16 ਮਈ ਤੋਂ ਸ਼ੁਰੂ ਹੋਵੇਗਾ ਡੇਰਾ ਬਿਆਸ ਸਤਿਸੰਗ, ਭਾਰਤ-ਪਾਕ ਤਣਾਅ ਕਾਰਨ ਹੋਇਆ ਸੀ ਰੱਦ
ਪ੍ਰੋਗਰਾਮ 16 ਮਈ ਨੂੰ ਸ਼ਾਮ 4 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਸਵਾਲ-ਜਵਾਬ ਸੈਸ਼ਨ ਨਾਲ ਆਰੰਭ ਕੀਤਾ ਜਾਵੇਗਾ। ਇਸ ਦੌਰਾਨ 17 ਮਈ ਦੀ ਸਵੇਰ ਨੂੰ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਖੁੱਲ੍ਹੀ ਕਾਰ 'ਚ ਆਉਣਗੇ ਅਤੇ ਸ਼ਰਧਾਲੂਆਂ ਨੂੰ ਦਰਸ਼ਨ ਵੀ ਦੇਣਗੇ। ਇਹ ਭੰਡਾਰਾ 18 ਮਈ ਨੂੰ ਸਮਾਪਤ ਹੋਣਾ ਹੈ।

Dera Radha Swami Satsang Beas: ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ‘ਚ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਤਿਸੰਗ 16 ਤੋਂ 18 ਮਈ ਤੱਕ ਤਿੰਨ ਦਿਨਾਂ ਸਾਲਾਨਾ ਭੰਡਾਰਾ ਆਯੋਜਿਤ ਕੀਤਾ ਜਾਵੇਗਾ। ਡੇਰਾ ਪ੍ਰਬੰਧਕਾਂ ਨੇ ਇਸ ਦੇ ਸਬੰਧ ‘ਚ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ-ਪਾਕਿ ਬਾਰਡਰ ‘ਤੇ ਬਣੇ ਤਣਾਅ ਕਾਰਨ ਮੈਗਾ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ ਜੋ 11 ਤੇ 18 ਮਈ ਨੂੰ ਹੋਣਾ ਸੀ।
ਇਹ ਪ੍ਰੋਗਰਾਮ 16 ਮਈ ਨੂੰ ਸ਼ਾਮ 4 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਸਵਾਲ-ਜਵਾਬ ਸੈਸ਼ਨ ਨਾਲ ਆਰੰਭ ਕੀਤਾ ਜਾਵੇਗਾ। ਇਸ ਦੌਰਾਨ 17 ਮਈ ਦੀ ਸਵੇਰ ਨੂੰ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਖੁੱਲ੍ਹੀ ਕਾਰ ‘ਚ ਆਉਣਗੇ ਅਤੇ ਸ਼ਰਧਾਲੂਆਂ ਨੂੰ ਦਰਸ਼ਨ ਵੀ ਦੇਣਗੇ। ਇਹ ਭੰਡਾਰਾ 18 ਮਈ ਨੂੰ ਸਮਾਪਤ ਹੋਣਾ ਹੈ। ਇਸ ਦਿਨ ਜਸਦੀਪ ਸਿੰਘ ਗਿੱਲ ਸਤਿਸੰਗ ਵੀ ਕਰਨਗੇ।
ਇਸ ਸਮਾਗਮ ‘ਚ ਭਾਰਤ ਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂਆਂ ਪਹੁੰਚਦੇ ਹਨ ਅਤੇ ਉਮੀਦ ਹੈ ਕਿ ਇਹ ਇੱਥੇ ਪਹੁੰਚਣਗੇ। ਡੇਰਾ ਪ੍ਰਬੰਧਕਾਂ ਨੇ ਸਾਰੇ ਸਤਿਸੰਗ ਘਰਾਂ ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਭੇਜ ਦਿੱਤੀ ਹੈ।
ਭਾਰਤ-ਪਾਕਿਸਤਾਨ ਸਰਹੱਦ ‘ਤੇ ਵਧਦੇ ਤਣਾਅ ਦੇ ਮੱਦੇਨਜ਼ਰ, ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਨੇ 11 ਮਈ ਦਾ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤਾ ਸੀ। ਡੇਰਾ ਪ੍ਰਬੰਧਨ ਨੇ ਸੁਰੱਖਿਆ ਕਾਰਨਾਂ ਕਰਕੇ 9 ਤੋਂ 11 ਮਈ ਤੱਕ ਹੋਣ ਵਾਲਾ ਤਿੰਨ ਦਿਨਾਂ ਸਾਲਾਨਾ ਭੰਡਾਰਾ ਮੁਲਤਵੀ ਕਰ ਦਿੱਤਾ ਸੀ। ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਬਿਆਸ ਵਿੱਚ ਹਰ ਸਾਲ ਆਯੋਜਿਤ ਕੀਤਾ ਜਾਣ ਵਾਲਾ ਇਹ ਸਤਿਸੰਗ ਪ੍ਰੋਗਰਾਮ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਅਧਿਆਤਮਿਕ ਇਕੱਠ ਹੈ।