AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸਰਕਾਰੀ ਐਂਬੂਲੈਂਸ ‘ਚ ਡਰਾਈਵਰ ਕਰ ਰਿਹਾ ਸੀ ਹੈਰੋਇਨ ਦੀ ਤਸਕਰੀ, ਪੁਲਿਸ ਨੇ ਚਾਲਕ ਸਮੇਤ 3 ਨੂੰ ਕੀਤਾ ਕਾਬੂ

ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ, ਕਾਹਲਾਂਵਾਲੀ ਪਿੰਡ ਦੇ ਪੁਲ 'ਤੇ ਇੱਕ ਸਰਕਾਰੀ ਐਂਬੂਲੈਂਸ, ਨੰਬਰ ਪੀਬੀ-11 ਸੀਵੀ-7110, ਸ਼ੱਕੀ ਹਾਲਤ 'ਚ ਖੜੀ ਦੇਖੀ ਗਈ। ਜਾਂਚ ਕਰਨ 'ਤੇ, ਐਂਬੂਲੈਂਸ ਦੀ ਪਿਛਲੀ ਸੀਟ 'ਤੇ ਤਿੰਨ ਵਿਅਕਤੀ ਮਿਲੇ, ਉਹ ਇਲੈਕਟ੍ਰੋਨਿਕ ਕਾਂਟੇ ਨਾਲ ਨਸ਼ੀਲਾ ਪਦਾਰਥ ਤੋਲ ਰਹੇ ਸਨ।

ਸਰਕਾਰੀ ਐਂਬੂਲੈਂਸ 'ਚ ਡਰਾਈਵਰ ਕਰ ਰਿਹਾ ਸੀ ਹੈਰੋਇਨ ਦੀ ਤਸਕਰੀ, ਪੁਲਿਸ ਨੇ ਚਾਲਕ ਸਮੇਤ 3 ਨੂੰ ਕੀਤਾ ਕਾਬੂ
ਸਰਕਾਰੀ ਐਂਬੂਲੈਂਸ ‘ਚ ਡਰਾਈਵਰ ਕਰ ਰਿਹਾ ਸੀ ਹੈਰੋਇਨ ਦੀ ਤਸਕਰੀ, ਪੁਲਿਸ ਨੇ ਚਾਲਕ ਸਮੇਤ 3 ਨੂੰ ਕੀਤਾ ਕਾਬੂ
Follow Us
avtar-singh
| Updated On: 22 Jan 2026 12:30 PM IST

ਡੇਰਾ ਬਾਬਾ ਨਾਨਕ ਪੁਲਿਸ ਨੇ ਸਰਕਾਰੀ ਐਂਬੂਲੈਂਸ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਐਂਬੂਲੈਂਸ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਕਾਹਲਾਂਵਾਲੀ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਇੱਕ ਮਹੀਨਾ ਪਹਿਲਾਂ ਹੀ ਠੇਕੇ ਦੇ ਆਧਾਰ ‘ਤੇ ਡਰਾਈਵਰ ਦੀ ਨੌਕਰੀ ‘ਤੇ ਸ਼ਾਮਲ ਹੋਇਆ ਸੀ ਤੇ ਉਸ ‘ਤੇ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਮਾਮਲਾ ਦਰਜ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਵਿਅਕਤੀ ਨਸ਼ੀਲੇ ਪਦਾਰਥ ਖਰੀਦਣ ਆਏ ਸਨ।

ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ, ਕਾਹਲਾਂਵਾਲੀ ਪਿੰਡ ਦੇ ਪੁਲ ‘ਤੇ ਇੱਕ ਸਰਕਾਰੀ ਐਂਬੂਲੈਂਸ, ਨੰਬਰ ਪੀਬੀ-11 ਸੀਵੀ-7110, ਸ਼ੱਕੀ ਹਾਲਤ ‘ਚ ਖੜੀ ਦੇਖੀ ਗਈ। ਜਾਂਚ ਕਰਨ ‘ਤੇ, ਐਂਬੂਲੈਂਸ ਦੀ ਪਿਛਲੀ ਸੀਟ ‘ਤੇ ਤਿੰਨ ਵਿਅਕਤੀ ਮਿਲੇ, ਉਹ ਇਲੈਕਟ੍ਰੋਨਿਕ ਕਾਂਟੇ ਨਾਲ ਨਸ਼ੀਲਾ ਪਦਾਰਥ ਤੋਲ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਨਾਮ ਤੇ ਪਤੇ ਪੁੱਛੇ ਗਏ ਤਾਂ ਉਨ੍ਹਾਂ ਨੇ ਆਪਣੀ ਪਛਾਣ ਗੁਰਵਿੰਦਰ ਸਿੰਘ, ਵਾਸੀ ਕਾਹਲਾਂਵਾਲੀ ਐਂਬੂਲੈਂਸ ਡਰਾਈਵਰ। ਕੁਲਦੀਪ ਸਿੰਘ ਵਾਸੀ ਅਬਦਾਲ ਤੇ ਰੌਬਿਨ ਮਸੀਹ ਵਾਸੀ ਖਾਸਾ ਪਿੰਡ, ਡੇਰਾ ਬਾਬਾ ਨਾਨਕ ਥਾਣੇ ਵਜੋਂ ਦੱਸੀ, ਜੋ ਕਿ ਨਸ਼ੀਲੇ ਪਦਾਰਥ ਖਰੀਦਣ ਆਏ ਸਨ।

ਐਸਐਚਓ ਗੁਰਦਰਸ਼ਨ ਸਿੰਘ ਨੇ ਅੱਗੇ ਦੱਸਿਆ ਕਿ ਗੁਰਵਿੰਦਰ ਸਿੰਘ ਤੋਂ 4 ਗ੍ਰਾਮ ਹੈਰੋਇਨ, ਤੇ ਕੁਲਦੀਪ ਸਿੰਘ ਤੇ ਰੌਬਿਨ ਮਸੀਹ ਤੋਂ 3-3 ਗ੍ਰਾਮ, ਕੁੱਲ 10 ਗ੍ਰਾਮ ਬਰਾਮਦ ਕੀਤੀ ਗਈ। ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਐਂਬੂਲੈਂਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਡਰਾਈਵਰ ਨੇ ਦੱਸਿਆ ਕਿ ਐਂਬੂਲੈਂਸ ਉਸ ਨੂੰ ਪਟਿਆਲਾ ਤੋਂ ਜਾਰੀ ਕੀਤੀ ਗਈ ਸੀ ਤੇ ਮਰੀਜ਼ਾਂ ਦੀ ਜਾਂਚ ਲਈ ਪਿੰਡ-ਪਿੰਡ ਜਾਂਦੀ ਹੈ।

ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ...
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?...
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...