ਜਲੰਧਰ ‘ਚ ਛੱਠ ਪੂਜਾ ਤੋਂ ਬਾਅਦ ਨਹਿਰ ਦੀ ਹਾਲਤ ਨੂੰ ਲੈ ਕੇ ਵਿਵਾਦ, ਇਲਾਕਾ ਨਿਵਾਸੀਆਂ ਨੇ ਕੀਤਾ ਪ੍ਰਦਰਸ਼ਨ

Updated On: 

17 Nov 2026 13:25 PM IST

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਕਿਸੇ ਵੀ ਧਰਮ ਜਾਂ ਤਿਉਹਾਰ ਦੇ ਖ਼ਿਲਾਫ਼ ਨਹੀਂ ਹਨ। ਛੱਠ ਪੂਜਾ ਇੱਕ ਧਾਰਮਿਕ ਤਿਉਹਾਰ ਹੈ ਤੇ ਹਰ ਵਿਅਕਤੀ ਨੂੰ ਆਪਣਾ ਧਰਮ ਮਨਾਉਣ ਦਾ ਅਧਿਕਾਰ ਹੈ, ਪਰ ਧਾਰਮਿਕ ਸਮਾਗਮ ਤੋਂ ਬਾਅਦ ਜਨਤਕ ਥਾਵਾਂ ਦੀ ਸਫ਼ਾਈ ਤੇ ਸੁਰੱਖਿਆ ਦਾ ਧਿਆਨ ਰੱਖਣਾ ਵੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਜਲੰਧਰ ਚ ਛੱਠ ਪੂਜਾ ਤੋਂ ਬਾਅਦ ਨਹਿਰ ਦੀ ਹਾਲਤ ਨੂੰ ਲੈ ਕੇ ਵਿਵਾਦ, ਇਲਾਕਾ ਨਿਵਾਸੀਆਂ ਨੇ ਕੀਤਾ ਪ੍ਰਦਰਸ਼ਨ
ਜਲੰਧਰ ‘ਚ ਛੱਠ ਪੂਜਾ ਦੇ ਸਮਾਗਮ ਤੋਂ ਬਾਅਦ ਕਪੂਰਥਲਾ ਨਹਿਰ ਦੀ ਸਫ਼ਾਈ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਭਖ ਗਿਆ ਹੈ। ਇਸ ਨੂੰ ਲੈ ਕੇ ਅੱਜ ਸਥਾਨਕ ਪੰਜਾਬੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਨਹਿਰ ‘ਚ ਗੰਦਗੀ ਫੈਲਾਉਣ ਤੇ ਸੁਰੱਖਿਆ ਲਈ ਲਗਾਈ ਗਈ ਫੈਂਸਿੰਗ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਲਗਾਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਕਿਸੇ ਵੀ ਧਰਮ ਜਾਂ ਤਿਉਹਾਰ ਦੇ ਖ਼ਿਲਾਫ਼ ਨਹੀਂ ਹਨ। ਛੱਠ ਪੂਜਾ ਇੱਕ ਧਾਰਮਿਕ ਤਿਉਹਾਰ ਹੈ ਤੇ ਹਰ ਵਿਅਕਤੀ ਨੂੰ ਆਪਣਾ ਧਰਮ ਮਨਾਉਣ ਦਾ ਅਧਿਕਾਰ ਹੈ, ਪਰ ਧਾਰਮਿਕ ਸਮਾਗਮ ਤੋਂ ਬਾਅਦ ਜਨਤਕ ਥਾਵਾਂ ਦੀ ਸਫ਼ਾਈ ਤੇ ਸੁਰੱਖਿਆ ਦਾ ਧਿਆਨ ਰੱਖਣਾ ਵੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਨਹਿਰ ‘ਚ ਗੰਦਗੀ ਤੇ ਫੈਂਸਿੰਗ ਤੋੜਨ ਦੇ ਲਗਾਏ ਇਲਜ਼ਾਮ

ਪ੍ਰਦਰਸ਼ਨਕਾਰੀਆਂ ਮੁਤਾਬਕ ਛੱਠ ਪੂਜਾ ਦੌਰਾਨ ਕਪੂਰਥਲਾ ਨਹਿਰ ‘ਚ ਪੂਜਾ ਕੀਤੀ ਗਈ ਸੀ, ਪਰ ਸਮਾਗਮ ਤੋਂ ਬਾਅਦ ਉੱਥੇ ਕਾਫ਼ੀ ਗੰਦਗੀ ਫੈਲੀ ਹੋਈ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਵੱਲੋਂ ਨਹਿਰ ਦੇ ਆਲੇ-ਦੁਆਲੇ ਲੋਕਾਂ ਦੀ ਸੁਰੱਖਿਆ ਲਈ ਲਗਾਈ ਗਈ ਫੈਂਸਿੰਗ ਨੂੰ ਵੀ ਕਥਿਤ ਤੌਰ ‘ਤੇ ਨੁਕਸਾਨ ਪਹੁੰਚਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਛੱਠ ਪੂਜਾ ਦੇ ਸਮਾਗਮ ‘ਚ ਜਲੰਧਰ ਦੇ ਮੰਤਰੀ ਮਹਿੰਦਰ ਭਗਤ ਵੀ ਪਹੁੰਚੇ ਸਨ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਪ੍ਰਸ਼ਾਸਨ ਤੇ ਸਬੰਧਤ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ?

ਫੋਟੋਆਂ ਨਹਿਰ ‘ਚ ਸੁੱਟਣ ਦਾ ਵੀ ਲਗਾਇਆ ਇਲਜ਼ਾਮ

ਇਸ ਮੌਕੇ ਇੱਕ ਹੋਰ ਇਲਾਕਾ ਨਿਵਾਸੀ ਨੇ ਕਿਹਾ ਕਿ ਨਹਿਰ ‘ਚ ਲਗਾਤਾਰ ਧਾਰਮਿਕ ਤਸਵੀਰਾਂ ਸੁੱਟੀਆਂ ਜਾਂਦੀਆਂ ਹਨ, ਜਿਸ ਨਾਲ ਬੇਅਦਬੀ ਹੁੰਦੀ ਹੈ। ਉਨ੍ਹਾਂ ਇਸ ਵਰਤਾਰੇ ‘ਤੇ ਵੀ ਨਾਰਾਜ਼ਗੀ ਜਤਾਈ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਹਿਰ ਦੇ ਆਲੇ-ਦੁਆਲੇ ਟੁੱਟੀ ਹੋਈ ਫੈਂਸਿੰਗ ਨੂੰ ਜਲਦ ਠੀਕ ਕਰਵਾਇਆ ਜਾਵੇ, ਗੰਦਗੀ ਦੀ ਸਫ਼ਾਈ ਕਰਵਾਈ ਜਾਵੇ ਤੇ ਨਹਿਰ ਦੇ ਕਿਨਾਰਿਆਂ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ।
Loading...
Unable to load recommendations.
Follow Us