AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਖਰੜ CIA ਸਟਾਫ਼ ‘ਚ ਤਾਇਨਾਤੀ ‘ਤੇ ਹਾਈਕੋਰਟ ਸਖ਼ਤ: ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਿਵਾਦ, ਸੇਵਾ ਵਾਧੇ ‘ਤੇ ਚੁੱਕੇ ਸਵਾਲ, ਪੰਜਾਬ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਦਾਲਤ ਵੱਲੋਂ ਨਿਯੁਕਤ ਐਮੀਕਸ ਕਿਊਰੀ ਐਡਵੋਕੇਟ ਤਨੂ ਬੇਦੀ ਨੇ ਇਸ ਮਾਮਲੇ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਬਿਸ਼ਨੋਈ ਨੂੰ ਲੰਬੇ ਸਮੇਂ ਤੋਂ ਸੀਆਈਏ ਸਟਾਫ਼ ਖਰੜ ਵਿੱਚ ਰੱਖਿਆ ਗਿਆ ਸੀ ਅਤੇ ਵਾਰ-ਵਾਰ ਰਿਮਾਂਡ ਲੈ ਕੇ ਉੱਥੇ ਰੱਖਿਆ ਗਿਆ। ਇਸ 'ਤੇ ਅਦਾਲਤ ਨੇ ਸਵਾਲ ਕੀਤਾ ਕਿ ਕੀ ਉਸ ਨੂੰ ਬਾਹਰੀ ਦਬਾਅ ਕਾਰਨ ਜਾਣਬੁੱਝ ਕੇ ਉੱਥੇ ਰੱਖਿਆ ਗਿਆ ਸੀ ਜਾਂ ਕੀ ਜਾਂਚ ਲਈ ਉਸ ਦੀ ਮੌਜੂਦਗੀ ਅਸਲ ਵਿਚ ਜ਼ਰੂਰੀ ਸੀ।

ਖਰੜ CIA ਸਟਾਫ਼ 'ਚ ਤਾਇਨਾਤੀ 'ਤੇ ਹਾਈਕੋਰਟ ਸਖ਼ਤ: ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਿਵਾਦ, ਸੇਵਾ ਵਾਧੇ 'ਤੇ ਚੁੱਕੇ ਸਵਾਲ, ਪੰਜਾਬ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ
ਗੈਂਗਸਟਰ ਲਾਰੈਂਸ ਬਿਸ਼ਨੋਈ
tv9-punjabi
| Updated On: 16 Oct 2024 17:21 PM IST
Share

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦੀ ਖਰੜ ਸੀਆਈਏ ਸਟਾਫ਼ ਵਿੱਚ ਨਿਯੁਕਤੀ ਅਤੇ ਸੇਵਾ ਦੇ ਵਾਧੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ, ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਵਾਦਿਤ ਇੰਟਰਵਿਊ ਹੋਈ ਸੀ। ਅਦਾਲਤ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਸੇਵਾਮੁਕਤ ਅਧਿਕਾਰੀ ਇੰਸਪੈਕਟਰ ਸ਼ਿਵ ਕੁਮਾਰ ਨੂੰ ਸੇਵਾ ਵਿੱਚ ਵਾਧਾ ਕਰਕੇ ਉਸੇ ਅਹੁਦੇ ‘ਤੇ ਕਿਉਂ ਰੱਖਿਆ ਗਿਆ, ਜਿੱਥੇ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਸਨ।

ਅਦਾਲਤ ਵੱਲੋਂ ਨਿਯੁਕਤ ਐਮੀਕਸ ਕਿਊਰੀ ਐਡਵੋਕੇਟ ਤਨੂ ਬੇਦੀ ਨੇ ਇਸ ਮਾਮਲੇ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਬਿਸ਼ਨੋਈ ਨੂੰ ਲੰਬੇ ਸਮੇਂ ਤੋਂ ਸੀਆਈਏ ਸਟਾਫ਼ ਖਰੜ ਵਿੱਚ ਰੱਖਿਆ ਗਿਆ ਸੀ ਅਤੇ ਵਾਰ-ਵਾਰ ਰਿਮਾਂਡ ਲੈ ਕੇ ਉੱਥੇ ਰੱਖਿਆ ਗਿਆ। ਇਸ ‘ਤੇ ਅਦਾਲਤ ਨੇ ਸਵਾਲ ਕੀਤਾ ਕਿ ਕੀ ਉਸ ਨੂੰ ਬਾਹਰੀ ਦਬਾਅ ਕਾਰਨ ਜਾਣਬੁੱਝ ਕੇ ਉੱਥੇ ਰੱਖਿਆ ਗਿਆ ਸੀ ਜਾਂ ਕੀ ਜਾਂਚ ਲਈ ਉਸ ਦੀ ਮੌਜੂਦਗੀ ਅਸਲ ਵਿਚ ਜ਼ਰੂਰੀ ਸੀ।

ਸੇਵਾਮੁਕਤੀ ਤੋਂ ਬਾਅਦ ਵੀ ਤਾਇਨਾਤੀ ‘ਤੇ ਸਵਾਲ

ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਲਪਿਤਾ ਬੈਨਰਜੀ ਦੇ ਬੈਂਚ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਕਿ ਇੰਸਪੈਕਟਰ ਸ਼ਿਵ ਕੁਮਾਰ, ਜੋ ਸਾਲ 2023 ਵਿੱਚ ਸੇਵਾਮੁਕਤ ਹੋਣ ਵਾਲੇ ਸਨ, ਉਸ ਨੂੰ ਸੇਵਾ ਵਿੱਚ ਵਾਧਾ ਕਰਕੇ ਜਨਵਰੀ 2024 ਤੱਕ ਉਸੇ ਅਹੁਦੇ ਤੇ ਤਾਇਨਾਤ ਕਿਉਂ ਰੱਖਿਆ ਗਿਆ। ਅਦਾਲਤ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਸੂਬਾ ਸਰਕਾਰ ਨੂੰ ਇਸ ਗੱਲ ਦਾ ਸਪੱਸ਼ਟ ਜਵਾਬ ਦੇਣਾ ਹੋਵੇਗਾ ਕਿ ਇੰਸਪੈਕਟਰ ਸ਼ਿਵ ਨੂੰ ਸੇਵਾਮੁਕਤੀ ਤੋਂ ਬਾਅਦ ਵੀ ਸੀਆਈਏ ਸਟਾਫ ਖਰੜ ਵਿੱਚ ਕਿਉਂ ਰੱਖਿਆ ਗਿਆ।

ਐਸਆਈਟੀ ਦੀ ਜਾਂਚ ਵਿੱਚ ਖੁਲਾਸੇ ਤੋਂ ਬਾਅਦ ਮਾਮਲਾ ਗਰਮਾਇਆ

ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਅਦਾਲਤ ਦੁਆਰਾ ਨਿਯੁਕਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਖਰੜ ਵਿੱਚ ਸੀਆਈਏ ਸਟਾਫ ਨਾਲ ਹੋਈ ਸੀ, ਜਿਸ ਨਾਲ ਅਪਰਾਧ ਅਤੇ ਅਪਰਾਧੀਆਂ ਦੀ ਵਡਿਆਈ ਹੋਈ ਸੀ। ਇਸ ਤੋਂ ਬਾਅਦ ਦੂਜੀ ਇੰਟਰਵਿਊ ਜੈਪੁਰ ਦੀ ਸੈਂਟਰਲ ਜੇਲ੍ਹ ਵਿੱਚ ਹੋਈ।

ਪੰਜਾਬ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਦੇ ਹੁਕਮ

ਐਡਵੋਕੇਟ ਜਨਰਲ (ਏ.ਜੀ.) ਪੰਜਾਬ ਨੇ ਅਦਾਲਤ ਨੂੰ ਦੱਸਿਆ ਕਿ ਜ਼ਿਲ੍ਹਾ ਐੱਸ.ਏ.ਐੱਸ. ਸ਼ਹਿਰ ਦੇ ਤਤਕਾਲੀ ਐਸਐਸਪੀ ਸਮੇਤ ਚਾਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜੇਲ੍ਹ ਵਿੱਚ ਸੁਰੱਖਿਆ ਲਈ ਜੈਮਰ, ਏਆਈ ਆਧਾਰਿਤ ਸੀਸੀਟੀਵੀ ਕੈਮਰੇ, ਬਾਡੀ ਵਰਨ ਕੈਮਰੇ, ਐਕਸ-ਰੇ ਬੈਗੇਜ ਸਕੈਨਰ ਅਤੇ ਜੇਲ੍ਹ ਕੈਦੀ ਕਾਲਿੰਗ ਸਿਸਟਮ ਵਰਗੀਆਂ ਸਹੂਲਤਾਂ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ।

ਰਾਜਸਥਾਨ ਪੁਲਿਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ

ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 15 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ ਅਤੇ ਸੂਬਾ ਸਰਕਾਰ ਨੂੰ ਆਪਣਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਕੀ ਉਹ ਇਸ ਸਮੇਂ ਜਨਤਕ ਅਹੁਦਿਆਂ ‘ਤੇ ਤਾਇਨਾਤ ਹਨ। ਰਾਜਸਥਾਨ ਸਰਕਾਰ ਦੇ ਏਜੀ ਨੇ ਪਿਛਲੀ ਸੁਣਵਾਈ ‘ਚ ਦੱਸਿਆ ਸੀ ਕਿ ਲਾਰੈਂਸ ਬਿਸ਼ਨੋਈ ਦਾ ਦੂਜਾ ਇੰਟਰਵਿਊ ਜੈਪੁਰ ਦੀ ਕੇਂਦਰੀ ਜੇਲ੍ਹ ‘ਚ ਹੋਇਆ ਸੀ ਅਤੇ ਹੁਣ ਇਸ ਮਾਮਲੇ ‘ਚ ਰਾਜਸਥਾਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ੀਰੋ ਐਫਆਈਆਰ ਦਰਜ ਕਰਕੇ ਜੈਪੁਰ ਪੁਲਿਸ ਨੂੰ ਭੇਜ ਦਿੱਤੀ ਗਈ ਹੈ ਅਤੇ ਹੁਣ ਰਾਜਸਥਾਨ ਪੁਲਿਸ ਅਗਲੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਮਾਮਲੇ ਤੇ HC ਚ ਸੁਣਵਾਈ, ਮੁੱਖ ਸਕੱਤਰ ਨੇ ਦਿੱਤਾ ਇਹ ਜਵਾਬ

Follow Us
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ...
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ...
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ...
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ...
UPI 'ਤੇ ਵੱਡਾ ਫੈਸਲਾ, 2000 ਰੁਪਏ ਤੱਕ ਦੀ ਪੇਮੈਂਟ ਫ੍ਰੀ, ਇਸਤੋਂ ਉੱਤੇ ਲੱਗ ਸਕਦਾ ਹੈ ਚਾਰਜ
UPI  'ਤੇ ਵੱਡਾ ਫੈਸਲਾ, 2000 ਰੁਪਏ ਤੱਕ ਦੀ ਪੇਮੈਂਟ ਫ੍ਰੀ, ਇਸਤੋਂ ਉੱਤੇ ਲੱਗ ਸਕਦਾ ਹੈ ਚਾਰਜ...
Ganesh Chaturthi 2026: ਗਣਪਤੀ ਬੱਪਾ ਲਈ 27,000/KG ਦੇ ਮੋਦਕ! ਕੀ ਹੈ Golden Modak ਦੀ ਖਾਸੀਅਤ?
Ganesh Chaturthi 2026: ਗਣਪਤੀ ਬੱਪਾ ਲਈ 27,000/KG ਦੇ ਮੋਦਕ! ਕੀ ਹੈ Golden Modak ਦੀ ਖਾਸੀਅਤ?...
Global Power Shift : G7 'ਤੇ ਭਾਰੀ ਪੈ ਰਿਹਾ BRICS? De-Dollarization ਨਾਲ ਬਦਲ ਜਾਵੇਗੀ Economy!
Global Power Shift : G7 'ਤੇ ਭਾਰੀ ਪੈ ਰਿਹਾ BRICS? De-Dollarization ਨਾਲ ਬਦਲ ਜਾਵੇਗੀ Economy!...
Womens Asia Cup Final: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ
Womens Asia Cup Final: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ...
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ...