AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਚੰਡੀਗੜ੍ਹ ਦੀ ਸੁਖ਼ਨਾ ਲੇਕ ‘ਤੇ ਹੁਣ ਗੋਆ ਦੀ ਤਰਜ਼ ‘ਤੇ ਚੱਲੇਗਾ ਡਬਲ ਡੇਕਰ ਕਰੂਜ਼, ਸਿਰਫ਼ ਇਨ੍ਹਾਂ ਹੋਵੇਗਾ ਕਿਰਾਇਆ

ਚੰਡੀਗੜ੍ਹ ਦੀ ਸੁਖ਼ਨਾ ਲੇਕ 'ਤੇ ਆਉਣ ਵਾਲੇ ਸੈਲਾਨੀਆਂ ਲਈ ਇੱਕ ਬੇਹੱਦ ਖੁਸ਼ਖਬਰੀ ਹੈ। ਹੁਣ ਲੋਕ ਸੁਖ਼ਨਾ ਲੇਕ ਦੇ ਪਾਣੀਆਂ ਵਿੱਚ ਗੋਆ ਦੀ ਤਰਜ਼ 'ਤੇ ਸੋਲਰ ਐਨਰਜੀ ਨਾਲ ਚੱਲਣ ਵਾਲੇ ਸ਼ਾਨਦਾਰ ਅਤੇ ਆਧੁਨਿਕ ਕਰੂਜ਼ ਦਾ ਆਨੰਦ ਉਠਾ ਸਕਣਗੇ। ਚੰਡੀਗੜ੍ਹ ਪ੍ਰਸ਼ਾਸਨ ਦੀ ਇੱਕ ਵਿਸ਼ੇਸ਼ ਪਹਿਲਕਦਮੀ ਸਦਕਾ ਇਹ ਵਾਤਾਵਰਣ ਪੱਖੀ ਕਰੂਜ਼ ਗੋਆ ਦੀ ਇੱਕ ਮਸ਼ਹੂਰ ਕੰਪਨੀ ਤੋਂ ਖਰੀਦਿਆ ਗਿਆ ਹੈ।

ਚੰਡੀਗੜ੍ਹ ਦੀ ਸੁਖ਼ਨਾ ਲੇਕ 'ਤੇ ਹੁਣ ਗੋਆ ਦੀ ਤਰਜ਼ 'ਤੇ ਚੱਲੇਗਾ ਡਬਲ ਡੇਕਰ ਕਰੂਜ਼, ਸਿਰਫ਼ ਇਨ੍ਹਾਂ ਹੋਵੇਗਾ ਕਿਰਾਇਆ
tv9-punjabi
| Updated On: 08 Jun 2026 17:27 PM IST
Share

ਚੰਡੀਗੜ੍ਹ ਦੀ ਸੁਖ਼ਨਾ ਲੇਕ ‘ਤੇ ਆਉਣ ਵਾਲੇ ਸੈਲਾਨੀਆਂ ਲਈ ਇੱਕ ਬੇਹੱਦ ਖੁਸ਼ਖਬਰੀ ਹੈ। ਹੁਣ ਲੋਕ ਸੁਖ਼ਨਾ ਲੇਕ ਦੇ ਪਾਣੀਆਂ ਵਿੱਚ ਗੋਆ ਦੀ ਤਰਜ਼ ‘ਤੇ ਸੋਲਰ ਐਨਰਜੀ ਨਾਲ ਚੱਲਣ ਵਾਲੇ ਸ਼ਾਨਦਾਰ ਅਤੇ ਆਧੁਨਿਕ ਕਰੂਜ਼ ਦਾ ਆਨੰਦ ਉਠਾ ਸਕਣਗੇ। ਚੰਡੀਗੜ੍ਹ ਪ੍ਰਸ਼ਾਸਨ ਦੀ ਇੱਕ ਵਿਸ਼ੇਸ਼ ਪਹਿਲਕਦਮੀ ਸਦਕਾ ਇਹ ਵਾਤਾਵਰਣ ਪੱਖੀ ਕਰੂਜ਼ ਗੋਆ ਦੀ ਇੱਕ ਮਸ਼ਹੂਰ ਕੰਪਨੀ ਤੋਂ ਖਰੀਦਿਆ ਗਿਆ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪੂਰੀ ਤਰ੍ਹਾਂ ਪ੍ਰਦੂਸ਼ਣ ਰਹਿਤ ਹੈ ਅਤੇ ਕੁਦਰਤ ਦੇ ਅਨੁਕੂਲ ਹੈ।

ਤੇਲ-ਡੀਜ਼ਲ ਦੀ ਨਹੀਂ ਹੋਵੇਗੀ ਵਰਤੋਂ

ਇਸ ਹਾਈਟੈੱਕ ਕਰੂਜ਼ ਨੂੰ ਚਲਾਉਣ ਲਈ ਕਿਸੇ ਵੀ ਤਰ੍ਹਾਂ ਦੇ ਪੈਟਰੋਲ, ਡੀਜ਼ਲ ਜਾਂ ਰਵਾਇਤੀ ਬਾਲਣ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਸੂਰਜੀ ਊਰਜਾ ਨਾਲ ਚੱਲਣ ਕਾਰਨ ਇਸ ਵਿੱਚੋਂ ਕੋਈ ਧੂੰਆਂ ਨਹੀਂ ਨਿਕਲੇਗਾ, ਜਿਸ ਨਾਲ ਝੀਲ ਅਤੇ ਆਲੇ-ਦੁਆਲੇ ਦੇ ਵਾਤਾਵਰਣ ਵਿੱਚ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਫੈਲੇਗਾ। ਇਹ ਤਕਨੀਕ ਸੁਖ਼ਨਾ ਲੇਕ ‘ਤੇ ਸਿਆਲ ਦੇ ਦਿਨਾਂ ਵਿੱਚ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਲਈ ਵੀ ਬੇਹੱਦ ਸੁਰੱਖਿਅਤ ਅਤੇ ਲਾਹੇਵੰਦ ਸਾਬਤ ਹੋਵੇਗੀ। ਇਹ ਡਬਲ ਡੇਕਰ ਕਰੂਜ਼ ਆਮ ਲੋਕਾਂ ਦੇ ਬਜਟ ਦੇ ਅੰਦਰ ਹੋਵੇਗਾ, ਜਿਸ ਵਿੱਚ ਇੱਕ ਸਮੇਂ ਕਰੀਬ 150 ਸੈਲਾਨੀ ਸਵਾਰ ਹੋ ਸਕਣਗੇ।

ਖ਼ਰਾਬ ਮੌਸਮ ਵਿੱਚ ਵੀ ਚੱਲਣ ਦੇ ਸਮਰੱਥ ਅਤੇ ਪੂਰੀ ਤਰ੍ਹਾਂ ਸੁਰੱਖਿਅਤ

ਇਹ ਨਵਾਂ ਕਰੂਜ਼ ਸੁਖ਼ਨਾ ਲੇਕ ‘ਤੇ ਪਹਿਲਾਂ ਤੋਂ ਮੌਜੂਦ ਆਮ ਬੇੜੀਆਂ (ਨਾਵਾਂ) ਦੀ ਤੁਲਨਾ ਵਿੱਚ ਕਾਫ਼ੀ ਵੱਡਾ, ਮਜ਼ਬੂਤ ਅਤੇ ਭਾਰੀ ਹੈ। ਇਸ ਦੇ ਡਿਜ਼ਾਈਨ ਕਾਰਨ ਤੇਜ਼ ਹਵਾਵਾਂ ਚੱਲਣ ਜਾਂ ਮੌਸਮ ਖ਼ਰਾਬ ਹੋਣ ਦੀ ਸਥਿਤੀ ਵਿੱਚ ਵੀ ਇਹ ਪਾਣੀ ਦੇ ਅੰਦਰ ਪੂਰੀ ਤਰ੍ਹਾਂ ਸੰਤੁਲਿਤ ਅਤੇ ਸੁਰੱਖਿਅਤ ਰਹਿੰਦਾ ਹੈ। ਹਾਲਾਂਕਿ ਇਸ ਦੀ ਕੁੱਲ ਸਮਰੱਥਾ 150 ਸਵਾਰੀਆਂ ਦੀ ਹੈ, ਪਰ ਪ੍ਰਸ਼ਾਸਨ ਖੁਦ ਤੈਅ ਕਰੇਗਾ ਕਿ ਸੁਰੱਖਿਆ ਨਿਯਮਾਂ ਦੇ ਤਹਿਤ ਇੱਕ ਗੇੜੇ ਵਿੱਚ ਕਿੰਨੇ ਲੋਕਾਂ ਨੂੰ ਬਿਠਾਇਆ ਜਾਵੇ।

ਇਸ ਤੋਂ ਇਲਾਵਾ, ਰਾਤ ਦੇ ਸਮੇਂ ਇਸ ਕਰੂਜ਼ ਵਿੱਚ ਲਗਾਈਆਂ ਗਈਆਂ ਰੰਗ-ਬਿਰੰਗੀਆਂ ਐਲਈਡੀ (LED) ਲਾਈਟਾਂ ਸੁਖ਼ਨਾ ਲੇਕ ਦੇ ਰਾਤ ਦੇ ਦ੍ਰਿਸ਼ ਨੂੰ ਬੇਹੱਦ ਦਿਲਕਸ਼ ਅਤੇ ਰੋਮਾਂਚਕ ਬਣਾ ਦੇਣਗੀਆਂ। ਕਰੂਜ਼ ਦੇ ਅੰਦਰ ਬੈਠਣ ਲਈ ਬੇਹੱਦ ਆਰਾਮਦਾਇਕ ਸੋਫ਼ਾ ਸੈੱਟ ਵਰਗੀਆਂ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਛੋਟੇ ਬੱਚੇ ਅਤੇ ਬਜ਼ੁਰਗ ਵੀ ਬਿਨਾਂ ਕਿਸੇ ਥਕਾਵਟ ਦੇ ਝੀਲ ਦੀ ਸੈਰ ਕਰ ਸਕਣ ਅਤੇ ਸ਼ਿਵਾਲਿਕ ਪਹਾੜੀਆਂ ਦੇ ਮਨਮੋਹਕ ਨਜ਼ਾਰਿਆਂ ਦਾ ਲੁਤਫ਼ ਉਠਾ ਸਕਣ।

ਜੁਲਾਈ ਮਹੀਨੇ ਤੋਂ ਸ਼ੁਰੂ ਹੋਣ ਦੀ ਉਮੀਦ

ਇਹ ਸ਼ਾਨਦਾਰ ਕਰੂਜ਼ ਚੰਡੀਗੜ੍ਹ ਦੀ ਸੁਖ਼ਨਾ ਲੇਕ ‘ਤੇ ਪਹੁੰਚ ਚੁੱਕਾ ਹੈ ਅਤੇ ਵਰਤਮਾਨ ਸਮੇਂ ਵਿੱਚ ਇਸ ਦੇ ਉੱਪਰ ਸੋਲਰ ਪੈਨਲ ਫਿੱਟ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਨੂੰ ਰਸਮੀ ਤੌਰ ‘ਤੇ ਝੀਲ ਦੇ ਪਾਣੀ ਵਿੱਚ ਉਤਾਰਿਆ ਜਾਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਜੁਲਾਈ ਮਹੀਨੇ ਤੱਕ ਇਸ ਕਰੂਜ਼ ਨੂੰ ਆਮ ਲੋਕਾਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਦੋ ਮੰਜ਼ਿਲਾ ਕਰੂਜ਼ ਦੇ ਦੋਵਾਂ ਪਾਸਿਆਂ ‘ਤੇ ਸਟੇਨਲੈੱਸ ਸਟੀਲ ਦੀਆਂ ਮਜ਼ਬੂਤ ਗ੍ਰਿੱਲਾਂ ਲਗਾਈਆਂ ਗਈਆਂ ਹਨ ਅਤੇ ਨਿਰਮਾਤਾ ਕੰਪਨੀ ਵੱਲੋਂ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਅੱਧੇ ਘੰਟੇ ਦੀ ਸੈਰ ਲਈ ਦੇਣਾ ਪਵੇਗਾ 370 ਰੁਪਏ ਕਿਰਾਇਆ

ਨਵੇਂ ਸੋਲਰ ਕਰੂਜ਼ ਦੇ ਕਿਰਾਏ ਦੀਆਂ ਦਰਾਂ ਨੂੰ ਅਜੇ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ‘ਤੇ ਫਾਈਨਲ ਨਹੀਂ ਕੀਤਾ ਗਿਆ ਹੈ। ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਕਿਰਾਇਆ ਪ੍ਰਤੀ ਵਿਅਕਤੀ ਲਗਭਗ 370 ਰੁਪਏ ਦੇ ਆਸ-ਪਾਸ ਹੋ ਸਕਦਾ ਹੈ, ਕਿਉਂਕਿ ਪਹਿਲਾਂ ਚੱਲ ਰਹੇ ਲਗਜ਼ਰੀ ਕਰੂਜ਼ ਦਾ ਰੇਟ ਵੀ ਇਸੇ ਤਰ੍ਹਾਂ ਤੈਅ ਸੀ। ਜਦਕਿ ਝੀਲ ‘ਤੇ ਪਹਿਲਾਂ ਤੋਂ ਮੌਜੂਦ ਛੋਟੀਆਂ ਸੋਲਰ ਬੋਟਸ ਦਾ ਕਿਰਾਇਆ 100 ਰੁਪਏ ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦਾ ਹੈ। ਸੈਲਾਨੀ ਇਸ ਕਰੂਜ਼ ਰਾਈਡ ਦਾ ਆਨੰਦ ਸਵੇਰ ਤੋਂ ਲੈ ਕੇ ਸ਼ਾਮ ਨੂੰ ਸੂਰਜ ਡੁੱਬਣ ਤੱਕ (ਯਾਨੀ ਸਾਢੇ 7 ਵਜੇ ਤੱਕ) ਲੈ ਸਕਣਗੇ। ਹੁਣ ਤੱਕ ਸੁਖ਼ਨਾ ਲੇਕ ‘ਤੇ ਸਿਰਫ਼ ਇੱਕ ਹੀ ਵੱਡਾ ਕਰੂਜ਼ ਹੋਣ ਕਾਰਨ ਉਸ ਦੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਸੀ, ਜਿਸ ਦੇ ਮੱਦੇਨਜ਼ਰ ਇਹ ਦੂਜਾ ਕਰੂਜ਼ ਲਿਆਂਦਾ ਗਿਆ ਹੈ।

ਕਿਉਂ ਪਈ ਸੋਲਰ ਕਰੂਜ਼ ਲਿਆਉਣ ਦੀ ਲੋੜ? ਜਾਣੋ ਪੂਰਾ ਮਾਮਲਾ

ਦਰਅਸਲ, ਇਸ ਸਾਲ 5 ਜਨਵਰੀ 2026 ਦੀ ਸ਼ਾਮ ਨੂੰ ਸੁਖ਼ਨਾ ਲੇਕ ਦੇ ਰੈਗੂਲੇਟਰੀ ਐਂਡ ‘ਤੇ ਚੱਲਣ ਵਾਲੀ ਇੱਕ ਸਟੀਮਰ/ਕਰੂਜ਼ ਬੋਟ ਵਿੱਚੋਂ ਭਾਰੀ ਮਾਤਰਾ ਵਿੱਚ ਤੇਲ ਰਿਸਣ ਦੀ ਮੰਦਭਾਗੀ ਘਟਨਾ ਵਾਪਰੀ ਸੀ। ਇਸ ਤੇਲ ਰਿਸਾਅ ਕਾਰਨ ਝੀਲ ਦੇ ਪਾਣੀ ਦੀ ਸਤ੍ਹਾ ‘ਤੇ ਕਰੀਬ 200 ਮੀਟਰ ਦੇ ਘੇਰੇ ਵਿੱਚ ਕਾਲੇ ਗਾੜ੍ਹੇ ਤੇਲ ਦੀ ਇੱਕ ਮੋਟੀ ਪਰਤ ਫੈਲ ਗਈ ਸੀ।

ਇਸ ਤੋਂ ਬਾਅਦ 16 ਜਨਵਰੀ 2026 ਨੂੰ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਲਏ ਗਏ ਪਾਣੀ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਵਿੱਚ ਇਹ ਪੁਸ਼ਟੀ ਹੋਈ ਸੀ ਕਿ ਇਸ ਤੇਲ ਦੀ ਪਰਤ ਕਾਰਨ ਪਾਣੀ ਵਿੱਚ ਘੁਲਣਸ਼ੀਲ ਆਕਸੀਜਨ ਦਾ ਪੱਧਰ ਖ਼ਤਰਨਾਕ ਤੌਰ ‘ਤੇ ਹੇਠਾਂ ਡਿੱਗ ਗਿਆ। ਇਸ ਕਾਰਨ ਦਮ ਘੁੱਟਣ ਕਰਕੇ ਕਲੇਰੀਅਸ ਅਤੇ ਤਿਲਾਪੀਆ ਪ੍ਰਜਾਤੀ ਦੀਆਂ ਸੈਂਕੜੇ ਮਛਲੀਆਂ ਅਤੇ ਇੱਕ ਅਜਗਰ ਮਰੇ ਹੋਏ ਪਾਏ ਗਏ ਸਨ।

ਇਸ ਵੱਡੇ ਵਾਤਾਵਰਣ ਸੰਕਟ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ 16 ਜਨਵਰੀ 2026 ਦੀ ਸਵੇਰ ਨੂੰ ਹੀ ਵਿਸ਼ੇਸ਼ ਸੱਕਸ਼ਨ ਪੰਪਾਂ ਰਾਹੀਂ ਦੂਸ਼ਿਤ ਤੇਲ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਸੀ। ਇਸ ਦੇ ਨਾਲ ਹੀ ਭਵਿੱਖ ਵਿੱਚ ਅਜਿਹੀ ਘਟਨਾ ਨੂੰ ਰੋਕਣ ਲਈ ਝੀਲ ਵਿੱਚ ਤੇਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਸਾਰੀਆਂ ਨਾਵਾਂ ਦੇ ਸੰਚਾਲਨ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਸੀ।

ਪ੍ਰਸ਼ਾਸਨ ਨੇ ਭਵਿੱਖ ਦੀ ਸੁਰੱਖਿਆ ਲਈ ਵਰਲਡ ਵਾਈਡਲਾਈਫ ਫੰਡ (WWF) ਨਾਲ ਮਿਲ ਕੇ ਸਖ਼ਤ ਨਿਗਰਾਨੀ ਨਿਯਮ ਲਾਗੂ ਕੀਤੇ ਹਨ ਅਤੇ ਸੀਸੀਟੀਵੀ ਫੁਟੇਜ ਦੇ ਜ਼ਰੀਏ ਪੁਲਿਸ ਜਾਂਚ ਦੇ ਆਦੇਸ਼ ਦਿੱਤੇ ਸਨ। ਇਹੀ ਕਾਰਨ ਹੈ ਕਿ ਹੁਣ ਪ੍ਰਸ਼ਾਸਨ ਵੱਲੋਂ ਸਿਰਫ਼ ਗ੍ਰੀਨ ਅਤੇ ਸੋਲਰ ਐਨਰਜੀ ਵਾਲੇ ਵਾਹਨਾਂ ਨੂੰ ਹੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

Follow Us
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ...
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ...
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ...