AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ‘ਗਨ ਇਸ਼ਾਰੇ’ ‘ਤੇ ਵਿਵਾਦ, ਮਾਤਾ-ਪਿਤਾ ਖ਼ਿਲਾਫ਼ ਸ਼ਿਕਾਇਤ; ਕਾਊਂਸਲਿੰਗ ਦੀ ਮੰਗ

ਟੋਰਾਂਟੋ ਦੇ ਹੋਲੋਗ੍ਰਾਮ ਸ਼ੋਅ ਦੌਰਾਨ ਢਾਈ ਸਾਲ ਦੇ ਸ਼ੁਭਦੀਪ ਸਿੰਘ ਸਿੱਧੂ ਨੇ ਦੁਹਰਾਇਆ ਸੀ ਮਰਹੂਮ ਗਾਇਕ ਦਾ ਮਸ਼ਹੂਰ ਥਾਪੀ ਅੰਦਾਜ਼; ਬੱਚੇ ਦੀ ਸੁਰੱਖਿਆ ਅਤੇ ਭਲਾਈ ਨੂੰ ਲੈ ਕੇ ਮਨੁੱਖੀ ਅਧਿਕਾਰ ਸੰਗਠਨ ਨੇ ਚੁੱਕੇ ਸਵਾਲ

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ 'ਗਨ ਇਸ਼ਾਰੇ' 'ਤੇ ਵਿਵਾਦ, ਮਾਤਾ-ਪਿਤਾ ਖ਼ਿਲਾਫ਼ ਸ਼ਿਕਾਇਤ; ਕਾਊਂਸਲਿੰਗ ਦੀ ਮੰਗ
bhupinder-singh-mansa
| Updated On: 18 Oct 2026 10:56 AM IST
Share

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਕੈਨੇਡਾ ਦੇ ਟੋਰਾਂਟੋ ‘ਚ ਸਿੱਧੂ ਮੂਸੇਵਾਲਾ ਦੇ ਪਹਿਲੇ ਹੋਲੋਗ੍ਰਾਮ ਸ਼ੋਅ ਦੌਰਾਨ ਛੋਟੇ ਸਿੱਧੂ ਨੇ ਆਪਣੇ ਵੱਡੇ ਭਰਾ ਦੇ ਮਸ਼ਹੂਰ ਥਾਪੀ ਅੰਦਾਜ਼ ਦੀ ਨਕਲ ਕੀਤੀ ਸੀ। ਇਸ ਦੌਰਾਨ ਉਸ ਨੂੰ ਹੱਥ ਨਾਲ ਬੰਦੂਕ ਚਲਾਉਣ ਵਰਗੇ ਇਸ਼ਾਰੇ ਕਰਦੇ ਵੀ ਦੇਖਿਆ ਗਿਆ ਤੇ ਉਸ ਨੇ ਇਸ਼ਾਰਾ ਕਰਦੇ ਮਾਈਕ ‘ਚ ‘ਠਾਹ-ਠਾਹ’ ਵੀ ਕੀਤਾ ਸੀ।

ਰਿਪੋਰਟਾਂ ਮੁਤਾਬਕ, ਇਸ ਮਾਮਲੇ ਨੂੰ ਲੈ ਕੇ ਮਨੁੱਖੀ ਅਧਿਕਾਰ ਸੰਗਠਨ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ (LFHRI) ਨੇ ਸ਼ੁਭਦੀਪ ਦੇ ਮਾਤਾ-ਪਿਤਾ ਬਲਕੌਰ ਸਿੰਘ ਤੇ ਚਰਨ ਕੌਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸੰਗਠਨ ਨੇ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਕੋਲ ਸ਼ਿਕਾਇਤ ਭੇਜ ਕੇ ਬੱਚੇ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣ ਲਈ ਕਾਰਵਾਈ ਦੀ ਮੰਗ ਕੀਤੀ ਹੈ।

ਮਾਤਾ-ਪਿਤਾ ਦੀ ਕਾਊਂਸਲਿੰਗ ਕਰਵਾਉਣ ਦੀ ਮੰਗ

ਸੰਗਠਨ ਦੇ ਜਨਰਲ ਸਕੱਤਰ ਨਵਕਿਰਨ ਸਿੰਘ ਵੱਲੋਂ ਦਸਤਖ਼ਤ ਕੀਤੀ ਗਈ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਬੰਦੂਕ ਚਲਾਉਣ ਵਰਗੇ ਇਸ਼ਾਰੇ ਕਰਨ ਲਈ ਉਤਸ਼ਾਹਿਤ ਕਰਨਾ ਉਸ ਦੀ ਮਾਨਸਿਕ ਸਿਹਤ ਤੇ ਵਿਕਾਸ ਤੇ ਮਾੜਾ ਅਸਰ ਪਾ ਸਕਦਾ ਹੈ।

LFHRI ਨੇ ਮੰਗ ਕੀਤੀ ਹੈ ਕਿ ਬੱਚੇ ਦੇ ਮਾਤਾ-ਪਿਤਾ ਦੀ ਤੁਰੰਤ ਕਾਊਂਸਲਿੰਗ ਕਰਵਾਈ ਜਾਵੇ। ਇਸ ਤੋਂ ਇਲਾਵਾ, ਅੰਤਰਿਮ ਹੁਕਮ ਜਾਰੀ ਕਰਕੇ ਉਨ੍ਹਾਂ ਨੂੰ ਬੱਚੇ ਨੂੰ ਗੋਲੀ ਚਲਾਉਣ ਜਾਂ ਹਥਿਆਰਾਂ ਵਰਗੇ ਇਸ਼ਾਰੇ ਕਰਨ ਦੀ ਸਿਖਲਾਈ ਦੇਣ, ਉਤਸ਼ਾਹਿਤ ਕਰਨ ਜਾਂ ਇਸ ਦੀ ਇਜਾਜ਼ਤ ਦੇਣ ਤੋਂ ਰੋਕਿਆ ਜਾਵੇ।

9 ਅਕਤੂਬਰ ਨੂੰ ਟੋਰਾਂਟੋ ‘ਚ ਹੋਇਆ ਸੀ ਹੋਲੋਗ੍ਰਾਮ ਸ਼ੋਅ

ਸ਼ਿਕਾਇਤ ਮੁਤਾਬਕ, 9 ਅਕਤੂਬਰ 2026 ਨੂੰ ਟੋਰਾਂਟੋ ਦੇ ‘ਚ ਸਾਈਨ ਟੂ ਗੌਡ ਵਰਲਡ ਟੂਰ ਦੇ ਹੋਲੋਗ੍ਰਾਮ ਕੰਸਰਟ ਦੇ ਪਹਿਲੇ ਸ਼ੋਅ ਦੌਰਾਨ ਢਾਈ ਸਾਲ ਦੇ ਸ਼ੁਭਦੀਪ ਨੂੰ ਸਟੇਜ ਤੇ ਲਿਆਂਦਾ ਗਿਆ ਸੀ। ਇਸ ਦੌਰਾਨ ਬੱਚੇ ਨੂੰ ਹੱਥ ਨਾਲ ਪਿਸਤੌਲ ਚਲਾਉਣ ਵਰਗੇ ਇਸ਼ਾਰੇ ਕਰਦੇ ਹੋਏ ਤੇ ਠਾਹ-ਠਾਹ ਦੀ ਆਵਾਜ਼ ਕੱਢਦੇ ਦੇਖਿਆ ਗਿਆ। ਉਸ ਨੇ ਆਪਣੇ ਮਰਹੂਮ ਵੱਡੇ ਭਰਾ ਸਿੱਧੂ ਮੂਸੇਵਾਲਾ ਦੇ ਮਸ਼ਹੂਰ ਥਾਪੀ ਅੰਦਾਜ਼ ਦੀ ਵੀ ਨਕਲ ਕੀਤੀ।

ਇਸ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਦਰਸ਼ਕ ਮੌਜੂਦ ਸਨ। ਬੱਚੇ ਦੇ ਮਾਤਾ-ਪਿਤਾ ਬਲਕੌਰ ਸਿੰਘ ਤੇ ਚਰਨ ਕੌਰ ਵੀ ਉੱਥੇ ਮੌਜੂਦ ਸਨ। ਸ਼ੁਭਦੀਪ ਦੀ ਇਸ ਅਦਾਕਾਰੀ ਤੇ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਵਜਾਈਆਂ ਤੇ ਵੀਡੀਓ ਕਲਿੱਪ ਇੱਕ ਦਿਨ ਦੇ ਅੰਦਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...