ਦਿੱਲੀ ਬਲਾਸਟ ਦਾ ਪੰਜਾਬ ਹੜ੍ਹ ਨਾਲ ਲਿੰਕ? ਰਵਨੀਤ ਬਿੱਟੂ ਬੋਲੇ- ਪਾਕਿਸਤਾਨ ਨੇ ਬਾਰਡਰ ਦੀ ਟੁੱਟੀ ਫੈਂਸਿੰਗ ਦਾ ਚੁੱਕਿਆ ਫਾਇਦਾ

Updated On: 

13 Nov 2025 10:56 AM IST

Delhi Blast Ravneet Bittu Statement: ਰਵਨੀਤ ਬਿੱਟੂ ਨੇ ਕਿਹਾ ਕਿ ਇਸ ਬਲਾਸਟ ਦੇ ਪਿੱਛੇ ਜਿੰਨੇ ਵੀ ਡਾਕਟਰ, ਪ੍ਰੋਫੈਸਰ ਤੇ ਲੇਡੀਜ਼ ਮੌਜੂਦ ਸਨ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਉੱਥੇ ਗਰੀਬ ਲੋਕ ਸਨ, ਕੋਈ ਸੜਕ 'ਤੇ ਚੱਲ ਰਿਹਾ ਸੀ... ਤੁਸੀਂ ਲੜਨਾ ਹੈ ਤੇ ਸਾਡੀ ਫੌਜ ਨਾਲ ਲੜੋ। ਉਨ੍ਹਾਂ ਨੇ ਕਿਹਾ ਕਿ ਇਸ ਪਿੱਛੇ ਸਿੱਧਾ ਪਾਕਿਸਤਾਨ ਦਾ ਹੱਥ ਹੈ। ਹੜ੍ਹ ਦੌਰਾਨ ਪੰਜਾਬ ਪੁਲਿਸ ਨੇ ਵੀ ਪੈਰਾ-ਮਿਲਟਰੀ ਫੋਰਸ ਮੰਗਵਾਈ ਸੀ, 50 ਤੋਂ ਉੱਪਰ ਟੁਕੜੀਆਂ ਮੰਗਵਾਈਆਂ ਗਈਆਂ ਸਨ।

ਦਿੱਲੀ ਬਲਾਸਟ ਦਾ ਪੰਜਾਬ ਹੜ੍ਹ ਨਾਲ ਲਿੰਕ? ਰਵਨੀਤ ਬਿੱਟੂ ਬੋਲੇ- ਪਾਕਿਸਤਾਨ ਨੇ ਬਾਰਡਰ ਦੀ ਟੁੱਟੀ ਫੈਂਸਿੰਗ ਦਾ ਚੁੱਕਿਆ ਫਾਇਦਾ

ਰਵਨੀਤ ਬਿੱਟੂ ਨੇ ਦਿੱਲੀ ਬਲਾਸਟ ਬਾਰੇ ਕੀ ਕਿਹਾ?

Follow Us On

ਕੇਂਦਰੀ ਰੇਲ ਰਾਜ ਮੰਤਰੀ ਤੇ ਰਾਜ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਦਿੱਲੀ ਬਲਾਸਟ ਦੇ ਪਿੱਛੇ ਕਿਸੇ ਹੋਰ ਦਾ ਨਹੀਂ, ਸਗੋਂ ਪਾਕਿਸਤਾਨ ਦਾ ਹੱਥ ਹੈ। ਉਨ੍ਹਾਂ ਨੇ ਤਰਕ ਦਿੱਤਾ ਹੈ ਕਿ ਪੰਜਾਬ ‘ਚ ਆਏ ਹੜ੍ਹਾਂ ਦੇ ਦੌਰਾਨ ਬਾਰਡਰ ਦੀ ਫੈਂਸਿੰਗ (ਤਾਰ) ਟੁੱਟ ਗਈ ਸੀ। ਇਸੇ ਦਾ ਫਾਇਦਾ ਚੁੱਕ ਕੇ ਹਥਿਆਰ-ਅਸਲਾ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਟੀਮਾਂ ਨਾਲ ਇਕੱਠੇ ਕੰਮ ਕਰ ਰਹੇ ਹਨ ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਇਸ ਬਲਾਸਟ ਦੇ ਪਿੱਛੇ ਜਿੰਨੇ ਵੀ ਡਾਕਟਰ, ਪ੍ਰੋਫੈਸਰ ਤੇ ਲੇਡੀਜ਼ ਮੌਜੂਦ ਸਨ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਉੱਥੇ ਗਰੀਬ ਲੋਕ ਸਨ, ਕੋਈ ਸੜਕ ‘ਤੇ ਚੱਲ ਰਿਹਾ ਸੀ… ਤੁਸੀਂ ਲੜਨਾ ਹੈ ਤੇ ਸਾਡੀ ਫੌਜ ਨਾਲ ਲੜੋ। ਉਨ੍ਹਾਂ ਨੇ ਕਿਹਾ ਕਿ ਇਸ ਪਿੱਛੇ ਸਿੱਧਾ ਪਾਕਿਸਤਾਨ ਦਾ ਹੱਥ ਹੈ। ਹੜ੍ਹ ਦੌਰਾਨ ਪੰਜਾਬ ਪੁਲਿਸ ਨੇ ਵੀ ਪੈਰਾ-ਮਿਲਟਰੀ ਫੋਰਸ ਮੰਗਵਾਈ ਸੀ, 50 ਤੋਂ ਉੱਪਰ ਟੁਕੜੀਆਂ ਮੰਗਵਾਈਆਂ ਗਈਆਂ ਸਨ।

ਮੰਤਰੀ ਬਿੱਟੂ ਨੇ ਕਿਹਾ ਕਿ ਮੇਰਾ ਖੁਦ ਕਹਿਣਾ ਹੈ ਉਸੇ ਦੌਰਾਨ ਭਾਰਤੀ ਮਾਤਰਾ ‘ਚ ਅਸਲਾ ਭੇਜਿਆ ਗਿਆ। ਤੁਸੀਂ ਅੰਦਾਜ਼ਾ ਲਗਾਓ, 3 ਹਜ਼ਾਰ ਕਿੱਲੋ (ਵਿਸਫੋਟਕ ਪਦਾਰਥ) ਫੜਿਆ ਗਿਆ ਹੈ। ਪਾਕਿਸਤਾਨ ਤੇ ਇਨ੍ਹਾਂ ਨੂੰ (ਅੱਤਵਾਦੀਆਂ) ਪੀਐਮ ਮੋਦੀ ਤੇ ਗ੍ਰਹਿ ਮੰਤਰੀ ਸ਼ਾਹ ਨੇ ਦੱਸ ਦਿੱਤਾ ਹੈ ਕਿ ਇਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਇੱਥੋਂ ਤੱਕ ਕਿ ਇਨ੍ਹਾਂ ਦੀਆਂ ਅਗਲੀਆਂ ਪੀੜ੍ਹਿਆਂ ਤੱਕ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।