ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਦੀ ਤਾਜਪੋਸ਼ੀ, ਮੁੱਖ ਮੰਤਰੀ ਭਗਵੰਤ ਮਾਨ ਹੋ ਸਕਦੇ ਨੇ ਸ਼ਾਮਲ

ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਕੁਲਦੀਪ ਸ਼ਰਮਾ ਅੱਜ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦਾ ਅਹੁਦਾ ਸੰਭਾਲਣਗੇ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਚੋਣ ਲੜਣ ਤੋਂ ਇਨਕਾਰ ਕਰਦਿਆਂ ਕਾਂਗਰਸ ਲਈ ਉਹ ਸੀਟ ਛੱਡ ਦਿੱਤੀ ਸੀ। ਹੁਣ ਅਗਾਮੀ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਇਸ ਸੀਟ ਤੋਂ ਲੜੇਗਾ।

ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਦੀ ਤਾਜਪੋਸ਼ੀ, ਮੁੱਖ ਮੰਤਰੀ ਭਗਵੰਤ ਮਾਨ ਹੋ ਸਕਦੇ ਨੇ ਸ਼ਾਮਲ
ਕੁਲਦੀਪ ਕੁਮਾਰ
Follow Us
tv9-punjabi
| Published: 26 Feb 2024 07:55 AM

ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੇ ਤਹਿਤ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਅੱਜ ਮੇਅਰ ਦਾ ਅਹੁਦਾ ਸੰਭਾਲਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਜਪੋਸ਼ੀ ਪ੍ਰੋਗਰਾਮ ‘ਚ ਹਿੱਸਾ ਲੈ ਸਕਦੇ ਹਨ। ਇਸ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਆਪਣੇ ਵਰਕਰਾਂ ਨੂੰ ਹੋਟਲ ਸ਼ਿਵਾਲਿਕ ਵਿਊ ਦੇ ਬਾਹਰ ਇਕੱਠੇ ਹੋਣ ਦਾ ਸੁਨੇਹਾ ਵੀ ਦਿੱਤਾ ਹੈ। ਉਥੋਂ ਕੁਲਦੀਪ ਕੁਮਾਰ ਵਰਕਰਾਂ ਸਮੇਤ ਨਗਰ ਨਿਗਮ ਦਫ਼ਤਰ ਜਾਣਗੇ।

ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ। ਇਸ ਵਿੱਚ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਵੱਲੋਂ ਕੁਲਦੀਪ ਕੁਮਾਰ ਦੀਆਂ 12 ਵੋਟਾਂ ਅਤੇ 8 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ।

ਜਿਸ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਜਿਸ ਤੇ ਸੁਣਵਾਈ ਕਰਦਿਆਂ ਮੁੱਖ ਜੱਜ ਚੰਦਰਚੂੜ ਨੇ ਬੈਲੇਟ ਪੇਪਰ ਮੰਗਵਾਏ ਜਿਸ ਤੋਂ ਬਾਅਦ ਇਨ੍ਹਾਂ 8 ਵੋਟਾਂ ਨੂੰ ਜਾਇਜ਼ ਮੰਨਦਿਆਂ ਸੁਪਰੀਮ ਕੋਰਟ ਨੇ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਐਲਾਨ ਦਿੱਤਾ। ਹੁਣ ਆਮ ਆਦਮੀ ਪਾਰਟੀ ਇਸ ਮੌਕੇ ਨੂੰ ਲੋਕਾਂ ਵਿੱਚ ਵੱਡਾ ਮੁੱਦਾ ਬਣਾਉਣਾ ਚਾਹੁੰਦੀ ਹੈ।

ਮੇਅਰ ਦੇ ਬਦਲੇ ਲੋਕ ਸਭਾ ਸੀਟ ਛੱਡ ਦਿੱਤੀ

ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨਹੀਂ ਲੜੇਗੀ। ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਲੜੇਗੀ। ਇਸ ਦਾ ਐਲਾਨ ਦੋਵੇਂ ਧਿਰਾਂ ਪਹਿਲਾਂ ਹੀ ਕਰ ਚੁੱਕੀਆਂ ਹਨ। ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਕੇ ਕੁਲਦੀਪ ਕੁਮਾਰ ਨੂੰ ਮੇਅਰ ਬਣਾਇਆ ਸੀ। ਬਦਲੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਕਾਂਗਰਸ ਲਈ ਛੱਡ ਦਿੱਤੀ ਹੈ। ਹੁਣ ਇੱਥੇ ਕਾਂਗਰਸੀ ਉਮੀਦਵਾਰ ਚੋਣ ਲੜਨਗੇ।

ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਮੋਦੀ ਅੱਜ ਵੌਟ ਇੰਡੀਆ ਥਿੰਕਸ ਟੂਡੇ ਵਿੱਚ ਆਉਣਗੇ, ਇਨ੍ਹਾਂ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕਰਨਗੇ।

PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?...
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ......
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ...
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?...
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ...
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ...
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ...
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼...
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?...
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ...
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ...
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ...
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ...
Stories