DM ਸੁਸਾਇਡ ਕੇਸ: CM ਮਾਨ ਨੇ ਆਪਣੀ ਡਿਊਟੀ ਪੂਰੀ ਕੀਤੀ, ਮੰਤਰੀ ਦੇ ਅਸਤੀਫ਼ੇ ‘ਤੇ ਬੋਲੇ ਧਾਲੀਵਾਲ; ਕਾਂਗਰਸ ‘ਤੇ ਸਾਧਿਆ ਨਿਸ਼ਾਨਾ
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਗਗਨਦੀਪ ਸਿੰਘ ਰੰਧਾਵਾ ਵਰਗੇ ਪੜ੍ਹੇ-ਲਿਖੇ ਬੰਦੇ ਨੇ ਖ਼ੁਦਕੁਸ਼ੀ ਕਰ ਲਈ, ਇਹ ਬਹੁਤ ਮਾੜੀ ਗੱਲ ਹੋਈ ਹੈ। ਇਸ ਮਾਮਲੇ 'ਚ ਜਿੰਨੀ ਤੇਜ਼ੀ ਨਾਲ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ, ਉਹ ਹੋਰ ਕੋਈ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀਡੀਓ ਵਾਇਰਲ ਹੋਈ ਕਿ ਮੰਤਰੀ ਤੋਂ ਦੁੱਖੀ ਹੋ ਕੇ ਡੀਐਮ ਨੇ ਖ਼ੁਦਕੁਸੀ ਕਰ ਲਈ ਤਾਂ ਉਸੇ ਵੇਲੇ ਹੀ ਮਾਨ ਸਾਹਬ ਨੇ ਆਪਣੇ ਮੰਤਰੀ ਤੋਂ ਅਸਤੀਫ਼ਾ ਮੰਗ ਲਿਆ। ਇਸ ਤੋਂ ਬਾਅਦ ਮੰਤਰੀ 'ਤੇ ਐਫਆਈਆਰ ਦਰਜ ਹੋਈ। ਬੀਤੇ ਦਿਨ ਵੀ ਸੀਐਮ ਸਾਹਬ ਕਹਿ ਚੁੱਕੇ ਹਨ ਕਿ ਚਾਹੇ ਮੰਤਰੀ ਹੋਵੇ ਜਾਂ ਸੰਤਰੀ ਹੋਵੇ, ਕਾਨੂੰਨ ਲਈ ਇੱਕੋ ਜਿਹਾ ਹੈ।
ਵੇਅਰਹਾਊਸ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸੀ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਸੱਤਾ ਧਿਰ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ। ਇਸ ਮੁੱਦੇ ਨੂੰ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਲੋਕ ਸਭਾ ‘ਚ ਵੀ ਉਠਾ ਚੁੱਕੇ ਹਨ। ਇਸ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੰਜਾਬ ਦੇ ਸੰਸਦ ਮੈਂਬਰ ਉਨ੍ਹਾਂ ਨੂੰ ਲਿਖ ਕੇ ਦੇਣ, ਇਸ ਤੋਂ ਬਾਅਦ ਉਹ ਤੁਰੰਤ ਕੇਸ ਸੀਬੀਆਈ ਨੂੰ ਸੌਂਪ ਦੇਣਗੇ। ਉੱਥੇ ਹੀ, ਦੂਜੇ ਪਾਸੇ ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਕੇਸ ‘ਚ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਡਿਊਟੀ ਨਿਭਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀਆਂ ਨੂੰ ਵੀ ਘੇਰਿਆ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਗਗਨਦੀਪ ਸਿੰਘ ਰੰਧਾਵਾ ਵਰਗੇ ਪੜ੍ਹੇ-ਲਿਖੇ ਬੰਦੇ ਨੇ ਖ਼ੁਦਕੁਸ਼ੀ ਕਰ ਲਈ, ਇਹ ਬਹੁਤ ਮਾੜੀ ਗੱਲ ਹੋਈ ਹੈ। ਇਸ ਮਾਮਲੇ ‘ਚ ਜਿੰਨੀ ਤੇਜ਼ੀ ਨਾਲ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ, ਉਹ ਹੋਰ ਕੋਈ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀਡੀਓ ਵਾਇਰਲ ਹੋਈ ਕਿ ਮੰਤਰੀ ਤੋਂ ਦੁੱਖੀ ਹੋ ਕੇ ਡੀਐਮ ਨੇ ਖ਼ੁਦਕੁਸੀ ਕਰ ਲਈ ਤਾਂ ਉਸੇ ਵੇਲੇ ਹੀ ਮਾਨ ਸਾਹਬ ਨੇ ਆਪਣੇ ਮੰਤਰੀ ਤੋਂ ਅਸਤੀਫ਼ਾ ਮੰਗ ਲਿਆ। ਇਸ ਤੋਂ ਬਾਅਦ ਮੰਤਰੀ ‘ਤੇ ਐਫਆਈਆਰ ਦਰਜ ਹੋਈ। ਬੀਤੇ ਦਿਨ ਵੀ ਸੀਐਮ ਸਾਹਬ ਕਹਿ ਚੁੱਕੇ ਹਨ ਕਿ ਚਾਹੇ ਮੰਤਰੀ ਹੋਵੇ ਜਾਂ ਸੰਤਰੀ ਹੋਵੇ, ਕਾਨੂੰਨ ਲਈ ਇੱਕੋ ਜਿਹਾ ਹੈ।
ਅਸੀਂ ਡੀਐਮ ਦੇ ਪਰਿਵਾਰ ਨਾਲ ਖੜ੍ਹੇ ਹਾਂ: ਧਾਲੀਵਾਲ
ਧਾਲੀਵਾਲ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ। ਜਿਹੜੀ ਸਾਡੀ ਡਿਊਟੀ ਸੀ ਤੇ ਮੁੱਖ ਮੰਤਰੀ ਦੀ ਡਿਊਟੀ ਸੀ, ਉਹ ਮੁੱਖ ਮੰਤਰੀ ਨੇ ਪੂਰੀ ਈਮਾਨਦਾਰੀ ਨਾਲ ਨਿਭਾਈ ਹੈ। ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਤੇ ਅਦਾਲਤਾਂ ਨੇ ਆਪਣਾ ਕੰਮ ਕਰਨਾ ਹੈ। ਵਿਧਾਇਕ ਨੇ ਅੱਗੇ ਕਿਹਾ ਕਿ ਅਸੀਂ ਪਰਿਵਾਰ (ਡੀਐਮ ਦੇ ਪਰਿਵਾਰ) ਦੇ ਨਾਲ ਹਾਂ ਤੇ ਹਮੇਸ਼ਾ ਹੀ ਆਪਣੀ ਭੈਣ (ਡੀਐਮ ਦੀ ਪਤਨੀ) ਦੇ ਨਾਲ ਤੇ ਬੱਚਿਆਂ ਦੇ ਨਾਲ ਰਹਾਂਗੇ। ਅਸੀਂ ਉਨ੍ਹਾਂ ਦੇ ਘਰ ‘ਚ ਵੀ ਜਾਵਾਂਗੇ।
ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿੰਨਾ ਇਹ ਜ਼ੋਰ ਇੱਥੇ ਲਗਾ ਰਹੇ ਹਨ, ਜੇਕਰ ਕਾਂਗਰਸੀ ਜਿਸ ਸਮੇਂ ਸਿੱਖਾਂ ਦਾ ਕਤਲੇਆਮ ਹੋਇਆ, ਉਸ ਸਮੇਂ ਕਾਂਗਰਸ ਦੇ ਦਿੱਲੀ ਦਫ਼ਤਰ ਬਾਹਰ ਲਗਾਉਂਦੇ। ਇੰਨਾ ਨੂੰ ਸ਼ਰਮ ਨਹੀਂ ਆਉਂਦੀ ਕਿ ਇੰਨਾ ਦੀ ਆਪਣੀ ਕੀ ਕਰਤੂਤ ਹੈ। ਇਹ ਨਾਅਰਾ ਲਗਾਉਣ ਦੀ ਜਗਦੀਸ਼ ਟਾਈਟਲਰ ਨੂੰ ਬਾਹਰ ਕੱਢੋ।
ਧਾਲੀਵਾਲ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਨੇ ਤਾਂ ਆਪਣੇ ਮੰਤਰੀ ਨੂੰ ਬਾਹਰ ਕੱਢ ਕੇ ਦਿਖਾ ਦਿੱਤਾ ਹੈ ਤੇ ਇਹ ਪਹਿਲੀ ਵਾਰ ਨਹੀਂ ਹੈ ਕਿ ਅਜਿਹਾ ਕਦਮ ਚੁੱਕਿਆ ਗਿਆ ਹੋਵੇ। ਸਾਡੀ ਪਾਰਟੀ ਦਾ ਤੈਅ ਹੈ ਕਿ ਜੇਕਰ ਕੋਈ ਵੀ ਆਦਮੀ ਤੇ ਕਿਸੇ ਵੀ ਪੱਧਰ ਦਾ ਆਦਮੀ ਗਲਤ ਕਦਮ ਚੁੱਕਦਾ ਹੈ, ਉਸ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ, ਉਨ੍ਹਾਂ ਦਾ ਨਾਮ ਲੈ ਕੇ ਇੱਕ ਪਰਿਵਾਰ ਨੇ ਖ਼ੁਦਕੁਸ਼ੀ ਕੀਤੀ ਸੀ, ਕੀ ਉਨ੍ਹਾਂ ਨੇ ਐਕਸ਼ਨ ਲਿਆ ਸੀ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਗੁਰਜੀਤ ਸਿੰਘ ਔਜਲਾ ਦਾ ਨਾਮ ਲੈ ਕੇ ਵੀ ਨਿਸ਼ਾਨਾ ਸਾਧਿਆ।


