ਕੋਈ ਕਿੰਨਾ ਵੱਡਾ ਰਾਜਨੀਤਿਕ ਆਗੂ ਹੋਵੇ ਜਾਂ ਕੋਈ ਅਫ਼ਸਰ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ: ਸੀਐਮ ਮਾਨ
ਸੀਐਮ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਗਰੰਟੀ ਲਈ ਸੀ ਕਿ ਅਸੀਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵਾਂਗੇ। ਇਸ ਨੂੰ ਥੋੜ੍ਹਾ ਸਮਾਂ ਲੱਗ ਗਿਆ, ਪਰ ਹੁਣ ਅਸੀਂ ਸਿਰਫ਼ ਸਪਲਾਈ ਹੀ ਨਹੀਂ ਤੋੜ੍ਹ ਰਹੇ, ਸਗੋਂ ਵੱਡੇ ਤਸਕਰਾਂ ਨੂੰ ਵੀ ਕਾਬੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ-ਭੈਣਾਂ ਦੀਆਂ ਚੁੰਨੀਆਂ ਚਿੱਟੀਆਂ ਕਰਨ ਵਾਲੇ, ਚਾਰ-ਪੰਜ ਮੰਜ਼ਿਲਾਂ ਕੋਠੀਆਂ ਪਾ ਕੇ ਲਾਈਟਾਂ ਦੀ ਦੀਪਮਾਲਾ ਕਰਕੇ ਮੌਤਾਂ ਦੀਆਂ ਮਹਿਫਲਾਂ ਲਾਉਂਦੇ ਸਨ। ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਂ ਲੈਂਦੇ ਹੋਏ ਕਿਹਾ ਕਿ ਕੋਈ ਕਿੰਨਾ ਵੀ ਰਾਜਨੀਤਿਕ ਤੌਰ ‘ਤੇ ਮਜ਼ਬੂਤ ਹੋਵੇ, ਕਿਸੇ ਦੇ ਅਫ਼ਸਰਾਂ ਨਾਲ ਲਿੰਕ ਹੋਣ ਜਾਂ ਖੁਦ ਅਫ਼ਸਰ ਹੋਵੇ, ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ। ਆਮ ਆਦਮੀ ਪਾਰਟੀ ਨੇ ਗਰੰਟੀ ਲਈ ਸੀ ਕਿ ਅਸੀਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵਾਂਗੇ। ਇਸ ਨੂੰ ਥੋੜ੍ਹਾ ਸਮਾਂ ਲੱਗ ਗਿਆ, ਪਰ ਹੁਣ ਅਸੀਂ ਸਿਰਫ਼ ਸਪਲਾਈ ਹੀ ਨਹੀਂ ਤੋੜ੍ਹ ਰਹੇ, ਸਗੋਂ ਵੱਡੇ ਤਸਕਰਾਂ ਨੂੰ ਵੀ ਕਾਬੂ ਕਰ ਰਹੇ ਹਾਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕੀ ਇਹ ਕਾਰਵਾਈ ਪੱਕੇ ਪੈਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ-ਭੈਣਾਂ ਦੀਆਂ ਚੁੰਨੀਆਂ ਚਿੱਟੀਆਂ ਕਰਨ ਵਾਲੇ, ਚਾਰ-ਪੰਜ ਮੰਜ਼ਿਲਾਂ ਕੋਠੀਆਂ ਪਾ ਕੇ ਲਾਈਟਾਂ ਦੀ ਦੀਪਮਾਲਾ ਕਰਕੇ ਮੌਤਾਂ ਦੀਆਂ ਮਹਿਫਲਾਂ ਲਾਉਂਦੇ ਸਨ। ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਯੁੱਧ ਨਸ਼ਿਆਂ ਵਿਰੁੱਧ ਹੁਣ ਲੋਕ ਲਹਿਰ ਬਣ ਚੁੱਕੀ ਹੈ ਤੇ ਪੰਚਾਇਤਾਂ ਮੱਤੇ ਪਾ ਰਹੀਆਂ ਹਨ ਕਿ ਕਿਸੇ ਨੂੰ ਵੀ ਨਸ਼ਾ ਵੇਚਣ ਨਹੀਂ ਦਿੱਤਾ ਜਾਵੇਗਾ, ਨਾ ਹੀ ਕਿਸੇ ਦੀ ਜ਼ਮਾਨਤ ਲਈ ਥਾਣੇ ਜਾਣਾ ਹੈ ਤੇ ਜੋ ਨਸ਼ੇ ਦੇ ਜਾਲ ‘ਚ ਫੱਸ ਗਏ ਹਨ , ਉਨ੍ਹਾਂ ਦਾ ਇਲਾਜ਼ ਕਰਵਾਉਣਾ ਹੈ।
ਸਾਨੂੰ ਕਿਸੇ ਦਾ ਡਰ ਨਹੀਂ: ਸੀਐਮ ਮਾਨ
ਸੀਐਮ ਮਾਨ ਨੇ ਕਿਹਾ ਕਿ ਤੁਸੀਂ ਕਿਸੇ ਦੇ ਘਰ ਨੂੰ ਉਜਾੜ ਕੇ ਖੁਦ ਦੇ ਘਰ ਚਮਕਾ ਰਹੇ ਹੋ। ਜਾਇਦਾਦਾਂ ਬਣ ਰਹੀਆਂ ਹਨ ਤੇ ਵਿਦੇਸ਼ਾਂ ‘ਚ ਪੈਸਾ ਭੇਜਿਆ ਜਾ ਰਿਹਾ ਹੈ, ਅਜਿਹਾ ਨਹੀਂ ਚੱਲੇਗਾ। ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਜੋ ਵੀ ਜ਼ਿੰਮੇਦਾਰ ਹੋਵੇਗਾ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਉਹ ਮੇਰਾ ਨੁਕਸਾਨ ਕਰਨਾ ਚਾਹੁੰਦੇ ਹਨ, ਕਿ ਸਾਡਾ ਕਾਰੋਬਾਰ ਬੰਦ ਹੋ ਗਿਆ, ਸਾਡਾ ਧੰਦਾ ਬੰਦ ਹੋ ਗਿਆ। ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਸਾਨੂੰ ਕੋਈ ਡਰ ਨਹੀਂ ਹੈ। ਅਸੀਂ ਪੰਜਾਬ ਲਈ ਹਰ ਰੋਜ਼ ਕੰਮ ਕਰਦੇ ਹਾਂ।
ਆਉਣ ਵਾਲੇ ਦਿਨਾਂ ਚ ਖ਼ਬਰ ਮਿਲੇਗੀ ਇੱਕ ਹੋਰ ਮੱਛੀ ਜਾਲ ‘ਚ ਫੱਸ ਗਈ
ਸੀਐਮ ਨੇ ਕਿਹਾ ਕਿ ਜੋ ਨਫ਼ਰਤ ਦੇ ਪਾਤਰ ਹਨ,ਜੋ ਲੋਕਾਂ ਨੂੰ ਵੀ ਪਤਾ ਹੈ ਕਿ ਇਹ ਨਸ਼ਾ ਤਸਕਰ ਹਨ। ਇਹ ਲੋਕਾਂ ਦੀ ਕਚਿਹਰੀ ਤੋਂ ਨਹੀਂ ਬੱਚ ਸਕਦੇ, ਲੋਕਾਂ ਦੀ ਕਚਿਹਰੀ ਸਭ ਤੋਂ ਵੱਡੀ ਕਚਹਿਰੀ ਹੈ। ਰੱਬ ਦੀ ਤੇ ਲੋਕਾਂ ਦੀ ਕਚਹਿਰੀ ‘ਚ ਮਹਿੰਗੇ ਵਕੀਲ ਤੇ ਗਵਾਹ ਮੁਕਰਦੇ ਨਹੀਂ। ਇਨ੍ਹਾਂ ਨੇ ਪਾਪ ਕੀਤੇ ਹਨ, ਇਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਹਨ। ਆਉਣ ਵਾਲੇ ਦਿਨਾਂ ‘ਚ ਇਹ ਖ਼ਬਰ ਮਿਲੇਗੀ, ਇੱਕ ਹੋਰ ਮੱਛੀ ਜਾਲ ‘ਚ ਫੱਸ ਗਈ ਹੈ।
ਇਹ ਵੀ ਪੜ੍ਹੋ
ਬਿਕਰਮ ਮਜੀਠਿਆ ਮਾਮਲੇ ‘ਤੇ ਕੀ ਬੋਲੇ?
ਸੀਐਮ ਭਗਵੰਤ ਮਾਨ ਤੋਂ ਮੀਡੀਆ ਵੱਲੋਂ ਬਿਕਰਮ ਮਜੀਠਿਆ ਮਾਮਲੇ ‘ਤੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਸਹੀ ਕਾਰਵਾਈ ਹੁੰਦੀ ਤਾਂ ਬਹੁੱਤ ਚਿਰ ਤੋਂ ਇਹ ਜੇਲ੍ਹ ਦੀ ਹਵਾ ਖਾ ਰਹੇ ਹੁੰਦੇ। ਇਹ ਆਪਸ ‘ਚ ਇੱਕ ਦੂਜੇ ਦੇ ਚਾਚੇ ਭਤੀਜੇ ਹਨ, ਕੇਸ ਖ਼ਰਾਬ ਕਰਦੇ ਰਹੇ ਤੇ ਕਾਰਵਾਈਆਂ ‘ਚ ਦੇਰੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਅਸੀਂ ਪੱਕੇ ਪੈਰੀ ਕਾਰਵਾਈ ਕਰ ਰਹੇ ਹਾਂ।