ਲੋਕੇਸ਼ਨ ਫਾਈਨਲ, ਸਰਕਾਰ ਦੀ ਇਜਾਜ਼ਤ ਦੀ ਉਡੀਕ, ਚੰਡੀਗੜ੍ਹ ਵਿੱਚ ਖੁੱਲ੍ਹਣ ਜਾ ਰਹੇ 12 ਮਿੰਨੀ ਖੇਲੋ ਇੰਡੀਆ ਸੈਂਟਰ,
Sports News:ਚੰਡੀਗੜ੍ਹ ਸਪੋਰਟਸ ਕੌਂਸਲ ਨੇ 8 ਕੋਚਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਕੌਂਸਲ ਨੇ ਬੈਡਮਿੰਟਨ ਅਤੇ ਤੈਰਾਕੀ ਲਈ ਦੋ-ਦੋ ਕੋਚ, ਕ੍ਰਿਕਟ, ਕਬੱਡੀ, ਸਾਫਟਬਾਲ ਅਤੇ ਵਾਲੀਬਾਲ ਲਈ ਇਕ-ਇਕ ਕੋਚ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਹਿਰ ਵਿੱਚ ਫਿਲਹਾਲ ਕੋਈ ਸਾਫਟਬਾਲ ਕੋਚ ਨਹੀਂ ਹੈ।
Photoe: twitter @vaibhavUP65
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ 12 ਮਿੰਨੀ ਖੇਲੋ ਇੰਡੀਆ ਸੈਂਟਰ (Khelo India Centre) ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ। ਕੇਂਦਰੀ ਖੇਡ ਮੰਤਰਾਲਾ ਇਸ ਪ੍ਰਸਤਾਵ ‘ਤੇ ਕੰਮ ਕਰ ਰਿਹਾ ਹੈ। ਇਸ ਨੂੰ ਜਲਦੀ ਹੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਜੇਕਰ ਕੇਂਦਰ ਸਰਕਾਰ ਵੱਲੋਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਸਰਕਾਰ ਵੱਲੋਂ ਹਰੇਕ ਕੇਂਦਰ ਨੂੰ 5 ਲੱਖ ਸਾਲਾਨਾ ਗ੍ਰਾਂਟ ਵੀ ਮਿਲੇਗੀ।
ਇਨ੍ਹਾਂ ਸੈਂਟਰਾਂ ਦੇ ਖੁੱਲ੍ਹਣ ਤੋਂ ਬਾਅਦ ਸ਼ਹਿਰ ਵਿੱਚ ਖਿਡਾਰੀਆਂ ਨੂੰ ਕੋਚਿੰਗ ਅਤੇ ਬੁਨਿਆਦੀ ਢਾਂਚੇ ਵਿੱਚ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਕੇਂਦਰਾਂ ਰਾਹੀਂ ਬੱਚਿਆਂ ਨੂੰ ਰਵਾਇਤੀ ਖੇਡਾਂ ਨਾਲ ਜੋੜਿਆ ਜਾਵੇਗਾ।


