ਅੰਗੀਠੀ ਫਿਰ ਬਣੀ ਮੌਤ ਦਾ ਕਾਰਨ, ਲੁਧਿਆਣਾ ‘ਚ ਪਤੀ ਪਤਨੀ ਦੀ ਦਮ ਘੁੱਟਣ ਨਾਲ ਮੌਤ
ਮਾਮਲਾ ਲੁਧਿਆਣਾ ਦੇ ਗੁਰੂ ਗੋਬਿੰਦ ਸਿਂਘ ਨਗਰ ਦਾ ਡਾਬਾ ਰੋਡ ਗਲੀ ਨੰਬਰ ਤਿੰਨ ਦਾ ਹੈ, ਜਿੱਥੇ ਬੀਤੀ ਦੇਰ ਰਾਤ ਘਰ ਅੰਦਰ ਸੁੱਤੇ ਪਏ ਪਤੀ-ਪਤਨੀ ਦੀ ਮੌਤ ਹੋ ਗਈ, ਉਨ੍ਹਾਂ ਦੀ ਮੌਤ ਦੀ ਵਜ੍ਹਾ ਅੰਗੀਠੀ ਨੂੰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੰਦ ਕਮਰੇ 'ਚ ਅੰਗੀਠੀ ਬਾਲ ਕੇ ਸੌ ਰਹੇ ਸਨ, ਜਿਸ ਕਾਰਨ ਕਮਰੇ ਅੰਦਰ ਗੈਸ ਬਣ ਗਈ ਅਤੇ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਸਰਦੀਆਂ ਵਿੱਚ ਲੋਕ ਠੰਡ ਤੋਂ ਬਚਣ ਲਈ ਅੰਗੀਠੀ ਦਾ ਸਹਾਰਾ ਲੈਂਦੇ ਪਰ ਇਹ ਅੰਗੀਠੀ ਲੋਕਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਲੋਕ ਸੌਂਦੇ ਸਮੇਂ ਅੰਗੀਠੀ ਕਮਰੇ ਅੰਦਰ ਰੱਖ ਲੈਂਦੇ ਰਨ ਅਤੇ ਸੁੱਤੇ-ਸੁੱਤੇ ਹੀ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਅੰਗੀਠੀ ਪਤੀ-ਪਤਨੀ ਦੀ ਮੌਤ ਦਾ ਕਾਰਨ ਬਣੀ ਹੈ।
ਮਾਮਲਾ ਲੁਧਿਆਣਾ ਦੇ ਗੁਰੂ ਗੋਬਿੰਦ ਸਿਂਘ ਨਗਰ ਦਾ ਡਾਬਾ ਰੋਡ ਗਲੀ ਨੰਬਰ ਤਿੰਨ ਦਾ ਹੈ, ਜਿੱਥੇ ਬੀਤੀ ਦੇਰ ਰਾਤ ਘਰ ਅੰਦਰ ਸੁੱਤੇ ਪਏ ਪਤੀ-ਪਤਨੀ ਦੀ ਮੌਤ ਹੋ ਗਈ, ਉਨ੍ਹਾਂ ਦੀ ਮੌਤ ਦੀ ਵਜ੍ਹਾ ਅੰਗੀਠੀ ਨੂੰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੰਦ ਕਮਰੇ ‘ਚ ਅੰਗੀਠੀ ਬਾਲ ਕੇ ਸੌ ਰਹੇ ਸਨ, ਜਿਸ ਕਾਰਨ ਕਮਰੇ ਅੰਦਰ ਗੈਸ ਬਣ ਗਈ ਅਤੇ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਕਰਨ ਪਾਂਡੇ ਜਿਸ ਦੀ ਉਮਰ ਲਗਭਗ 40 ਸਾਲ ਦੱਸੀ ਜਾ ਰਹੀ ਹੈ ਅਤੇ ਉਸਦੀ ਪਤਨੀ ਕਮਲਾ ਪਾਂਡੇ ਦੀ ਉਮਰ 38 ਸਾਲ ਦੇ ਨੇੜੇ ਦੱਸੀ ਜਾ ਰਹੀ ਹੈ। ਦੋਵੇਂ ਹੀ ਆਪਣੇ ਘਰ ਦੇ ਵਿੱਚ ਮ੍ਰਿਤ ਪਾਏ ਗਏ, ਜਦੋਂ ਸਵੇਰੇ ਕੋਈ ਘਰੋਂ ਬਾਹਰ ਨਹੀਂ ਨਿਕਲਿਆ ਤਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ ਤੇ ਆ ਕੇ ਪਤੀ-ਪਤਨੀ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਹੈ।