PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ
ਇਸ ਇੰਟਰਵਿਊ ਚ ਪ੍ਰਧਾਨ ਮੰਤਰੀ ਨੇ ਸੰਵਿਧਾਨ ਨੂੰ ਬਦਲਣ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਇਸ ਇੰਟਰਵਿਊ ਵਿੱਚ ਪੀਐਮ ਨੇ ਮਹਾਰਾਸ਼ਟਰ ਬਾਰੇ ਵੀ ਕਈ ਗੱਲਾਂ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਬਾਰੇ ਵੀ ਲੰਮੀ ਗੱਲ ਕੀਤੀ ਹੈ। ਇਸ ਇੰਟਰਵਿਊ ਦੌਰਾਨ ਪੱਛਮੀ ਬੰਗਾਲ ਬਾਰੇ ਗੱਲ ਕਰਦਿਆਂ ਇੱਕ ਅਜਿਹਾ ਪਲ ਆਇਆ ਜਦੋਂ ਪ੍ਰਧਾਨ ਮੰਤਰੀ ਮੋਦੀ ਭਾਵੁਕ ਹੋ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਵੱਡੇ ਨਿਊਜ਼ ਨੈੱਟਵਰਕ TV9 ਨੂੰ ਇੱਕ ਵਿਸ਼ੇਸ਼ ਇੰਟਰਵਿਊ ਦਿੱਤਾ ਹੈ। ਪੀਐਮ ਮੋਦੀ ਦਾ ਇਹ ਇੰਟਰਵਿਊ ਰਾਤ 8 ਵਜੇ ਟੈਲੀਕਾਸਟ ਕੀਤਾ ਜਾਵੇਗਾ। ਇਹ ਟੀਵੀ9 ਸਮੂਹ ਦੇ ਪੰਜ ਸੰਪਾਦਕਾਂ ਨਾਲ ਪੀਐਮ ਮੋਦੀ ਦੀ ਇੱਕ ਰਾਊਂਡ ਟੇਬਲ ਇੰਟਰਵਿਊ ਹੋਵੇਗੀ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵੀ ਇਸ ਬਾਰੇ ਪੋਸਟ ਕੀਤਾ ਹੈ। ਉਨ੍ਹਾਂ ਨੇ ਇੰਟਰਵਿਊ ਦੇ ਫਾਰਮੈਟ ਦੀ ਤਾਰੀਫ਼ ਕੀਤੀ ਅਤੇ ਲਿਖਿਆ, ਤੁਸੀਂ ਅੱਜ ਰਾਤ 8 ਵਜੇ ਇੱਕ ਦਿਲਚਸਪ ਫਾਰਮੈਟ ਵਿੱਚ ਇੱਕ ਵਿਆਪਕ ਇੰਟਰਵਿਊ ਦੇਖ ਸਕਦੇ ਹੋ।