Dera Baba Nanak Updates: ਡੇਰਾ ਬਾਬਾ ਨਾਨਕ ਵਿੱਚ AAP ਦੀ ਜਿੱਤ, ਜਤਿੰਦਰ ਕੌਰ ਰੰਧਾਵਾ ਨੂੰ ਹਰਾਇਆ
Dera Baba Nanak Result: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਜੇਕਰ ਗੱਲ ਕਰ ਲਈ ਜਾਵੇ ਹਲਕਾ ਡੇਰਾ ਬਾਬਾ ਨਾਨਕ ਦੀ ਤਾਂ ਐਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਫ਼ਸਵਾਂ ਮੁਕਾਬਲਾ ਦਿਖਾਈ ਦਿੱਤਾ। ਪਰ ਅਖੀਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ ਜਿੱਤ ਹਾਸਿਲ ਹੋਈ।

ਡੇਰਾ ਬਾਬਾ ਨਾਨਕ ਵਿੱਚ AAP ਦੀ ਜਿੱਤ, ਜਤਿੰਦਰ ਕੌਰ ਰੰਧਾਵਾ ਨੂੰ ਹਰਾਇਆ
ਹੌਟ ਸੀਟ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਜਿੱਤ ਹਾਸਿਲ ਕੀਤੀ ਹੈ। ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 5 ਹਜ਼ਾਰ 722 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।
ਗੁਰਦੀਪ ਸਿੰਘ ਰੰਧਾਵਾ ਨੂੰ 59 ਹਜ਼ਾਰ 44 ਵੋਟਾਂ ਮਿਲੀਆਂ ਜਦੋਂਕਿ ਦੂਜੇ ਨੰਬਰ ਤੇ ਰਹੀ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 53 ਹਜ਼ਾਰ 322 ਵੋਟਾਂ ਮਿਲੀਆਂ। ਭਾਜਪਾ ਦੇ ਉਮੀਦਵਾਰ ਰਵੀ ਕਰਨ ਸਿੰਘ ਕਾਹਲੋਂ ਤੀਜੇ ਨੰਬਰ ਤੇ ਰਹੇ। ਉਹਨਾਂ ਨੂੰ 6 ਹਜ਼ਾਰ 449 ਵੋਟਾਂ ਮਿਲੀਆਂ।