ਬਿਕਰਮ ਮਜੀਠੀਆ ਡੱਰਗ ਕੇਸ 'ਚ SIT ਦੇ ਨਵੇਂ ਮੁਖੀ ਨਿਯੁਕਤ, DIG ਭੁਲੱਰ ਕਰਣਗੇ ਜਾਂਚ | sit-head-change-in-bikram-singh-majithia-ndsp-case-dig-harcharan-singh-bhullar-will-continue-investigation Punjabi news - TV9 Punjabi

ਬਿਕਰਮ ਮਜੀਠੀਆ ਡੱਰਗ ਕੇਸ ‘ਚ SIT ਦੇ ਨਵੇਂ ਮੁਖੀ ਨਿਯੁਕਤ, DIG ਭੁਲੱਰ ਕਰਣਗੇ ਜਾਂਚ

Updated On: 

02 Jan 2024 19:28 PM

ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਰਕਾਰ ਨੇ ਐਸਆਈਟੀ ਦਾ ਪੁਨਰਗਠਨ ਕੀਤਾ ਹੈ। ਮੁੜ ਤੋਂ ਗਠਤ ਇਸ ਟੀਮ 'ਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਐਸਆਈਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਬਿਕਰਮ ਮਜੀਠੀਆ ਡੱਰਗ ਕੇਸ ਚ SIT ਦੇ ਨਵੇਂ ਮੁਖੀ ਨਿਯੁਕਤ, DIG ਭੁਲੱਰ ਕਰਣਗੇ ਜਾਂਚ
Follow Us On
ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਖ਼ਿਲਾਫ਼ ਦਰਜ ਹੋਏ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਹੁਣ ਪਟਿਆਲਾ ਰੇਂਜ ਦੇ ਨਵੇਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਰੇਗੀ। ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਰਕਾਰ ਨੇ ਐਸਆਈਟੀ ਦਾ ਪੁਨਰਗਠਨ ਕੀਤਾ ਹੈ। ਮੁੜ ਤੋਂ ਗਠਤ ਇਸ ਟੀਮ ‘ਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਐਸਆਈਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਦੱਸ ਦਈਏ ਜਗਦੀਸ਼ ਭੋਲਾ ਡਰੱਗ ਰੈਕਟ ਮਾਮਲੇ ਦੇ ‘ਚ ਬਿਕਰਮ ਮਜੀਠੀਆ ਅੰਤਿਮ ਵਾਰ 30 ਦਸੰਬਰ ਨੂੰ ਐਸਆਈਟੀ ਦੇ ਅੱਗੇ ਪੇਸ਼ ਹੋਏ ਸਨ। ਇਸ ਤੋਂ ਪਹਿਲਾਂ ਬਿਕਰਮ ਮਜੀਠੀਆ 18 ਦਸੰਬਰ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਣਦੇ ਹੁਕਮ ਕੀਤੇ ਗਏ ਸਨ। ਇਸ ਦੌਰਾਨ ਐਸਆਈਟੀ ਨੇ ਉਨਾਂ ਤੋਂ ਤਕਰੀਬਨ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਬਾਅਦ ਪੁੱਛਗਿੱਛ ਦੇ 24 ਘੰਟਿਆਂ ਦੇ ਅੰਦਰ ਹੀ ਬਿਕਰਮ ਮਜੀਠੀਆ ਨੂੰ ਦੁਬਾਰਾ 27 ਦਸੰਬਰ ਨੂੰ ਸਿੱਟ ਦੇ ਅੱਗੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ, ਪਰ ਬਿਕਰਮ ਸਿੰਘ ਮਜੀਠੀਆਂ ਨੇ ਸ਼ਹੀਦੀ ਦਿਹਾੜਿਆਂ ਅਤੇ ਪਰਿਵਾਰਿਕ ਦੀ ਕੁਝ ਮਜਬੂਰੀਆਂ ਕਾਰਨ ਸਿੱਟ ਦੇ ਅੱਗੇ ਪੇਸ਼ ਨਹੀਂ ਹੋ ਪਾਏ ਸਨ।

ਕੀ ਹੈ ਪੂਰਾ ਮਾਮਲਾ

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਂਗਰਸ ਪਾਰਟੀ ਦੀ ਚਰਨਜੀਤ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ 20 ਦਸੰਬਰ 2021 ਨੂੰ ਦਰਜ ਕੀਤੀ ਗਈ ਐਫਆਈਆਰ ਤੋਂ ਬਾਅਦ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਜਾਣਾ ਪਿਆ ਸੀ। ਇਹ ਮਾਮਲਾ ਮੋਹਾਲੀ ‘ਚ ਦਰਜ ਕੀਤਾ ਗਿਆ ਸੀ। ਐਸਆਈਟੀ ਨੇ ਉਨ੍ਹਾਂ ਨੂੰ 11 ਦਸੰਬਰ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਸਨ।

Exit mobile version