ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਫਸਰਾਂ ਦੀਆਂ ਸਹੂਲਤਾਂ ‘ਤੇ ਕੈਂਚੀ, ਅਧਿਕਾਰੀ ਫਲਾਈਟ ਰਾਹੀਂ ਨਹੀਂ ਜਾ ਸਕਣਗੇ ਦਿੱਲੀ; ਲਗਜ਼ਰੀ ਹੋਟਲਾਂ ‘ਚ ਰੁਕਣ ‘ਤੇ ਲੱਗੀ ਪਾਬੰਦੀ

ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਵਾਈ ਯਾਤਰਾ ਬੰਦ ਕਰਨ ਅਤੇ ਦਿੱਲੀ ਆਉਣ ਵਾਲੇ ਅਧਿਕਾਰੀਆਂ ਦੇ ਲਗਜ਼ਰੀ ਹੋਟਲਾਂ 'ਚ ਠਹਿਰਨ 'ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ।

ਅਫਸਰਾਂ ਦੀਆਂ ਸਹੂਲਤਾਂ ‘ਤੇ ਕੈਂਚੀ, ਅਧਿਕਾਰੀ ਫਲਾਈਟ ਰਾਹੀਂ ਨਹੀਂ ਜਾ ਸਕਣਗੇ ਦਿੱਲੀ; ਲਗਜ਼ਰੀ ਹੋਟਲਾਂ ‘ਚ ਰੁਕਣ ‘ਤੇ ਲੱਗੀ ਪਾਬੰਦੀ
Follow Us
abhishek-thakur
| Updated On: 09 Aug 2023 08:15 AM

ਚੰਡੀਗੜ੍ਹ ਨਿਊਜ਼। ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ (Governor Banwarilal Purohit) ਨੇ ਸਰਕਾਰੀ ਪੈਸੇ ਦੀ ਬਰਬਾਦੀ ਅਤੇ ਅਫਸਰਾਂ ਦੇ ਸੈਰ ਸਪਾਟੇ ‘ਤੇ ਰੋਕ ਲਗਾ ਦਿੱਤੀ ਹੈ। ਪ੍ਰਸ਼ਾਸਕ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਵਾਈ ਯਾਤਰਾ ਬੰਦ ਕਰਨ ਅਤੇ ਦਿੱਲੀ ਆਉਣ ਵਾਲੇ ਅਧਿਕਾਰੀਆਂ ਦੇ ਲਗਜ਼ਰੀ ਹੋਟਲਾਂ ‘ਚ ਠਹਿਰਨ ‘ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ।

‘ਜਨਤਾ ਦੇ ਪੈਸੇ ਦੀ ਬਰਬਾਦੀ ਨਾ ਹੋਵੇ’

ਪ੍ਰਸ਼ਾਸਕ ਨੇ ਸਲਾਹਕਾਰ ਧਰਮਪਾਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜ਼ਿੰਮੇਵਾਰ ਅਧਿਕਾਰੀ ਹੋਣ ਦੇ ਨਾਤੇ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਜਨਤਾ ਦੇ ਪੈਸੇ ਦੀ ਬਰਬਾਦੀ ਨਾ ਹੋਵੇ ਅਤੇ ਫਜ਼ੂਲ ਖਰਚੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ (Chandigarh administration
)
ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਖਰਚੇ ਸਬੰਧੀ ਜਾਣਕਾਰੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਦਿੱਲੀ ਦੇ ਲਗਜ਼ਰੀ ਹੋਟਲਾਂ ਵਿੱਚ ਠਹਿਰੇ ਸਨ ਅਤੇ ਵਪਾਰਕ ਉਡਾਣਾਂ ਵਿੱਚ ਬਿਜ਼ਨਸ ਕਲਾਸ ਵਿੱਚ ਸਫ਼ਰ ਕਰਦੇ ਸਨ।

ਲਗਜ਼ਰੀ ਹੋਟਲਾਂ ‘ਚ ਰੁਕਣ ‘ਤੇ ਲੱਗੀ ਪਾਬੰਦੀ

ਮੌਜੂਦਾ ਹਾਲਾਤਾਂ ‘ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ,ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਹੁਣ ਤੋਂ ਕਿਸੇ ਵੀ ਅਧਿਕਾਰੀ ਨੂੰ ਦਿੱਲੀ ਲਈ ਹਵਾਈ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦਿੱਲੀ ਜਾਣ ਵਾਲੇ ਸਾਰੇ ਅਧਿਕਾਰੀ ਸ਼ਤਾਬਦੀ ਅਤੇ ਵੰਦੇ ਭਾਰਤ ਟ੍ਰੇਨਾਂ ਰਾਹੀਂ ਯਾਤਰਾ ਕਰਨਗੇ।

ਇਸ ਤੋਂ ਇਲਾਵਾ ਅਧਿਕਾਰੀ ਯੂਟੀ ਗੈਸਟ ਹਾਊਸ, ਪੰਜਾਬ ਭਵਨ (Punjab Bhawan) ਜਾਂ ਹਰਿਆਣਾ ਭਵਨ ਵਿੱਚ ਰੁਕਣਗੇ ਨਾ ਕਿ ਕਿਸੇ ਪੰਜ ਤਾਰਾ ਹੋਟਲ ਵਿੱਚ। ਹਾਲਾਂਕਿ ਰਾਜਪਾਲ ਦਾ ਇਹ ਪੱਤਰ ਅਧਿਕਾਰੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?...
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...