CD Scandal: ਕੈਬਨਿਟ ਮੰਤਰੀ ਦੀ ਅਸ਼ਲੀਲ ਸੀਡੀ ਸਕੈਂਡਲ ‘ਤੇ ਘਿਰੀ AAP! ਕਾਂਗਰਸ ਨੇ ਰਾਜਪਾਲ ਨੂੰ ਵੀਡੀਓ ਸੌਂਪਣ ਦਾ ਕੀਤਾ ਦਾਅਵਾ

Updated On: 

02 May 2023 09:39 AM

ਸੁਖਪਾਲ ਖਹਿਰਾ ਮੁਤਾਬਕ ਉਨ੍ਹਾਂ ਨੇ ਇਹ ਵੀਡੀਓਜ਼ ਫੋਰੈਂਸਿਕ ਜਾਂਚ ਲਈ ਪੰਜਾਬ ਦੇ ਰਾਜਪਾਲ ਨੂੰ ਸੌਂਪ ਦਿੱਤੀਆਂ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਵੀਡੀਓਜ਼ ਜਨਤਕ ਡੋਮੇਨ ਵਿੱਚ ਆਉਣ ਅਤੇ ਸਮਾਜ 'ਤੇ ਮਾੜਾ ਪ੍ਰਭਾਵ ਪਵੇ।

CD Scandal: ਕੈਬਨਿਟ ਮੰਤਰੀ ਦੀ ਅਸ਼ਲੀਲ ਸੀਡੀ ਸਕੈਂਡਲ ਤੇ ਘਿਰੀ AAP! ਕਾਂਗਰਸ ਨੇ ਰਾਜਪਾਲ ਨੂੰ ਵੀਡੀਓ ਸੌਂਪਣ ਦਾ ਕੀਤਾ ਦਾਅਵਾ
Follow Us On

Minister CD scandal: ਪੰਜਾਬ ਦੀ ਭਗਵੰਤ ਮਾਨ ਸਰਕਾਰ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ। ਇਸ ਵਾਰ ਕਾਂਗਰਸ ਅਤੇ ਭਾਜਪਾ ਨੇ ਸੂਬਾ ਸਰਕਾਰ ਦੇ ਇੱਕ ਕੈਬਨਿਟ ਮੰਤਰੀ ‘ਤੇ ਅਸ਼ਲੀਲ ਸੀਡੀ ਸਕੈਂਡਲ ਦਾ ਦੋਸ਼ ਲਗਾਇਆ ਹੈ। ਇਸ ਵਿੱਚ ਪੰਜਾਬ ਕਾਂਗਰਸ (Punjab Government) ਦੇ ਵਿਧਾਇਕ ਅਤੇ ਕੁੱਲ ਹਿੰਦ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਦੀਆਂ ਦੋ ਇਤਰਾਜ਼ਯੋਗ ਵੀਡੀਓਜ਼ ਹੋਣ ਦਾ ਦਾਅਵਾ ਕੀਤਾ ਹੈ।

ਸੁਖਪਾਲ ਖਹਿਰਾ ਮੁਤਾਬਕ ਉਨ੍ਹਾਂ ਨੇ ਇਹ ਵੀਡੀਓਜ਼ ਫੋਰੈਂਸਿਕ ਜਾਂਚ ਲਈ ਪੰਜਾਬ ਦੇ ਰਾਜਪਾਲ ਨੂੰ ਸੌਂਪ ਦਿੱਤੀਆਂ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਵੀਡੀਓਜ਼ ਜਨਤਕ ਡੋਮੇਨ ਵਿੱਚ ਆਉਣ ਅਤੇ ਸਮਾਜ ‘ਤੇ ਮਾੜਾ ਪ੍ਰਭਾਵ ਪਵੇ। ਹਾਲਾਂਕਿ ਸੁਖਪਾਲ ਖਹਿਰਾ ਨੇ ਅਜੇ ਤੱਕ ਮੰਤਰੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ।

ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉ ਰਾਜਪਾਲ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ (Sukhpal Singh Khaira) ਨੇ ਕਿਹਾ ਕਿ ਜੇਕਰ ਇਨ੍ਹਾਂ ਵੀਡੀਓਜ਼ ਨੂੰ ਜਾਂਚ ਲਈ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਜਾਵੇ ਤਾਂ ਮਾਮਲਾ ਹੱਲ ਹੋ ਸਕਦਾ ਹੈ। ਇਸ ਲਈ ਉਨ੍ਹਾਂ ਰਾਜਪਾਲ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਕਾਂਗਰਸੀ ਆਗੂ ਖਹਿਰਾ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੇ ਰਾਜਪਾਲ ਨੂੰ ਮਿਲੇ ਸਨ ਅਤੇ ਇੱਕ ਮੰਤਰੀ ਨਾਲ ਸਬੰਧਤ ਦੋ ਇਤਰਾਜ਼ਯੋਗ ਵੀਡੀਓਜ਼ ਸੌਂਪੀਆਂ ਸਨ।

ਵੀਡੀਓ ਦੀ ਵੈਰੀਫਿਕੇਸ਼ਨ

ਖਹਿਰਾ ਨੇ ਦੱਸਿਆ ਕਿ ਇੱਕ ਵੀਡੀਓ 4 ਮਿੰਟ ਦੀ ਹੈ ਜਦਕਿ ਦੂਜੀ ਵੀਡੀਓ 8 ਮਿੰਟ ਦੀ ਹੈ। ਉਨ੍ਹਾਂ ਨੇ ਰਾਜਪਾਲ ਨੂੰ ਇਨ੍ਹਾਂ ਵੀਡੀਓਜ਼ ਦੀ ਤਸਦੀਕ ਅਤੇ ਜਾਂਚ ਕਰਵਾਉਣ ਲਈ ਕਿਹਾ ਹੈ। ਸਾਈਬਰ ਸੈੱਲ ਤੋਂ ਇਨ੍ਹਾਂ ਵੀਡੀਓਜ਼ ਦੀ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ।

ਮੰਤਰੀ ਨੂੰ ਕੈਬਨਿਟ ਤੋਂ ਹਟਾਉਣ ਦੀ ਸਿਫਾਰਿਸ਼

ਜੇਕਰ ਅਸੀਂ ਇਹ ਵੀਡਿਓ ਪੰਜਾਬ ਪੁਲਿਸ ਨੂੰ ਦੇ ਦਿੰਦੇ ਤਾਂ ਉਹ ਇਸ ਮਾਮਲੇ ਨੂੰ ਦਬਾ ਦਿੰਦੇ ਅਤੇ ਇਸ ਨੂੰ ਵੀ ਖਤਮ ਕਰ ਦਿੰਦੇ। ਜੇਕਰ ਇਹ ਵੀਡੀਓ ਸੱਚ ਹੈ ਤਾਂ ਅਜਿਹੇ ਮੰਤਰੀ ਨੂੰ ਪੰਜਾਬ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਕਾਂਗਰਸ ਨੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਕਰਵਾਈ ਜਾਵੇ ਅਤੇ ਅਜਿਹੇ ਮੰਤਰੀ ਨੂੰ ਕੈਬਨਿਟ ਤੋਂ ਹਟਾਉਣ ਲਈ ਮੁੱਖ ਮੰਤਰੀ ਨੂੰ ਸਿਫਾਰਿਸ਼ ਕੀਤੀ ਜਾਵੇ।

ਭਾਜਪਾ ਆਗੂ ਨੇ ਮੰਤਰੀ ਦਾ ਨਾਮ ਲਿਆ

ਹਾਲਾਂਕਿ ਸੁਖਪਾਲ ਖਹਿਰਾ ਨੇ ਅਜੇ ਤੱਕ ਆਪਣੇ ਦੋਸ਼ਾਂ ਵਿੱਚ ਮੰਤਰੀ ਦਾ ਨਾਮ ਜਨਤਕ ਨਹੀਂ ਕੀਤਾ ਸੀ। ਪਰ ਦਿੱਲੀ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਨਾਂ ਲੈਂਦਿਆਂ ਇਨ੍ਹਾਂ ਦੋਸ਼ਾਂ ਨੂੰ ਗੰਭੀਰ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਮੰਤਰੀ ਅੱਜ ਅਸਤੀਫਾ ਦੇ ਦੇਣਗੇ।

ਲਾਲ ਚੰਦ ਕਟਾਰੂਚੱਕ ਦੇ ਅਸਤੀਫੇ ‘ਤੇ ਬੋਲੇ CM

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਦੇ ਅਸਤੀਫੇ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸਤੀਫਾ ਸਿਰਸਾ ਸਾਹਿਬ ਤੋਂ ਭੇਜਿਆ ਹੋਣਾਂ ਮੇਰੇ ਕੋਲ ਕੋਈ ਅਸਤੀਫਾ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸ ਜਲੰਧਰ ਦੀ ਹਾਰ ਤੋਂ ਬੌਖਲਾਏ ਹੋਏ ਹਨ। ਹਾਲੇ ਤੱਕ ਮੇਰੇ ਕੋਲ ਕੋਈ ਵੀਡੀਓ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਮਜੀਠਿਆ, ਖੇਹਰਾ, ਸਿਰਸਾ ਆਪਸ ਵਿੱਚ ਮਿਲੇ ਹੋਏ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ