ਬੀਜੇਪੀ ਪ੍ਰਧਾਨ ਸੁਨੀਨ ਜਾਖੜ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, CM ਮਾਨ ਨੂੰ ਹੜ੍ਹਾਂ ‘ਤੇ ਘੇਰਿਆ

Updated On: 

27 Jul 2023 13:11 PM

ਪੰਜਾਬ ਬੀਜੇਪੀ ਦੇ ਵਫਦ ਨੇ ਅੱਜ ਰਾਜਪਾਲ ਬਨਵਾਰੀ ਨਾਲ ਪਰੋਹਿਤ ਨਾਲ ਮੁਲਾਕਾਤ ਕਰ ਮੈਮੋਰੈਂਡਮ ਸੌਂਪਿਆ ਗਿਆ ਹੈ।

ਬੀਜੇਪੀ ਪ੍ਰਧਾਨ ਸੁਨੀਨ ਜਾਖੜ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, CM ਮਾਨ ਨੂੰ ਹੜ੍ਹਾਂ ਤੇ ਘੇਰਿਆ
Follow Us On

ਚੰਡੀਗੜ੍ਹ ਨਿਊਜ਼। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ (Sunil Kumar Jakhar) ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਹੋਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੁਨੀਲ ਕੁਮਾਰ ਜਾਖੜ ਤੇ ਬੀਜੇਪੀ ਦੇ ਵਫਦ ਨੇ ਗਵਰਨਰ ਨੂੰ ਮੈਮੋਰੈਂਡਮ ਸੌਂਪਿਆ ਹੈ। ਜਿਨ੍ਹਾਂ ਆਗੂਆਂ ਨੇ ਅੱਜ ਗਵਰਨਰ ਹਾਊਸ ਵਿੱਚ ਗਵਰਨਰ ਨਾਲ ਮੁਲਾਕਾਤ ਕੀਤੀ ਉਹ ਕਾਂਗਰਸ ਛੱਡ ਬੀਜੀਪੀ ਵਿੱਚ ਸ਼ਾਮਲ ਹੋਏ ਸਨ।

ਪੰਜਾਬ ਸਰਕਾਰ ਨੂੰ ਤਲਬ ਕਰਨ ਦੀ ਅਪੀਲ

ਬੀਜੇਪੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਜੋ ਹੜਾਂ ਦੇ ਹਾਲਾਤ ਬਣੇ ਹਨ ਉਹ ਨਹਿਰਾਂ ਦੀ ਸਮੇਂ ‘ਤੇ ਸਫਾਈ ਨਾ ਹੋਣ ਕਾਰਨ ਹੋਏ ਹਨ। ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਗਵਰਨਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਤਲਬ ਕੀਤੀ ਜਾਵੇ।

ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਕੇਂਦਰ ਪੰਜਾਬ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਕੇਂਦਰ ਸਰਕਾਰ ਇਸ ਸੱਮਸਿਆ ਬਾਰੇ ਪੱਤਰ ਲਿਖਣ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ।

ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪੰਜਾਬ ਦੇ ਇਸ ਹਾਲਾਤਾਂ ਵਿੱਚ ਮੁੱਖ ਮੰਤਰੀ ਨੂੰ ਕੇਂਦਰ ਤੋਂ ਹੋਰ ਪੈਸਿਆਂ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਹਾਂ।

ਕੇਂਦਰ ਨੇ ਪੰਜਾਬ ਨੂੰ 218 ਕਰੋੜ ਰੁਪਏ ਜਾਰੀ ਕੀਤੇ

ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਹੜ੍ਹਾਂ ਕਾਰਨ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ। ਇਸ ਪਾਣੀ ਕਾਰਨ ਬਿਮਾਰੀਆਂ ਨਾ ਫੈਲਣ ਇਸ ਲਈ ਸੂਬਾ ਸਰਕਾਰ ਨੂੰ ਹੁਕਮ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ 218 ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕੋਈ ਵੀ ਝੋਨੇ ਦੀ ਪਨੀਰੀ ਨਹੀਂ ਦਿੱਤੀ। ਲੋਕਾਂ ਨੂੰ ਮੁਆਵਜ਼ਾ ਰਾਸ਼ੀ ਜਲਦ ਦਿੱਤਾ ਜਾਵੇ।

ਸੁਨੀਲ ਕੁਮਾਰ ਜਾਖੜ ਨੇ ਕਿਹਾ ਪੰਜਾਬ ਸਰਕਾਰ (Punjab Government) ਦੇ ਵਿਧਾਇਕ ਤੇ ਮੰਤਰੀ ਲੋਕਾਂ ਨੂੰ ਜਲੀਲ ਕਰ ਰਹੇ ਹਨ। ਜੋ ਬਿਲਕੁੱਲ ਗਲਤ ਹੈ। ਸਾਡੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਜਿਸ ਤੋਂ ਬਾਅਦ ਆਪ ਦੀ ਵਿਧਾਇਕਾਂ ਨੂੰ ਮੁਆਫੀ ਮੰਗੀ ਮੰਗਣੀ ਪਈ।