CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 77.77 ਕਰੋੜ ਦੇ ਸਪੋਰਟਸ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਜਲੰਧਰ ਸਥਿਤ 77.77 ਕਰੌੜ ਦੇ ਬਰਲਟਨ ਪਾਰਕ ਸਪੋਰਟਸ ਹੱਬ ਦਾ ਨੀਂਹ ਪੱਥਰ ਰੱਖਿਆ ਹੈ। ਜਿੱਥੇ ਉਹਨਾਂ ਨੇ ਸੂਬੇ ਨੂੰ ਇੱਕ ਨਵੇਂ ਸਪੋਰਟਸ ਹੱਬ ਦੇ ਰੂਪ ਵਿੱਚ ਤੋਹਫ਼ਾ ਦਿੱਤਾ ਹੈ। 17 ਸਾਲ ਬਾਅਦ ਸੂਬੇ ਨੂੰ ਅਜਿਹਾ ਤੋਹਫਾ ਮਿਲਿਆ ਹੈ।

ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ, ਮਾਨ ਸਰਕਾਰ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਵਲੋਂ ਬਰਲਟਨ ਪਾਰਕ ਵਿਖੇ ਸਪੋਰਟਸ ਹੱਬ ਦਾ ਉਦਘਾਟਨ ਕੀਤਾ ਗਿਆ ਤੇ ਇਸ ਦੌਰਾਨ 77.77 ਕਰੋੜ ਦੇ ਸਪੋਰਟਸ ਪ੍ਰਾਜੈਕਟ ਦਾ ਨੀਂਹ-ਪੱਥਰ ਰੱਖਿਆ। 17 ਸਾਲ ਬਾਅਦ ਸੂਬੇ ਨੂੰ ਅਜਿਹਾ ਤੋਹਫਾ ਮਿਲਿਆ ਹੈ। ਇਸ ਤੋਂ ਪਹਿਲਾਂ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਜਲੰਧਰ ਤੋਂ ਲੰਡਨ ਰਗਬੀ ਵਿਸ਼ਵ ਕੱਪ ਗੇਂਦਾਂ ਦੀ ਪਹਿਲੀ ਸ਼ਿਪਮੈਂਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰਗਬੀ ਗੇਂਦਾਂ ਲੰਡਨ ਲਈ ਰਵਾਨਾਂ ਕੀਤੀਆਂ ਹਨ।
ਖੇਡਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲੇਗਾ
ਬਰਲਟਨ ਪਾਰਕ, ਜੋ ਕਦੇ ਪੰਜਾਬ ਦੇ ਖੇਡ ਇਤਿਹਾਸ ਦਾ ਮਾਣ ਸੀ, ਹੁਣ ਦੁਬਾਰਾ ਖੇਡ ਗਤੀਵਿਧੀਆਂ ਦਾ ਕੇਂਦਰ ਬਣਨ ਜਾ ਰਿਹਾ ਹੈ। ਪ੍ਰਸਤਾਵਿਤ ਸਪੋਰਟਸ ਹੱਬ ਵਿੱਚ ਅਤਿ-ਆਧੁਨਿਕ ਇਨਡੋਰ ਅਤੇ ਆਊਟਡੋਰ ਖੇਡ ਸਹੂਲਤਾਂ, ਓਲੰਪਿਕ ਮਿਆਰਾਂ ‘ਤੇ ਆਧਾਰਿਤ ਟਰੈਕ, ਫਿਟਨੈਸ ਸਿਖਲਾਈ ਕੇਂਦਰ, ਅਤਿ-ਆਧੁਨਿਕ ਜਿੰਮ ਅਤੇ ਕੋਚਿੰਗ ਸਹੂਲਤਾਂ ਹੋਣਗੀਆਂ।ਨੌਜਵਾਨਾਂ ਲਈ ਸੁਨਹਿਰੀ ਮੌਕਾ
ਇਹ ਪਹਿਲ ਨਾ ਸਿਰਫ਼ ਨੌਜਵਾਨਾਂ ਨੂੰ ਖੇਡਾਂ ਵਿੱਚ ਕਰੀਅਰ ਬਣਾਉਣ ਦਾ ਮੌਕਾ ਪ੍ਰਦਾਨ ਕਰੇਗੀ, ਸਗੋਂ ਖੇਡਾਂ ਰਾਹੀਂ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਟੀਮ ਵਰਕ ਵਰਗੇ ਜੀਵਨ ਮੁੱਲ ਵੀ ਸਿਖਾਏਗੀ। ਇਸ ਦੇ ਨਾਲ, ਇਹ ਹੱਬ ਖੇਡ ਸਮਾਗਮਾਂ, ਟੂਰਨਾਮੈਂਟਾਂ ਅਤੇ ਸਿਖਲਾਈ ਕੈਂਪਾਂ ਲਈ ਇੱਕ ਪ੍ਰਮੁੱਖ ਕੇਂਦਰ ਵੀ ਬਣ ਜਾਵੇਗਾ।ਜਲੰਧਰ ਦੇ ਖਿਡਾਰੀਆਂ ਨੇ ਭਾਰਤ ਦਾ ਮਾਣ ਵਧਾਇਆ- ਸੀਐਮ ਮਾਨ
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਅੱਗੇ ਕਿਹਾ- ਮੈਂ ਖੇਡ ਪ੍ਰੇਮੀ ਹਾਂ। ਮੈਂ ਜਲੰਧਰ ਦੇ ਲੋਕਾਂ ਨੂੰ ਦੇਸ਼ ਨੂੰ ਇੰਨੇ ਸਾਰੇ ਖਿਡਾਰੀ ਦੇਣ ਲਈ ਵਧਾਈ ਦਿੰਦਾ ਹਾਂ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅੱਜ ਭਾਰਤੀ ਹਾਕੀ ਟੀਮ ਵਿੱਚ 8 ਖਿਡਾਰੀ ਜਲੰਧਰ ਦੇ ਹਨ। ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵੀ ਜਲੰਧਰ ਦੇ ਇਨ੍ਹਾਂ ਮੈਦਾਨਾਂ ਵਿੱਚ ਖੇਡਦੇ ਹੋਏ ਵੱਡੇ ਹੋਏ ਅਤੇ ਵੱਡੇ ਦੇਸ਼ਾਂ ਵਿੱਚ ਗਏ ਅਤੇ ਭਾਰਤ ਦਾ ਮਾਣ ਵਧਾਇਆ।ਸਰਦਾਰ ਭਗਵੰਤ ਮਾਨ ਨੇ ਅੱਗੇ ਕਿਹਾ- ਪੰਜਾਬ ਦੇ ਖਿਡਾਰੀਆਂ ਦਾ ਪੂਰੇ ਦੇਸ਼ ਵਿੱਚ ਕੋਈ ਮੁਕਾਬਲਾ ਨਹੀਂ ਹੈ। ਇਸ ਦੌਰਾਨ ਅਜਿਹੀਆਂ ਸਰਕਾਰਾਂ ਆਈਆਂ ਕਿ ਪੰਜਾਬ ਦੀ ਪ੍ਰਤਿਭਾ ਵਿਦੇਸ਼ਾਂ ਵਿੱਚ ਚਲੀ ਗਈ। ਜਦੋਂ ਤੋਂ ਸਾਨੂੰ ਜ਼ਿੰਮੇਵਾਰੀ ਮਿਲੀ ਹੈ, ਅਸੀਂ ਖੇਡਾਂ ਨੂੰ ਤਰਜੀਹ ਦੇ ਰਹੇ ਹਾਂ। ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਸਾਡੇ ਮੈਦਾਨਾਂ ਨੂੰ ਬੱਚਿਆਂ ਨਾਲ ਭਰਿਆ ਜਾਵੇ। ਇਸ ਨਾਲ ਨਸ਼ੇ ਦੀ ਲਤ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ।ਬਰਲਟਨ ਪਾਰਕ ਸਪੋਰਟਸ ਹੱਬ ਦੇ ਨੀਂਹ ਪੱਥਰ ਸਮਾਰੋਹ ਦੌਰਾਨ CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਨਾਲ ਜਲੰਧਰ ਤੋਂ LIVE…. https://t.co/M2ulQplkym
— AAP Punjab (@AAPPunjab) June 11, 2025ਇਹ ਵੀ ਪੜ੍ਹੋ