ਮਾਛੀਵਾੜਾ ਨੇੜੇ ਪਵਾਤ ਪੁਲ ‘ਤੇ ਭਿਆਨਕ ਸੜਕ ਹਾਦਸਾ, 3 ਸ਼ਰਧਾਲੂਆਂ ਦੀ ਮੌਤ ਤੇ 27 ਜ਼ਖ਼ਮੀ; ਨੈਣਾ ਦੇਵੀ ਮੰਦਰ ਤੋਂ ਆ ਰਹੇ ਸਨ ਵਾਪਸ

Updated On: 

17 Nov 2026 11:55 AM IST

ਪਿੱਕਅਪ ਗੱਡੀ 'ਚ ਸਵਾਰ ਸਾਰੇ ਸ਼ਰਧਾਲੂ ਮਾਛੀਵਾੜਾ ਦੀ ਗੁਰੂ ਕਾਲੋਨੀ ਸਥਿਤ ਮਾਈਗ੍ਰੈਂਟ ਕਾਲੋਨੀ ਦੇ ਰਹਿਣ ਵਾਲੇ ਸਨ। ਉਹ ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਸ਼ਨ ਕਰਕੇ ਹਿਮਾਚਲ ਪ੍ਰਦੇਸ਼ ਤੋਂ ਆਪਣੇ ਘਰ ਵਾਪਸ ਪਰਤ ਰਹੇ ਸਨ। ਜਦੋਂ ਉਨ੍ਹਾਂ ਦੀ ਪਿੱਕਅਪ ਗੱਡੀ ਪਵਾਤ ਪੁਲ ਨੇੜੇ ਪਹੁੰਚਿਆ ਤਾਂ ਸੜਕ 'ਤੇ ਖੜ੍ਹੇ ਇੱਕ ਟਿੱਪਰ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ।

ਮਾਛੀਵਾੜਾ ਨੇੜੇ ਪਵਾਤ ਪੁਲ ਤੇ ਭਿਆਨਕ ਸੜਕ ਹਾਦਸਾ, 3 ਸ਼ਰਧਾਲੂਆਂ ਦੀ ਮੌਤ ਤੇ 27 ਜ਼ਖ਼ਮੀ; ਨੈਣਾ ਦੇਵੀ ਮੰਦਰ ਤੋਂ ਆ ਰਹੇ ਸਨ ਵਾਪਸ

ਲੁਧਿਆਣਾ ਦੇ ਮਾਛੀਵਾੜਾ ਸਾਹਿਬ ਨੇੜੇ ਪਵਾਤ ਪੁਲ ‘ਤੇ ਸੋਮਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਸ਼੍ਰੀ ਨੈਣਾ ਦੇਵੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰੀ ਪਿੱਕਅਪ ਗੱਡੀ ਸੜਕ ਕਿਨਾਰੇ ਖੜ੍ਹੇ ਇੱਕ ਟਿੱਪਰ ਨਾਲ ਪਿੱਛੇ ਤੋਂ ਜਾ ਟਕਰਾਇਆ। ਇਸ ਭਿਆਨਕ ਟੱਕਰ ‘ਚ 3 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 27 ਦੇ ਕਰੀਬ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਪਿੱਕਅਪ ਗੱਡੀ ‘ਚ ਸਵਾਰ ਸਾਰੇ ਸ਼ਰਧਾਲੂ ਮਾਛੀਵਾੜਾ ਦੀ ਗੁਰੂ ਕਾਲੋਨੀ ਸਥਿਤ ਮਾਈਗ੍ਰੈਂਟ ਕਾਲੋਨੀ ਦੇ ਰਹਿਣ ਵਾਲੇ ਸਨ। ਉਹ ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਸ਼ਨ ਕਰਕੇ ਹਿਮਾਚਲ ਪ੍ਰਦੇਸ਼ ਤੋਂ ਆਪਣੇ ਘਰ ਵਾਪਸ ਪਰਤ ਰਹੇ ਸਨ। ਜਦੋਂ ਉਨ੍ਹਾਂ ਦੀ ਪਿੱਕਅਪ ਗੱਡੀ ਪਵਾਤ ਪੁਲ ਨੇੜੇ ਪਹੁੰਚਿਆ ਤਾਂ ਸੜਕ ‘ਤੇ ਖੜ੍ਹੇ ਇੱਕ ਟਿੱਪਰ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪਿੱਕਅਪ ਗੱਡੀ ਦੇ ਅਗਲੇ ਹਿੱਸੇ ‘ਚ ਬੈਠੇ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ।

ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਮੁੰਨਾ ਕੁਮਾਰ (13), ਗੌਰਵ ਕੁਮਾਰ (17) ਤੇ ਮਧੂ ਦੇਵੀ (35) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਪਿੱਕਅਪ ਗੱਡੀ ਦੇ ਅਗਲੇ ਹਿੱਸੇ ‘ਚ ਬੈਠੇ ਹੋਏ ਸਨ। ਦੋ ਨਾਬਾਲਿਗ ਲੜਕਿਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ। ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਪਿੱਕਅਪ ਗੱਡੀ ‘ਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਇਲਾਜ ਲਈ ਮਾਛੀਵਾੜਾ ਸਮੇਤ ਹੋਰ ਹਸਪਤਾਲਾਂ ‘ਚ ਪਹੁੰਚਾਇਆ। ਜ਼ਖ਼ਮੀਆਂ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਡਰਾਈਵਰ ‘ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਇਲਜ਼ਾਮ

ਪਿੱਕਅਪ ਗੱਡੀ ‘ਚ ਸਵਾਰ ਕੁਝ ਲੋਕਾਂ ਨੇ ਦੱਸਿਆ ਕਿ ਡਰਾਈਵਰ ਕਥਿਤ ਤੌਰ ‘ਤੇ ਤੇਜ਼ ਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਉਨ੍ਹਾਂ ਮੁਤਾਬਕ ਕੀਰਤਪੁਰ ਨੇੜੇ ਵੀ ਪਿੱਕਅਪ ਗੱਡੀ ਦਾ ਹਾਦਸਾ ਹੁੰਦੇ-ਹੁੰਦੇ ਬਚਿਆ ਸੀ। ਸਵਾਰੀਆਂ ਨੇ ਡਰਾਈਵਰ ਨੂੰ ਗੱਡੀ ਚਲਾਉਣ ਤੋਂ ਰੋਕਦਿਆਂ ਖ਼ੁਦ ਗੱਡੀ ਚਲਾਉਣ ਦੀ ਪੇਸ਼ਕਸ਼ ਵੀ ਕੀਤੀ ਸੀ, ਪਰ ਉਹ ਨਹੀਂ ਮੰਨਿਆ। ਹਾਦਸੇ ਤੋਂ ਬਾਅਦ ਪਿੱਕਅਪ ਗੱਡੀ ਚਾਲਕ ਦੇ ਮੌਕੇ ਤੋਂ ਫਰਾਰ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Loading...
Unable to load recommendations.
Follow Us
Related Stories
ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ
ਕੱਲ੍ਹ ਜਲੰਧਰ ਤੋਂ ਸ਼ੁਰੂ ਹੋਵੇਗੀ ਭਾਜਪਾ ਦੀ ‘ਸਮਰਸਤਾ ਸੰਕਲਪ ਯਾਤਰਾ’, ਨਿਤਿਨ ਨਬੀਨ ਦਿਖਾਉਣਗੇ ਹਰੀ ਝੰਡੀ
ਲੁਧਿਆਣਾ ਬੱਸ ਸਟੈਂਡ ਦੀ ਵਰਕਸ਼ਾਪ ‘ਚ ਲੱਗੀ ਭਿਆਨਕ ਅੱਗ, 8 ਫਾਇਰ ਬ੍ਰਿਗੇਡ ਗੱਡੀਆਂ ਨੇ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ
ਵਿਨੋਦ ਕੁਮਾਰ ਕਤਲਕਾਂਡ ‘ਚ ਵੱਡਾ CCTV ਖੁਲਾਸਾ, 2 ਨੌਜਵਾਨਾਂ ਨਾਲ ਖੁਦ ਬਾਈਕ ‘ਤੇ ਬੈਠੇ ਸਨ ਹੈੱਡ ਕਾਂਸਟੇਬਲ
ਕਾਂਗਰਸ ‘ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਸੋਨੀਆ ਗਾਂਧੀ ਦੀ ਬੁੱਕ ਲਾਂਚ ‘ਚ ਪਹੁੰਚਣ ਤੋਂ ਬਾਅਦ ਉੱਡੀਆਂ ਅਫਵਾਹਾਂ ਤੇ ਬੋਲੇ ਕੈਪਟਨ ਅਮਰਿੰਦਰ ਸਿੰਘ
ਪੰਜਾਬ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ, ਸਿਰਿਵੇਲਾ ਪ੍ਰਸਾਦ ਨੂੰ ਸਕ੍ਰੀਨਿੰਗ ਕਮੇਟੀ ਦੀ ਕਮਾਨ, ਸਚਿਨ ਸਾਵੰਤ ਤੇ ਨਿਵੇਦਿਤ ਅਲਵਾ ਵੀ ਸ਼ਾਮਲ