇ ਵਿਆਹ ਤੇ ਤਲਾਕਸ਼ੁਦਾ ਹੋਣ ਦੀ ਗੱਲ ਵੀ ਲੁਕਾਈ ਸੀ।

ਔਰਤ ਨੇ ਕਿਹਾ ਸੀ ਕਿ 2013 ‘ਚ ਫੇਸਬੁੱਕ ‘ਤੇ ਮਿਲਣ ਤੋਂ ਬਾਅਦ, ਉਨ੍ਹਾਂ ਦਾ ਵਿਆਹ 2021 ‘ਚ ਇੱਕ ਗੁਰਦੁਆਰੇ ‘ਚ ਹੋਇਆ ਸੀ। ਪਰ, ਸੱਚਾਈ ਉਦੋਂ ਸਾਹਮਣੇ ਆਈ ਜਦੋਂ ਪਹਿਲੀ ਪਤਨੀ ਦਾ ਨਾਮ 2022 ਦੇ ਚੋਣ ਹਲਫ਼ਨਾਮੇ ‘ਚ ਆਇਆ। ਔਰਤ ਨੇ ਪਠਾਣਮਾਜਰਾ ‘ਤੇ ਸਰੀਰਕ ਸ਼ੋਸ਼ਣ, ਧਮਕੀਆਂ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਲਗਾਏ।

ਕਰਨਾਲ ‘ਚ ਗ੍ਰਿਫ਼ਤਾਰੀ ਦੀ ਕੋਸ਼ਿਸ਼, ਵਿਧਾਇਕ ਫ਼ਰਾਰ

ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਹਰਿਆਣਾ ਦੇ ਕਰਨਾਲ ਤੋਂ ਸਤੰਬਰ, 2025 ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਕੇ ਆ ਰਹੀ ਸੀ। ਇਲਜ਼ਾਮ ਹੈ ਕਿ ਇਸ ਦੌਰਾਨ ਪਠਾਣਮਾਜਰਾ ਦੇ ਸਾਥੀਆਂ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਫਾਇਰਿੰਗ ਕੀਤੀ ਗਈ ਤੇ ਉਨ੍ਹਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ।

ਇਸ ਤੋਂ ਬਾਅਦ ਪਠਾਣਮਾਜਰਾ ਤੇ ਉਨ੍ਹਾਂ ਦੇ ਸਾਥੀ ਸਕਾਰਪੀਓ ਤੇ ਇੱਕ ਫਾਰਚੂਨਰ ਕਾਰ ‘ਚ ਫ਼ਰਾਰ ਹੋ ਗਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਫਾਰਚੂਨਰ ਕਾਰ ਨੂੰ ਫੜ੍ਹ ਲਿਆ, ਜਦਕਿ ਸਕਾਰਪਿਓ ਕਾਰ ‘ਚ ਪਠਾਣਮਾਜਰਾ ਫ਼ਰਾਰ ਹੋਣ ‘ਚ ਕਾਮਯਾਬ ਰਹੇ ਸਨ।

Follow Us
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ...
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ...
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ...
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ...
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ...
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ...
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ...
Delhi Blast Case: ਜੰਮੂ-ਕਸ਼ਮੀਰ ਵਿੱਚ NIA ਦੀ 12 ਠਿਕਾਣਿਆਂ 'ਤੇ ਰੇਡ
Delhi Blast Case: ਜੰਮੂ-ਕਸ਼ਮੀਰ ਵਿੱਚ NIA ਦੀ 12 ਠਿਕਾਣਿਆਂ 'ਤੇ ਰੇਡ...
EPFO ਦਾ ਡਿਜੀਟਲ ਅਪਡੇਟ, ਹੁਣ 3 ਦਿਨਾਂ ਮਿਲਣਗੇ ਪੈਸੇ ਤੇ ਆਸਾਨ ਹੋਵੇਗਾ ਖਾਤਾ ਟ੍ਰਾਂਸਫਰ
EPFO ਦਾ ਡਿਜੀਟਲ ਅਪਡੇਟ, ਹੁਣ 3 ਦਿਨਾਂ ਮਿਲਣਗੇ ਪੈਸੇ ਤੇ ਆਸਾਨ ਹੋਵੇਗਾ ਖਾਤਾ ਟ੍ਰਾਂਸਫਰ...