ਲੁਧਿਆਣਾ ‘ਚ ਦਿਨ-ਦਿਹਾੜੇ ਬੱਚੇ ਦੀ ਕਿਡਨੈਪਿੰਗ! ਮਾਂ ਨੇ ਪਤੀ ‘ਤੇ ਲਗਾਇਆ ਇਲਜ਼ਾਮ
ਬੱਚੇ ਦੀ ਮਾਂ ਮੋਨਾਲੀਕਾ ਦੇ ਅਨੁਸਾਰ, ਉਹ 16 ਜੁਲਾਈ ਦੀ ਸ਼ਾਮ ਨੂੰ ਆਪਣੇ ਬੱਚੇ ਨੂੰ ਸੁੰਦਰ ਨਗਰ ਦੇ ਮਾਰਸ਼ਲ ਆਰਟਸ ਸਕੂਲ 'ਚ ਟ੍ਰੇਨਿਗ ਦੇ ਲਈ ਛੱਡ ਕੇ ਆਈ ਸੀ। ਇਸ ਤੋਂ ਬਾਅਦ ਇੱਕ ਕਾਰ ਜਿਸ 'ਚ ਕਈ ਨੌਜਵਾਨ ਸਵਾਰ ਸਨ, ਉਹ ਮਾਰਸ਼ਲ ਆਰਟਸ ਕਲਾਸ ਦੇ ਬਾਹਰ ਆਈ, ਜਿਸ 'ਚ ਉਸ ਦੇ ਬੱਚੇ ਨੂੰ ਕਿਡਨੈਪ ਕਰਕੇ ਲਿਜਾਇਆ ਗਿਆ।
ਲੁਧਿਆਣਾ ਦੇ ਸੁੰਦਰ ਨਗਰ ਦੀ ਮਹਾਂਵੀਰ ਜੈਨ ਕਲੋਨੀ ‘ਚ ਇੱਕ 4 ਸਾਲਾ ਬੱਚੇ ਦੀ ਕਥਿਤ ਕਿਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਮਾਂ ਨੇ ਆਪਣੇ ਪਤੀ ਤੇ ਸਹੁਰਿਆਂ ‘ਤੇ ਉਸ ਦੇ ਪੁੱਤਰ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਣ ਦਾ ਇਲਜ਼ਾਮ ਲਗਾਇਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਬੱਚੇ ਦੇ ਚੁੱਕੇ ਜਾਣ ਤੋਂ ਬਾਅਦ ਮਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਦੀ ਅਪੀਲ ਕੀਤੀ ਹੈ।
ਮਾਰਸ਼ਲ ਆਰਟਸ ਕਲਾਸ ਤੋਂ ਬੱਚਾ ਕਿਡਨੈਪ
ਬੱਚੇ ਦੀ ਮਾਂ ਮੋਨਾਲੀਕਾ ਦੇ ਅਨੁਸਾਰ, ਉਹ 16 ਜੁਲਾਈ ਦੀ ਸ਼ਾਮ ਨੂੰ ਆਪਣੇ ਬੱਚੇ ਨੂੰ ਸੁੰਦਰ ਨਗਰ ਦੇ ਮਾਰਸ਼ਲ ਆਰਟਸ ਸਕੂਲ ‘ਚ ਟ੍ਰੇਨਿਗ ਦੇ ਲਈ ਛੱਡ ਕੇ ਆਈ ਸੀ। ਇਸ ਤੋਂ ਬਾਅਦ ਇੱਕ ਕਾਰ ਜਿਸ ‘ਚ ਕਈ ਨੌਜਵਾਨ ਸਵਾਰ ਸਨ, ਉਹ ਮਾਰਸ਼ਲ ਆਰਟਸ ਕਲਾਸ ਦੇ ਬਾਹਰ ਆਈ, ਜਿਸ ‘ਚ ਉਸ ਦੇ ਬੱਚੇ ਨੂੰ ਕਿਡਨੈਪ ਕਰਕੇ ਲਿਜਾਇਆ ਗਿਆ।
ਸੀਸੀਟੀਵੀ ਫੁਟੇਜ ‘ਚ ਦੋ ਨੌਜਵਾਨ ਕਾਰ ‘ਚੋਂ ਨਿਕਲ ਕੇ ਸਿੱਧੇ ਮਾਰਸ਼ਲ ਆਰਟਸ ਕਲਾਸ ‘ਚ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਫਿਰ ਉਨ੍ਹਾਂ ਨੇ ਬੱਚੇ ਨੂੰ ਚੁੱਕਿਆ ਤੇ ਬਾਹਰ ਲੈ ਗਏ। ਇਸ ਤੋਂ ਬਾਅਦ ਉਹ ਬੱਚੇ ਨੂੰ ਕਾਰ ‘ਚ ਬਿਠਾ ਕੇ ਮੌਕੇ ਤੋਂ ਭੱਜ ਗਏ। ਇਹ ਸਾਰੀ ਘਟਨਾ ਕੈਮਰੇ ‘ਚ ਰਿਕਾਰਡ ਹੋ ਗਈ।
ਪਤੀ ਤੇ ਸਹੁਰਿਆਂ ‘ਤੇ ਗੰਭੀਰ ਇਲਜ਼ਾਮ
ਮਾਂ ਮੋਨਾਲਿਕਾ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਘਟਨਾ ਪਿੱਛੇ ਉਸ ਦੇ ਪਤੀ ਤੇ ਸਹੁਰਾ ਪਰਿਵਾਰ ਦਾ ਹੱਥ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨਾਲ ਘਰੇਲੂ ਝਗੜਾ ਕਰਦਾ ਸੀ। ਇਸ ਮਾਮਲੇ ਸਬੰਧੀ ਇੱਕ ਕਾਨੂੰਨੀ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਬੱਚੇ ਨੂੰ ਮਿਲਣਾ ਸੀ ਤਾਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਸਕਦੀ ਸੀ। ਹਾਲਾਂਕਿ, ਇਸ ਤਰੀਕੇ ਨਾਲ ਬੱਚੇ ਨੂੰ ਜ਼ਬਰਦਸਤੀ ਲੈ ਜਾਣਾ ਗਲਤ ਹੈ।
ਮਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਕੀਤੀ ਜਾਰੀ
ਆਪਣੇ ਪੁੱਤਰ ਦੇ ਲਾਪਤਾ ਹੋਣ ਤੋਂ ਬਾਅਦ, ਮੋਨਾਲਿਕਾ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵਨਾਤਮਕ ਵੀਡੀਓ ਜਾਰੀ ਕੀਤਾ। ਇਸ ‘ਚ ਉਨ੍ਹਾਂ ਵੱਲੋਂ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਗਈ। ਮਾਂ ਨੇ ਲੁਧਿਆਣਾ ਦੇ ਵਸਨੀਕਾਂ, ਪੁਲਿਸ ਪ੍ਰਸ਼ਾਸਨ ਤੇ ਮੀਡੀਆ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਉਸ ਦੇ ਪੁੱਤਰ ਜਾਂ ਘਟਨਾ ‘ਚ ਵਰਤੇ ਗਏ ਵਾਹਨਾਂ ਨੂੰ ਦੇਖਦਾ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ
ਪੁਲਿਸ ਜਾਂਚ ਜਾਰੀ
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਸੀਸੀਟੀਵੀ ਫੁਟੇਜ ਦੀ ਵਰਤੋਂ ਕਰਕੇ ਮੁਲਜ਼ਮਾਂ ਦੀ ਪਛਾਣ ਕਰਨ ਤੇ ਬੱਚੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।


