ਭ੍ਰਿਸ਼ਟਾਚਾਰ ਖ਼ਿਲਾਫ਼ ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ, 2 SHO ਤੇ 2 ਵਿਚੋਲਿਆਂ ‘ਤੇ ਕੇਸ ਦਰਜ; ਇੱਕ ਐਸਐਚਓ ਗ੍ਰਿਫ਼ਤਾਰ

Updated On: 

14 Sep 2026 10:50 AM IST

ਪੁਲਿਸ ਮੁਤਾਬਕ ਦੋਵੇਂ ਐਸਐਚਓ 'ਤੇ ਵਿਚੋਲਿਆਂ ਰਾਹੀਂ ਕੁੱਲ 7 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਇਲਜ਼ਾਮ ਹਨ। ਇਸ ਸਬੰਧੀ ਐਸਆਈ ਬਲਜਿੰਦਰ ਸਿੰਘ (ਐਸਐਚਓ ਥਾਣਾ ਵਲਟੋਹਾ), ਐਸਆਈ ਕ੍ਰਿਪਾਲ ਸਿੰਘ (ਐਸਐਚਓ ਥਾਣਾ ਕੱਚਾ ਪੱਕਾ), ਮਾਰੀ ਮੇਘਾ ਦੇ ਰੌਬਿਨ ਸਿੰਘ ਤੇ ਦਾਓਕੇ ਦੇ ਪੂਰਨ ਸਿੰਘ ਖ਼ਿਲਾਫ਼ ਥਾਣਾ ਵਲਟੋਹਾ 'ਚ ਕੇਸ ਦਰਜ ਕੀਤਾ ਗਿਆ ਹੈ।

ਭ੍ਰਿਸ਼ਟਾਚਾਰ ਖ਼ਿਲਾਫ਼ ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ, 2 SHO ਤੇ 2 ਵਿਚੋਲਿਆਂ ਤੇ ਕੇਸ ਦਰਜ; ਇੱਕ ਐਸਐਚਓ ਗ੍ਰਿਫ਼ਤਾਰ

ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਤਹਿਤ ਤਰਨਤਾਰਨ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਦਰਜ ਮਾਮਲਿਆਂ ‘ਚ ਕਥਿਤ ਤੌਰ ‘ਤੇ ਮੁਲਜ਼ਮਾਂ ਨੂੰ ਜਾਂਚ ਦੌਰਾਨ ਗੈਰ-ਕਾਨੂੰਨੀ ਲਾਭ ਦੇਣ ਦੇ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ 2 ਐਸਐਚਓ ਤੇ 2 ਵਿਚੋਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲੇ ‘ਚ ਥਾਣਾ ਕੱਚਾ ਪੱਕਾ ਦੇ ਐਸਐਚਓ ਐਸਆਈ ਕ੍ਰਿਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਤਿੰਨ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।

ਪੁਲਿਸ ਮੁਤਾਬਕ ਦੋਵੇਂ ਐਸਐਚਓ ‘ਤੇ ਵਿਚੋਲਿਆਂ ਰਾਹੀਂ ਕੁੱਲ 7 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਇਲਜ਼ਾਮ ਹਨ। ਇਸ ਸਬੰਧੀ ਐਸਆਈ ਬਲਜਿੰਦਰ ਸਿੰਘ (ਐਸਐਚਓ ਥਾਣਾ ਵਲਟੋਹਾ), ਐਸਆਈ ਕ੍ਰਿਪਾਲ ਸਿੰਘ (ਐਸਐਚਓ ਥਾਣਾ ਕੱਚਾ ਪੱਕਾ), ਮਾਰੀ ਮੇਘਾ ਦੇ ਰੌਬਿਨ ਸਿੰਘ ਤੇ ਦਾਓਕੇ ਦੇ ਪੂਰਨ ਸਿੰਘ ਖ਼ਿਲਾਫ਼ ਥਾਣਾ ਵਲਟੋਹਾ ‘ਚ ਕੇਸ ਦਰਜ ਕੀਤਾ ਗਿਆ ਹੈ।

ਦੋ ਐਸਡੀਪੀਐਮ ਮਾਮਲਿਆਂ ਨਾਲ ਜੁੜੀ ਕਾਰਵਾਈ

ਮਾਮਲੇ ਅਨੁਸਾਰ ਗੁਰਮੀਤ ਸਿੰਘ ਉਰਫ਼ ਗੀਟੂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਹਨ। ਇਨ੍ਹਾਂ ‘ਚੋਂ 1 ਸਤੰਬਰ 2026 ਨੂੰ ਥਾਣਾ ਵਲਟੋਹਾ ‘ਚ ਮਾਮਲਾ ਨੰਬਰ 117 ਦਰਜ ਕੀਤਾ ਗਿਆ ਸੀ, ਜਿਸ ‘ਚ 14 ਕਿਲੋ 110 ਗ੍ਰਾਮ ਅਫ਼ੀਮ ਬਰਾਮਦ ਹੋਣ ਦੀ ਜਾਣਕਾਰੀ ਹੈ। ਇਸੇ ਤਰ੍ਹਾਂ 2 ਸਤੰਬਰ 2026 ਨੂੰ ਥਾਣਾ ਕੱਚਾ ਪੱਕਾ ‘ਚ ਮਾਮਲਾ ਨੰਬਰ 76 ਦਰਜ ਕੀਤਾ ਗਿਆ, ਜਿਸ ‘ਚ 2 ਕਿਲੋ ਅਫ਼ੀਮ ਬਰਾਮਦ ਹੋਈ ਸੀ।

7 ਲੱਖ ਰੁਪਏ ਲੈਣ ਦਾ ਇਲਜ਼ਾਮ

ਪੁਲਿਸ ਮੁਤਾਬਕ ਐਸਆਈ ਬਲਜਿੰਦਰ ਸਿੰਘ ‘ਤੇ ਇਲਜ਼ਾਮ ਹੈ ਕਿ ਉਸ ਨੇ ਮਾਮਲੇ ਦੀ ਜਾਂਚ ‘ਚ ਗੈਰ-ਕਾਨੂੰਨੀ ਲਾਭ ਦੇਣ ਦੇ ਬਦਲੇ ਰੌਬਿਨ ਸਿੰਘ ਰਾਹੀਂ ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ 3 ਲੱਖ ਰੁਪਏ ਲਏ। ਇਸੇ ਤਰ੍ਹਾਂ ਐਸਆਈ ਕ੍ਰਿਪਾਲ ਸਿੰਘ ‘ਤੇ ਪੂਰਨ ਸਿੰਘ ਰਾਹੀਂ 4 ਲੱਖ ਰੁਪਏ** ਲੈਣ ਦਾ ਇਲਜ਼ਾਮ ਹੈ। ਰੌਬਿਨ ਸਿੰਘ ਤੇ ਪੂਰਨ ਸਿੰਘ ‘ਤੇ ਕਥਿਤ ਲੈਣ-ਦੇਣ ‘ਚ ਵਿਚੋਲਿਆਂ ਦੀ ਭੂਮਿਕਾ ਨਿਭਾਉਣ ਦੇ ਦੋਸ਼ ਹਨ।

ਇੱਕ SHO ਗ੍ਰਿਫ਼ਤਾਰ, ਤਿੰਨ ਫ਼ਰਾਰ

ਪੁਲਿਸ ਨੇ ਥਾਣਾ ਕੱਚਾ ਪੱਕਾ ਦੇ ਐਸਐਚਓ ਐਸਆਈ ਕ੍ਰਿਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ, ਐਸਆਈ ਬਲਜਿੰਦਰ ਸਿੰਘ, ਰੌਬਿਨ ਸਿੰਘ ਤੇ ਪੂਰਨ ਸਿੰਘ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਅਗਲੇਰੀ ਜਾਂਚ ਡੀਐਸਪੀ ਅਤੁਲ ਸੋਨੀ ਵੱਲੋਂ ਕੀਤੀ ਜਾ ਰਹੀ ਹੈ।

Loading...
Unable to load recommendations.
Follow Us