ਖੰਨਾ ਤੋਂ ਅਗਨੀਵਰ ਫੌਜੀ ਜਵਾਨ ਅਜੈ ਸਿੰਘ ਰਾਜੌਰੀ ‘ਚ ਸ਼ਹੀਦ, CM ਨੇ ਜਤਾਇਆ ਦੁੱਖ
Khanna Agniveer Ajay Singh Martyr: ਤਕਨੀਕੀ ਹਾਦਸਾ ਵਾਪਰਨ ਕਾਰਨ ਉਨ੍ਹਾਂ ਨੇ ਸ਼ਹਾਦਤ ਪਾਈ ਹੈ। ਸ਼ਹੀਦ ਅਜੈ ਸਿੰਘ ਪਿਤਾ ਕਾਲਾ ਸਿੰਘ ਤੇ ਮਾਤਾ ਲਛਮੀ ਦੇ ਇਕਲੌਤੇ ਪੁੱਤਰ ਅਤੇ 6 ਭੈਣਾਂ ਦੇ ਭਰਾ ਸਨ। ਉਕਤ ਨੌਜਵਾਨ ਅੱਤ ਦੀ ਗਰੀਬੀ ਨਾਲ ਜੱਦੋਜਹਿਦ ਕਰ ਰਹੇ ਪਰਿਵਾਰ ਵਿਚੋਂ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ।
ਖੰਨਾ (Khanna) ਪਿੰਡ ਰਾਮਗੜ੍ਹ ਸਰਦਾਰਾਂ ਦਾ ਅਗਨੀਵੀਰ (ਫੌਜ) ਵਿੱਚ ਭਰਤੀ ਹੋਇਆ 23 ਸਾਲਾ ਨੌਜਵਾਨ ਅਜੈ ਸਿੰਘ ਨੇ ਰਾਜੌਰੀ ਵਿਖੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਹਾਦਸਾ ਵਾਪਰਨ ਕਾਰਨ ਉਨ੍ਹਾਂ ਨੇ ਸ਼ਹਾਦਤ ਪਾਈ ਹੈ। ਸ਼ਹੀਦ ਅਜੈ ਸਿੰਘ ਪਿਤਾ ਕਾਲਾ ਸਿੰਘ ਤੇ ਮਾਤਾ ਲਛਮੀ ਦੇ ਇਕਲੌਤੇ ਪੁੱਤਰ ਅਤੇ 6 ਭੈਣਾਂ ਦੇ ਭਰਾ ਸਨ। ਉਕਤ ਨੌਜਵਾਨ ਅੱਤ ਦੀ ਗਰੀਬੀ ਨਾਲ ਜੱਦੋਜਹਿਦ ਕਰ ਰਹੇ ਪਰਿਵਾਰ ਵਿਚੋਂ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ।
ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ ਉਨ੍ਹਾਂ ਦੇ ਪਰਿਵਾਰ ਪ੍ਰਤੀ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਟਵੀਟਰ ਤੇ ਉਨ੍ਹਾਂ ਸੀ ਸ਼ਹਾਦਤ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ਜੰਮੂ ਦੇ ਰਾਜੌਰੀ ਵਿਖੇ ਹੋਏ ਲੈਂਡਮਾਈਨ ਬਲਾਸਟ ‘ਚ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ 23 ਸਾਲਾ ਅਗਨੀਵੀਰ ਜਵਾਨ ਅਜੈ ਸਿੰਘ ਸ਼ਹੀਦ ਹੋ ਗਿਆ ਹੈ। ਇਸ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਇਸ ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਂਸਲੇ ਤੇ ਸਿਦਕ ਨੂੰ ਦਿਲੋਂ ਸਲਾਮ ਕਰਦੇ ਹਾਂ। ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਸਾਡੇ ਲਈ ਸਾਡੇ ਜਵਾਨ ਸਾਡਾ ਮਾਣ ਨੇ ਭਾਵੇਂ ਉਹ ਅਗਨੀਵੀਰ ਹੀ ਕਿਉਂ ਨਾ ਹੋਣ।
ਮੁੱਖ ਮੰਤਰੀ ਨੇ ਕੀਤਾ ਟਵੀਟ
ਜੰਮੂ ਦੇ ਰਾਜੌਰੀ ਵਿਖੇ ਹੋਏ ਲੈਂਡਮਾਈਨ ਬਲਾਸਟ ‘ਚ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ 23 ਸਾਲਾ ਅਗਨੀਵੀਰ ਜਵਾਨ ਅਜੈ ਸਿੰਘ ਸ਼ਹੀਦ ਹੋ ਗਿਆ ਹੈ…ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ…ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਂਸਲੇ ਤੇ ਸਿਦਕ ਨੂੰ ਦਿਲੋਂ ਸਲਾਮ
ਸਰਕਾਰ ਵੱਲੋਂ ਵਾਅਦੇ ਮੁਤਾਬਕ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ pic.twitter.com/Mjbt05udGG
— Bhagwant Mann (@BhagwantMann) January 19, 2024
ਇਹ ਵੀ ਪੜ੍ਹੋ
ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਇਸ ਮੌਕੇ ਹਮਦਰਦੀ ਪ੍ਰਗਟਾਈ ਹੈ ਅਤੇ ਟਵੀਟਰ ਤੇ ਲਿਖਿਆ ਹੈ, 23 ਸਾਲਾ ਅਗਨੀਵੀਰ ਅਜੈ ਸਿੰਘ ਦੀ ਸ਼ਹਾਦਤ ਬਾਰੇ ਜਾਣ ਕੇ ਦੁੱਖ ਹੋਇਆ। ਉਹ 6 ਭੈਣਾਂ ਦੇ ਇਕਲੌਤੇ ਭਰਾ, ਸੱਚੇ ਦੇਸ਼ ਭਗਤ ਅਤੇ ਪ੍ਰਤੀਬੱਧ ਸਿਪਾਹੀ ਸਨ। ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਸਾਂਝੀ ਕਰਦਾ ਹਾਂ। ਕੋਈ ਵੀ ਰਕਮ ਇਸ ਵੱਡੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ ਪਰ ਪੰਜਾਬ ਸਰਕਾਰ ਅਤੇ ਐਡੀਜੀਪੀਆਈ ਨੂੰ ਅਪੀਲ ਕਰਦਾ ਹਾਂ ਕਿ ਅਜੈ ਦੇ ਪਰਿਵਾਰ ਨੂੰ ਉਨ੍ਹਾਂ ਦੀਆਂ ਆਰਥਿਕ ਤੰਗੀਆਂ ਨੂੰ ਦੇਖਦੇ ਹੋਏ ਵਿਸ਼ੇਸ਼ ਮੁਆਵਜ਼ਾ ਦਿੱਤਾ ਜਾਵੇ, ਜੈ ਹਿੰਦ।
Pained to learn about the Shahadat of 23 year old Agniveer Ajay singh. He was the lone brother of 6 sisters, a true patriot & a committed soldier. Share my deepest condolences with the bereaved family. No amount of money can compensate for this huge loss but I appeal pic.twitter.com/yBV6QVMgto
— Amarinder Singh Raja Warring (@RajaBrar_INC) January 19, 2024
ਉਨ੍ਹਾਂ ਨੇ ਪਰਿਵਾਰ ਦੇ ਪਾਲਣ ਪੋਸਣ ‘ਤੇ ਰੋਜੀ ਰੋਟੀ ਲਈ ਫਰਵਰੀ 2022 ਵਿੱਚ ਅਗਨੀਵੀਰ ਵਜੋਂ ਚਾਰ ਸਾਲਾਂ ਨੌਕਰੀ ਲਈ ਭਰਤੀ ਹੋਇਆ ਸੀ। ਉਨ੍ਹਾਂ ਦੀ ਮੌਤ ਬਾਰੇ ਦੇਰ ਸਾਮ ਜਦੋਂ ਪਤਾ ਲੱਗਿਆ ਤਾਂ ਪਰਿਵਾਰ ਉੱਪਰ ਪਹਾੜ ਜਿੱਡ ਗਿਆ। ਇਸ ਖ਼ਬਰ ਤੋਂ ਬਾਅਦ ਦੁੱਖ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।