ਅੰਮ੍ਰਿਤਸਰ ‘ਚ ਕਾਊਂਟਰ-ਇੰਟੈਲੀਜੈਂਸ ਨੂੰ ਵੱਡੀ ਸਫਲਤਾ, 6 ਹੈਂਡ ਗ੍ਰਨੇਡ ਤੇ 12 ਪਿਸਤੌਲ ਬਰਾਮਦ; 3 ਮੁਲਜ਼ਮ ਗ੍ਰਿਫ਼ਤਾਰ

Updated On: 

08 Jul 2026 14:09 PM IST

ਮੁੱਢਲੀ ਜਾਂਚ ਤੋਂ ਪਤਾ ਚਲਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ 'ਚ ਸਥਿਤ ਇੱਕ ਤਸਕਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਜਾਂਚ ਤੋਂ ਪਤਾ ਚੱਲਦਾ ਹੈ ਕਿ ਪੂਰੇ ਨੈੱਟਵਰਕ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ, ISI ਤੇ ਵਿਦੇਸ਼ਾਂ 'ਚ ਸਰਗਰਮ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਸੰਚਾਲਕਾਂ ਦਾ ਸਮਰਥਨ ਪ੍ਰਾਪਤ ਸੀ।

ਅੰਮ੍ਰਿਤਸਰ ਚ ਕਾਊਂਟਰ-ਇੰਟੈਲੀਜੈਂਸ ਨੂੰ ਵੱਡੀ ਸਫਲਤਾ, 6 ਹੈਂਡ ਗ੍ਰਨੇਡ ਤੇ 12 ਪਿਸਤੌਲ ਬਰਾਮਦ; 3 ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਕਾਊਂਟਰ-ਇੰਟੈਲੀਜੈਂਸ ਨੂੰ ਵੱਡੀ ਸਫਲਤਾ

ਕਾਊਂਟਰ-ਇੰਟੈਲੀਜੈਂਸ ਨੇ ਅੰਮ੍ਰਿਤਸਰ ‘ਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਤੇ ਵਿਸਫੋਟਕਾਂ ਦੀ ਤਸਕਰੀ ‘ਚ ਸ਼ਾਮਲ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ‘ਚੋਂ 6 ਹੈਂਡ ਗ੍ਰਨੇਡ ਤੇ 12 ਪਿਸਤੌਲ ਬਰਾਮਦ ਕੀਤੇ ਗਏ ਹਨ।

ਮੁੱਢਲੀ ਜਾਂਚ ਤੋਂ ਪਤਾ ਚਲਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ‘ਚ ਸਥਿਤ ਇੱਕ ਤਸਕਰ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਜਾਂਚ ਤੋਂ ਪਤਾ ਚੱਲਦਾ ਹੈ ਕਿ ਪੂਰੇ ਨੈੱਟਵਰਕ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ, ISI ਤੇ ਵਿਦੇਸ਼ਾਂ ‘ਚ ਸਰਗਰਮ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਸੰਚਾਲਕਾਂ ਦਾ ਸਮਰਥਨ ਪ੍ਰਾਪਤ ਸੀ।

ਪੁਲਿਸ ਦੇ ਅਨੁਸਾਰ, ਹਥਿਆਰਾਂ ਤੇ ਵਿਸਫੋਟਕਾਂ ਦੀ ਇਹ ਖੇਪ ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਤੇ ਜਨਤਾ ‘ਚ ਡਰ ਦਾ ਮਾਹੌਲ ਪੈਦਾ ਕਰਨ ਦੇ ਉਦੇਸ਼ ਨਾਲ ਪ੍ਰਾਪਤ ਕੀਤੀ ਗਈ ਸੀ। ਸਮੇਂ ਸਿਰ ਪੁਲਿਸ ਕਾਰਵਾਈ ਨੇ ਇੱਕ ਵੱਡੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।

ਇਸ ਮਾਮਲੇ ‘ਚ ਅਸਲਾ ਐਕਟ, ਵਿਸਫੋਟਕ ਪਦਾਰਥ ਐਕਟ ਤੇ ਭਾਰਤੀ ਨਿਆਏ ਸੰਹਿਤਾ (BNS) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਪੁਲਿਸ ਸਟੇਸ਼ਨ ‘ਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ।

ਪੰਜਾਬ ਪੁਲਿਸ ਇਸ ਸਮੇਂ ਨੈੱਟਵਰਕ ਦੇ ਅੱਗੇ ਤੇ ਪਿੱਛੇ ਦੇ ਲਿੰਕਸ ਦਾ ਪਤਾ ਲਗਾਉਣ, ਹੋਰ ਸਾਥੀਆਂ ਦੀ ਪਛਾਣ ਕਰਨ ਤੇ ਪੂਰੇ ਮਾਡਿਊਲ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਨ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ।

Follow Us
Related Stories
ਖੰਨਾ ‘ਚ ਛੱਤ ‘ਤੇ ਚੜ੍ਹ ਕੇ ਐਨਕਾਊਂਟਰ ਦਾ ਡਰਾਮਾ ਕਰਨ ਵਾਲਾ ਨਿਕਲਿਆ ਬਦਮਾਸ਼, ਲੱਖਾਂ ਦੀ ਸੋਨਾ ਚੋਰੀ ਮਾਮਲੇ ‘ਚ ਸੀ ਲੋੜੀਂਦਾ
ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਐਲਾਨ, ਜੇ ਨਾ ਕੀਤਾ ਇਹ ਕੰਮ ਤਾਂ ਬੰਦ ਹੋ ਸਕਦੀ ਹੈ ‘ਮਾਵਾ ਧੀਆ ਯੋਜਨਾ’ ਦੀ ਰਾਸ਼ੀ
ਮਾਨਸੂਨ ਦੀ ਸ਼ੁਰੂਆਤ ਦੇ ਨਾਲ ਘੱਗਰ ਦਰਿਆ ਦੇ ਕੰਢੇ ਚੌਕਸੀ, ਪ੍ਰਸ਼ਾਸਨ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ​​ਕਰਨ ‘ਚ ਰੁੱਝਿਆ
FBI ਦੀ ਕ੍ਰਿਮਿਨਲ ਲਿਸਟ ‘ਚ ਆਉਣ ਤੋਂ ਬਾਅਦ SHO ਟਾਂਡਾ ਗੁਰਿੰਦਰਜੀਤ ਲਾਈਨ ਹਾਜ਼ਰ, ਐਸਪੀ ਦਿਹਾਤੀ ਜਲੰਧਰ ਕਰਨਗੇ ਜਾਂਚ
328 ਪਾਵਨ ਸਰੂਪ ਮਾਮਲਾ: SIT ਨੇ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਕੀਤਾ ਦੌਰਾ, ਤਿੰਨ ਘੰਟੇ ਤੱਕ ਚੱਲੀ ਗਹਿਰਾਈ ਨਾਲ ਜਾਂਚ
DM ਖ਼ੁਦਕੁਸ਼ੀ ਮਾਮਲਾ: ਗ੍ਰਿਫ਼ਤਾਰੀ ਤੋਂ ਬਚਣ ਲਈ ਲਾਲਜੀਤ ਭੁੱਲਰ ਦੇ ਪਿਤਾ ਨੇ ਕੀਤਾ ਕੋਰਟ ਦਾ ਰੁਖ਼, ਸਰਕਾਰ ਦੇਵੇਗੀ ਸਟੇਟਸ ਰਿਪੋਰਟ