ਸੱਚ ਦੀ ਹੋਈ ਜਿੱਤ, ਫੈਸਲਾ ਵੱਖਰਾ ਹੁੰਦਾ ਤਾਂ ਲੋਕਾਂ ਦਾ ਸੰਵਿਧਾਨ ਤੋਂ ਉੱਠ ਜਾਂਦਾ ਭਰੋਸਾ, ਰਾਹੁਲ ਗਾਂਧੀ ਨੂੰ SC ਦੀ ਰਾਹਤ ‘ਤੇ ਬੋਲੇ ਰਾਜਾ ਵੜ੍ਹਿੰਗ

Updated On: 

04 Aug 2023 19:42 PM

SC Relief to Rahul Gandhi: ਮੋਦੀ ਸਰਨੇਮ ਮਾਮਲੇ 'ਚ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਸੁਣਾਈ ਗਈ ਦੋ ਸਾਲ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ। ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਨੂੰ ਇਹ ਸਜ਼ਾ ਸੁਣਾਈ ਸੀ, ਜਿਸ 'ਤੇ ਹੁਣ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ।

ਸੱਚ ਦੀ ਹੋਈ ਜਿੱਤ, ਫੈਸਲਾ ਵੱਖਰਾ ਹੁੰਦਾ ਤਾਂ ਲੋਕਾਂ ਦਾ ਸੰਵਿਧਾਨ ਤੋਂ ਉੱਠ ਜਾਂਦਾ ਭਰੋਸਾ, ਰਾਹੁਲ ਗਾਂਧੀ ਨੂੰ SC ਦੀ ਰਾਹਤ ਤੇ ਬੋਲੇ ਰਾਜਾ ਵੜ੍ਹਿੰਗ
Follow Us On

ਸੁਪਰੀਮ ਕੋਰਟ ਵਲੋਂ ਮੋਦੀ ਸਰਨੇਮ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਦੀ ਸਜ਼ਾ ‘ਤੇ ਰੋਕ ਲੱਗਣ ਤੋਂ ਬਾਅਦ ਪੂਰੀ ਕਾਂਗਰਸ ਪਾਰਟੀ ‘ਚ ਖੁਸ਼ੀ ਦੀ ਲਹਿਰ ਹੈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਅਤੇ ਸੱਚ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੱਚਾਈ, ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਤੇ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਅੱਜ ਧਰਮ ਅਤੇ ਸੱਚ ਦੀ ਜਿੱਤ ਹੋਈ ਹੈ। ਜੇਕਰ ਫੈਸਲਾ ਵੱਖਰਾ ਹੁੰਦਾ ਤਾਂ ਦੇਸ਼ ਦੇ ਲੋਕਾਂ ਦਾ ਸੰਵਿਧਾਨ ਤੋਂ ਵਿਸ਼ਵਾਸ ਉੱਠ ਜਾਂਦਾ।

ਸਮਾਜ ਨੂੰ ਸੱਚ ‘ਤੇ ਡਟੇ ਰਹਿਣ ਦਾ ਸੁਨੇਹਾ

ਰਾਜਾ ਵੜਿੰਗ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸੱਚਾਈ ਨੂੰ ਸਾਹਮਣੇ ਰੱਖ ਕੇ ਫੈਸਲਾ ਲਿਆ ਹੈ। ਇਸ ਕਾਰਨ ਸਮਾਜ ਦੇ ਹੇਠਲੇ ਪੱਧਰ ਦੇ ਲੋਕਾਂ ਨੂੰ ਵੀ ਇਹ ਸੰਦੇਸ਼ ਮਿਲਿਆ ਹੈ ਕਿ ਉਹ ਹਮੇਸ਼ਾ ਸੱਚ ‘ਤੇ ਡਟੇ ਰਹਿਣ। ਉਨ੍ਹਾਂ ਦੇਸ਼ ਦੀ ਜਨਤਾ ਦੇ ਨਾਲ-ਨਾਲ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਵੀ ਵਧਾਈ ਦਿੱਤੀ।

ਵੜ੍ਹਿੰਗ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਦੇਸ਼ ‘ਚ ਅਜੇ ਵੀ ਕਿਤੇ ਨਾ ਕਿਤੇ ਅਜਿਹੇ ਲੋਕ ਜ਼ਿੰਦਾ ਹਨ, ਜੋ ਸੱਚ ‘ਤੇ ਚੱਲਣ ਦੇ ਬਾਰੇ ਸੋਚਦੇ ਹਨ। ਕਾਂਗਰਸ ਦੀਆਂ ਸਾਰੀਆਂ ਉਮੀਦਾਂ ਟੁੱਟ ਚੁੱਕੀਆਂ ਸਨ। ਪਰ ਆਖਰੀ ਆਸ ਨੇ ਨੇਕੀ ਉੱਤੇ ਮੋਹਰ ਲਗਾਈ ਹੈ।

ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੇ ਇੱਕ ਟਵੀਟ ਨੂੰ ਰਿਟਵੀਟ ਵੀ ਕੀਤਾ ਹੈ, ਜਿਸ ਵਿੱਚ ਰਾਹੁਲ ਗਾਂਧੀ ਨੇ ਲਿੱਖਿਆ ਹੈ ਆ ਰਿਹਾ ਹਾਂ, ਸਵਾਲ ਜਾਰੀ ਰਹਿਣਗੇ।

ਸੁਪਰੀਮ ਕੋਰਟ ਨੇ ਲਗਾਈ ਹੈ ਰਾਹੁਲ ਦੀ ਸਜ਼ਾ ‘ਤੇ ਰੋਕ

ਮੋਦੀ ਸਰਨੇਮ ਮਾਮਲੇ ‘ਚ ਆਪਣਾ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਚੀਫ ਜਸਟਿਸ ਨੇ ਕਿਹਾ ਕਿ ਅਸੀਂ ਸੈਸ਼ਨ ਕੋਰਟ ‘ਚ ਅਪੀਲ ਪੈਂਡਿੰਗ ਰਹਿਣ ਤੱਕ ਰਾਹੁਲ ਦੇ ਦੋਸ ਸਾਬਿਤ ਹੋਣ ਤੇ ਰੋਕ ਲਗਾ ਰਹੇ ਹਾਂ । ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ‘ਤੇ ਕਾਂਗਰਸ ਨੇ ਕਿਹਾ, ਇਹ ਨਫ਼ਰਤ ਦੇ ਖਿਲਾਫ ਮੁਹੱਬਤ ਦੀ ਜਿੱਤ ਹੈ। ਸਤਯਮੇਵ ਜਯਤੇ-ਜੈ ਹਿੰਦ…

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version